ਬਜਰੀ ਨਾਲ ਭਰਿਆ ਟਰੱਕ ਸੜਕ ਵਿਚਕਾਰ ਪਲਟਿਆ

ss1

ਬਜਰੀ ਨਾਲ ਭਰਿਆ ਟਰੱਕ ਸੜਕ ਵਿਚਕਾਰ ਪਲਟਿਆ

19sarbjit1ਕੀਰਤਪੁਰ ਸਾਹਿਬ 19 ਨਵੰਬਰ (ਸਰਬਜੀਤ ਸਿੰਘ ਸੈਣੀ) ਇਥੋਂ ਦੇ ਨਜਦੀਕ ਕੋਟਲਾ ਪਾਵਰ ਹਾਊਸ ਕੋਲ ਅੱਜ ਸਵੇਰੇ ਅਨੰਦਪੁਰ ਸਾਹਿਬ ਵਲੋਂ ਆ ਰਿਹਾ ਬਜਰੀ ਨਾਲ ਭਰਿਆ ਟਰੱਕ ਅਚਾਨਕ ਪਲਟ ਗਿਆ।ਟਰੱਕ ਨੰਬਰ ਪੀ ਬੀ 11 ਬੀ ਵਾਈ 4542 ਜੋ ਕਿ ਅਨੰਦਪੁਰ ਸਾਹਿਬ ਵਲੋਂ ਬਜਰੀ ਨਾਲ ਪੂਰੀ ਤਰਾਂ ਭਰ ਕਿ ਰੂਪਨਗਰ ਵੱਲ ਜਾ ਰਿਹਾ ਸੀ ਕਿ ਅਚਾਨਕ ਸਰਕਾਰੀ ਹਾਈ ਸਕੂਲ ਕੋਟਲਾ ਪਾਵਰ ਹਾਊਸ ਕੋਲ ਪੁੱਜਣ ਤੇ ਪਲਟ ਗਿਆ। ਟਰੱਕ ਵਿੱਚ ਲੱਦੀ ਬਜਰੀ ਸੜਕ ਵਿੱਚ ਚਾਰੇ ਪਾਸੇ ਖਿੱਲਰ ਗਈ ਜਿਸ ਨਾਲ ਟ੍ਰੇਫਿਕ ਪ੍ਰਭਾਵਿੱਤ ਹੋਈ। ਮੋਕੇ ਤੇ ਟ੍ਰੇਫਿਕ ਨੂੰ ਬਦਲ ਕਿ ਦੂਜੀ ਸੜਕ ਤੋ ਲੰਘਾਇਆ ਗਿਆ। ਕੋਈ ਜਾਨੀ ਮਾਲੀ ਨੁਕਸਾਨ ਨਹੀ ਹੋਇਆ ਜਦੋਂ ਕਿ ਸਕੂਲ ਦੇ ਨੇੜੇ ਹੋਣ ਕਰਕੇ ਕੋਈ ਵੀ ਅਣਹੋਣੀ ਘਟਨਾਂ ਵਾਪਰ ਸਕਦੀ ਸੀ। ਮੋਕੇ ਤੇ ਦੇਖਣ ਵਾਲਿਆ ਦਾ ਕਹਿਣਾਂ ਸੀ ਕਿ ਉਵਰ ਲੋਡ ਟਰੱਕਾਂ ਕਰਕੇ ਹੀ ਇਹ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਪ੍ਰਸ਼ਾਸ਼ਨ ਵੀ ਇਹਨਾਂ ਵੱਲ ਕੋਈ ਧਿਆਨ ਨਹੀ ਦੇ ਰਿਹਾ।

Share Button

Leave a Reply

Your email address will not be published. Required fields are marked *