ਬਜੁਰਗਾਂ ਨੇ ਸਰਪੰਚ ਉੱਤੇ ਪੈਨਸ਼ਨ ਹੜੱਪਣ ਦੇ ਦੋਸ਼ ਲਾਏ

ss1

ਬਜੁਰਗਾਂ ਨੇ ਸਰਪੰਚ ਉੱਤੇ ਪੈਨਸ਼ਨ ਹੜੱਪਣ ਦੇ ਦੋਸ਼ ਲਾਏ
ਸਰਪੰਚ ਨੇ ਦੋਸ਼ਾ ਨੂੰ ਨਕਾਰਿਆ

ਬਨੂੜ, 18 ਨਵੰਬਰ :- ਨਜਦੀਕ ਪਿੰਡ ਉੱਚਾ ਖੇੜਾ ਦੇ ਇੱਕ ਦਰਜ਼ਨ ਬਜੁਰਗਾ ਨੇ ਪਿੰਡ ਦੇ ਸਰਪੰਚ ਉੱਤੇ ਕਈ ਮਹੀਨੇ ਦੀ ਪੈਨਸ਼ਨ ਹੜੱਪਣ ਦੇ ਦੋਸ਼ ਲਾਏ ਹਨ। ਜਦਕਿ ਸਰਪੰਚ ਨੇ ਦੋਸ਼ਾ ਨੂੰ ਨਕਾਰਦਿਆਂ ਧੜੇਬੰਦੀ ਤੋਂ ਪ੍ਰੇਰਿਤ ਦੱਸਿਆ ਹੈ।

       ਪਿੰਡ ਦੇ ਬਜੁਰਗ ਸੋਮ ਨਾਥ, ਸਾਬਕਾ ਸਰਪੰਚ ਅਮਰ ਚੰਦ, ਮੌਜੂਦਾ ਪੰਚ ਅਮਰੋ ਦੇਵੀ, ਸੀਤਾ ਦੇਵੀ, ਸਵਰਨ ਕੌਰ, ਸੁਦੇਸ਼ ਰਾਣੀ, ਬੱਜੋ ਬਾਈ, ਭਗਵਤੀ ਬਾਈ, ਨਿਰਮਲਾ ਕੌਰ, ਚੰਦਰ ਭਾਨ, ਬਹਾਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਮਈ ਮਹੀਨੇ ਦੀ ਪੈਨਸ਼ਨ ਮਿਲੀ ਸੀ, ਪਰ ਮੁੜ ਪੈਨਸ਼ਨ ਨਹੀ ਦਿੱਤੀ ਗਈ। ਉਨਾਂ ਦੱਸਿਆ ਕਿ ਭਾਂਵੇ ਪੈਨਸ਼ਨ ਦੀ ਤੁਛ ਜਿਹੀ ਰਾਸ਼ੀ ਉਨਾਂ ਦੇ ਜੀਵਨ ਦੇ ਨਿਰਭਾ ਲਈ ਨਿਗੁਣੀ ਹੈ, ਪਰ ਉਨਾਂ ਨੂੰ ਛੋਟੀ ਲੋੜ ਪੂਰੀ ਕਰਨ ਲਈ ਵੀ ਦੂਜੇ ਅੱਗੇ ਹੱਥ ਅੱਡਣਾ ਪੈਦਾ ਹੈ। ਕਿਉਕਿ ਸਰਪੰਚ ਮੁਕੇਸ਼ ਕੁਮਾਰ ਉਨਾਂ ਦੀ ਕਈ ਮਹੀਨੇ ਦੀ ਪੈਨਸ਼ਨ ਦੇਣ ਤੋਂ ਆਨਾਕਾਨੀ ਕਰ ਰਿਹਾ ਹੈ।

       ਤੁਰਨ ਫਿਰਨ ਤੋਂ ਮੁਥਾਜ਼ ਬਜੁਰਗਾ ਨੇ ਦੱਸਿਆ ਕਿ ਸਰਪੰਚ ਵੱਲੋਂ ਉਨਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਹੈ, ਕਿ ਪੈਨਸ਼ਨ ਆਈ ਨਹੀ ਜਾਂ ਫਿਰ ਪੈਨਸ਼ਨ ਸਾਂਝੇ ਕੰਮਾ ਉੱਤੇ ਖਰਚ ਹੋ ਗਈ ਹੈ। ਉਨਾਂ ਰੋਸ ਜਾਹਿਰ ਕਰਦਿਆ ਕਿਹਾ ਕਿ ਉਪਰਲੇ ਅਧਿਕਾਰੀਆ ਦੀ ਮਿਲੀਭੁਗਤ ਨਾਲ ਸਰਪੰਚ ਉਨਾਂ ਦੀ ਪੈਨਸ਼ਨ ਦੀ ਨਜਾਇਜ਼ ਵਰਤੋਂ ਕਰ ਰਿਹਾ ਹੈ, ਜਾਂ ਫਿਰ ਬਜੁਰਗਾ ਨੂੰ ਭਰਮਾਉਣ ਲਈ ਸਰਕਾਰ ਹਰ ਮਹੀਨੇ ਪੈਨਸ਼ਨ ਦੇਣ ਦਾ ਢਢੋਰਾ ਪਿੱਟ ਰਹੀ ਹੈ। ਉਨਾਂ ਉਕਤ ਮਾਮਲੇ ਦੀ ਜਾਂਚ ਕਰਦਿਆ ਤੁਰੰਤ ਪੈਨਸ਼ਨ ਜਾਰੀ ਕਰਨ ਦੀ ਮੰਗ ਕੀਤੀ ਹੈ।

        ਦੂਜੇ ਪਾਸੇ ਸਰਪੰਚ ਮੁਕੇਸ਼ ਕੁਮਾਰ ਨੇ ਬਜੁਰਗਾਂ ਵੱਲੋਂ ਲਾਏ ਦੋਸ਼ਾ ਨੂੰ ਧੜੇਬੰਦੀ ਤੋਂ ਪ੍ਰੇਰਿਤ ਦੱਸਿਆ। ਉਨਾਂ ਕਿਹਾ ਕਿ ਜੂਨ ਮਹੀਨੇ ਦੀ ਪੈਨਸ਼ਨ ਪਹਿਲਾ ਹੀ ਵੰਡੀ ਜਾ ਚੁੱਕੀ ਹੈ ਅਤੇ ਪਿੰਡ ਦੇ ਐਲੀਮੈਟਰੀ ਸਕੂਲ ਵਿੱਚ ਅੱਜ ਜੁਲਾਈ ਮਹੀਨੇ ਦੀ ਪੈਨਸ਼ਨ ਵੰਡ ਗਈ ਸੀ, ਪਰ ਕੁਝ ਵਿਆਕਤੀਆਂ ਨੇ ਇਹ ਕਹਿ ਕੇ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਤਿੰਨ ਮਹੀਨੇ ਦੀ ਪੈਨਸ਼ਨ ਇੱਕਠੀ ਲੈਣਗੇ।

         ਬੀਡੀਪੀਓ ਰਾਜਪੁਰਾ ਰੂਪ ਸਿੰਘ ਨੂੰ ਵਾਰ-ਵਾਰ ਫੋਨ ਕਰਨ ਤੇ ਫੋਨ ਨਹੀ ਚੁੱਕਿਆ। ਪੰਚਾਇਤ ਸਕੱਤਰ ਮਲਕੀਤ ਸਿੰਘ ਨੇ ਸਪਸ਼ਟ ਕਰਦੇ ਹੋਏ ਦੱਸਿਆ ਕਿ ਜੁਲਾਈ ਮਹੀਨੇ ਦੀ ਪੈਨਸ਼ਨ ਵੰਡਣ ਵਿੱਚ ਦੇਰੀ ਹੋਈ ਹੈ। ਅਗਸਤ ਤੇ ਸਤੰਬਰ ਮਹੀਨੇ ਦੀ ਪੈਨਸ਼ਨ ਵੀ ਖਾਤਿਆ ਵਿੱਚ ਜਮਾਂ ਹੋ ਚੁੱਕੀ ਹੈ, ਪਰ ਨੋਟਾਂ ਦੀ ਕਮੀ ਕਾਰਨ ਬੈਂਕ ਨੇ ਪੈਨਸ਼ਨ ਦੀ ਸਮੁੱਚੀ ਰਕਮ ਕੱਢਣ ਤੋਂ ਅਸਮਰੱਥਾ ਜਿਤਾਈ ਹੈ।

Share Button

Leave a Reply

Your email address will not be published. Required fields are marked *