ਬਠਿੰਡਾ ਦੇ ਸਰਸ ਮੇਲੇ ‘ਚ ਬੰਗੀ ਸਕੂਲ ਦੀ ਕੋਰੀਓਗਰਾਫੀ ਦੀ ਬੱਲੇ-ਬੱਲੇ

ss1

ਬਠਿੰਡਾ ਦੇ ਸਰਸ ਮੇਲੇ ‘ਚ ਬੰਗੀ ਸਕੂਲ ਦੀ ਕੋਰੀਓਗਰਾਫੀ ਦੀ ਬੱਲੇ-ਬੱਲੇ

img-20161027-wa0125ਤਲਵੰਡੀ ਸਾਬੋ, 27 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਬਠਿੰਡਾ ਵਿਖੇ ਬੀਤੇ ਦਿਨ੍ਹੀਂ ਸਮਾਪਤ ਹੋਏ ਸਰਸ ਮੇਲੇ ਵਿੱਚ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਟੀਮ ਵੱਲੋਂ ਗਾਇਕ ਰਾਜ ਬਰਾੜ ਦੇ ਗਾਏ ਗੀਤ ‘ਉੱਜੜ-ਉੱਜੜ ਕੇ ਵਸਣਾ ਲਿਖਿਆ ਲੇਖਾਂ ਵਿੱਚ ਪੰਜਾਬ ਦੇ’ ਉੱਪਰ ਪੇਸ਼ ਕੀਤੀ ਕੋਰੀਓਗਰਾਫੀ ਨੇ ਵੱਡੀ ਗਿਣਤੀ ‘ਚ ਪਹੁੰਚੇ ਦਰਸ਼ਕਾਂ ਕੋਲੋਂ ਚੰਗੀ ਵਾਹ-ਵਾਹ ਖੱਟੀ।
ਉਕਤ ਸਕੂਲ ਦੇ ਮੁੱਖ ਅਧਿਆਪਕਾ ਰਜਨੀ ਬਾਲਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੀਓਗਰਾਫੀ ਦੀ ਟੀਮ ਨੂੰ ਤਿਆਰ ਕਰਨ ਲਈ ਮਾਲਵਾ ਵੈਲਫੇਅਰ ਕਲੱਬ ਤੋਂ ਚਮਕੌਰ ਸਿੰਘ ਬੁੱਟਰ ਨੇ ਪੂਰੀ ਮਿਹਨਤ ਕਰਵਾਈ ਅਤੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਅਤੇ ਮੈਂਬਰਾਂ ਨੇ ਪੂਰਾ ਸਹਿਯੋਗ ਦਿੱਤਾ। ਉਹਨਾਂ ਦੱਸਿਆ ਕਿ ਸਰਸ ਮੇਲੇ ਦੌਰਾਨ ਪੇਸ਼ਕਾਰੀ ਕਰਨ ਵਾਲੇ ਬੱਚਿਆਂ ਨੂੰ ਮੇਲਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਸੇਖੂ ਸੈਂਟਰ ਦੇ ਇੰਚਾਰਜ ਜਗਜੀਤ ਸਿੰਘ ਚੀਮਾ, ਸੈਂਟਰ ਸਪੋਰਟਸ ਅਫਸਰ ਅੰਮ੍ਰਿਤਪਾਲ ਸਿੰਘ ਮਾਨ, ਮੈਡਮ ਚਰਨਜੀਤ ਕੌਰ ਅਤੇ ਸਮੁੱਚੇ ਸਕੂਲ ਸਟਾਫ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ।

Share Button

Leave a Reply

Your email address will not be published. Required fields are marked *