ਫੱਤਾ ਮਾਲੋਕਾ ਦੇ ਸਰਕਾਰੀ ਸਕੂਲ ਵਿਖੇ ਵੋਟਰ ਜਾਗਰੂਕਤਾ ਤਹਿਸੀਲ ਪੱਧਰੀ ਪ੍ਰੋਗਰਾਮ ਸ਼ਾਨੋ ਸੌਕਤ ਨਾਲ ਹੋਇਆ

ss1

ਫੱਤਾ ਮਾਲੋਕਾ ਦੇ ਸਰਕਾਰੀ ਸਕੂਲ ਵਿਖੇ ਵੋਟਰ ਜਾਗਰੂਕਤਾ ਤਹਿਸੀਲ ਪੱਧਰੀ ਪ੍ਰੋਗਰਾਮ ਸ਼ਾਨੋ ਸੌਕਤ ਨਾਲ ਹੋਇਆ
ਬੱਚਿਆਂ ਨੇ ਵੱਖ ਵੱਖ ਸਕਿੱਟਾਂ ਰਾਹੀ ਵੋਟ ਬਣਾਉਣਾ ਅਤੇ ਪਾਉਣਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ

ਸਰਦੂਲਗੜ੍ਹ 22 ਦਸੰਬਰ(ਗੁਰਜੀਤ ਸ਼ੀਂਹ) ਪਿੰਡ ਫੱਤਾ ਮਾਲੋਕਾ ਦੇ ਸਰਕਾਰੀ ਸਕੂਲ ਵਿਖੇ ਡਿਪਟੀ ਕਮਿਸ਼ਨਰ ਮਾਨਸਾ ਦੀਆਂ ਹਦਾਇਤਾਂ ਮੁਤਾਬਿਕ ਲੋਕਾਂ ਨੂੰ ਨਵੀਆਂ ਵੋਟਾਂ ਬਣਾਉਣ ਅਤੇ ਪਾਉਣ ਸੰਬੰਧੀ ਤਹਿਸੀਲ ਪੱਧਰ ਦਾ ਸਵੀਪ ਅਭਿਆਨ ਤਹਿਤ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿੱਚ ਮਾਨਯੋਗ ਐਸ ਡੀ ਐਮ ਮੈਡਮ ਪੂਨਮ ਸਿੰਘ ਉਚੇਚੇ ਤੌਰ ਤੇ ਪੁੱਜੇ।ਸਕੂਲ ਦੇ ਵਿਦਿਆਰਥੀਆਂ ਨੇ ਰੰਗੋਲੀ ਮੁਕਾਬਲੇ ,ਭਾਸ਼ਣ ਮੁਕਾਬਲੇ ,ਗੀਤ ਸੰਗੀਤ ,ਡਰਾਮਾ ਆਦਿ ਵੱਖ ਵੱਖ ਕੋਰੀਓਗ੍ਰਾਫੀ ਨਾਲ ਵੋਟ ਬਣਾਉਣ ਅਤੇ ਪਾਉਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।ਇਸ ਪ੍ਰੋਗਰਾਮ ਵਿੱਚ ਐਸ ਡੀ ਐਮ ਮੈਡਮ ਨੇ ਆਪਣੇ ਸੰਬੋਧਨ ਚ ਬੇਟੀ ਬਚਾਓ ਬੇਟੀ ਪੜਾਓ ਤਹਿਤ ਲੜਕੀਆਂ ਨੂੰ ਦ੍ਰਿੜਤਾ ਨਾਲ ਪੜਨ ਲਈ ਅਤੇ ਖੇਡਣ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ।ਉਹਨਾਂ ਸਮਾਜ ਚ ਫੈਲ ਰਹੀਆਂ ਮਾੜੀਆਂ ਕੁਰੀਤੀਆਂ ਜਿਵੇ ਨਸ਼ੇ ਭਰੂਣ ਹੱਤਿਆ ,ਦਾਜ ਦਹੇਜ ਵਰਗੀਆਂ ਮਾੜੀਆਂ ਕੁਰੀਤੀਆਂ ਤੋ ਦੂਰ ਰਹਿਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ।ਉਹਨਾਂ ਅਪੀਲ ਕੀਤੀ ਕਿ ਉਹ ਇਸ ਸਵੀਪ ਅਭਿਆਨ ਪ੍ਰੋਗਰਾਮ ਤਹਿਤ ਆਪਣੇ ਮਾਪਿਆਂ ਨੂੰ ਘਰ ਘਰ ਜਾ ਕੇ ਜਾਗਰੂਕ ਕਰਨ ਲਈ ਕਿਹਾ। ਮੈਡਮ ਪੂਨਮ ਨੇ ਫੱਤਾ ਮਾਲੋਕਾ ਦੇ ਸਕੂਲ ਚ ਬੱਚਿਆਂ ਦੇ ਉਤਸ਼ਾਹ ਨੂੰ ਲੰਬਾ ਸਮਾਂ ਜਿੱਥੇ ਬੈਠ ਕੇ ਦੇਖਿਆ ਉੱਥੇ ਉਹਨਾਂ ਮੱਲਾ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਬੀਡੀਪੀਓ ਸਰਦੂਲਗੜ੍ਹ ਅਮਿੱਤ ਭੱਤਰਾ ,ਡੀਐਸਪੀ ਸਰਦੂਲਗੜ੍ਹ ਨਰਿੰਦਰ ਸਿੰਘ ,ਡੀਪੀਆਈ ਹਰਭਜਨ ਸਿੰਘ ,ਐਨ ਐਸ ਐਸ ਦੀ ਇੰਚਾਰਜ ਲੈਕਚਰਾਰ ਸੁਰਿੰਦਰ ਕੌਰ ,ਹਰਲੀਨ ਕੌਰ ,ਮੈਡਮ ਕਰਮਜੀਤ ਕੌਰ ,ਸਤਵੀਰ ਸਿੰਘ ਪੀਟੀਆਈ ,ਮਾਸਟਰ ਗੁਰਪਾਲ ਸਿੰਘ ਚਹਿਲ ,ਪਿੰਡ ਦੀ ਪੰਚਾਇਤ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *