ਫੱਤਾ ਮਾਲੋਕਾ ਦੀ ਮੰਡੀ ਚ ਪ੍ਰਾਈਵੇਟ ਸੈਲਰਾਂ ਵਾਲੇ ਮਿਊਚਰ ਚੈਕ ਕਰਨ ਵਾਲੀ ਮਸ਼ੀਨ ਨਾਲ ਲਗਾ ਰਹੇ ਨੇ ਕਿਸਾਨਾਂ ਨੂੰ ਭਾਰੀ ਚੂਨਾ

ਫੱਤਾ ਮਾਲੋਕਾ ਦੀ ਮੰਡੀ ਚ ਪ੍ਰਾਈਵੇਟ ਸੈਲਰਾਂ ਵਾਲੇ ਮਿਊਚਰ ਚੈਕ ਕਰਨ ਵਾਲੀ ਮਸ਼ੀਨ ਨਾਲ ਲਗਾ ਰਹੇ ਨੇ ਕਿਸਾਨਾਂ ਨੂੰ ਭਾਰੀ ਚੂਨਾ

ਸਰਕਾਰੀ ਮਸ਼ੀਨ ਨੇ ਮਿਊਚਰ 15.2 ਦੱਸਿਆ ਜਦਕਿ ਪ੍ਰਾਈਵੇਟ ਮਸ਼ੀਨ ਨੇ 20.9 ਦੱਸਿਆ

ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਮਿਊਚਰ ਚੈਕ ਰਨ ਵਾਲੇ ਅਨਾਜਮੰਡੀ ਚੋ ਫਰਾਰ

ਕਿਸਾਨਾਂ ਨੇ ਕੀਤੀ ਕਾਰਵਾਈਕ ਦੀ ਮੰਗ

img-20161028-wa0237ਸਰਦੂਲਗੜ੍ਹ 29 ਅਕਤੂਬਰ(ਗੁਰਜੀਤ ਸ਼ੀਂਹ) ਪਿੰਡ ਫੱਤਾ ਮਾਲੋਕਾ ਦੀ ਅਨਾਜ ਮੰਡੀ ਵਿਖੇ ਉਸ ਸਮੇ ਰੌਲਾ ਰੱਪਾ ਪੈ ਗਿਆ ਜਦੋ ਉੱਥੇ ਝੋਨੇ ਦੀ ਮਿਉਚਰ ਚੈਕ ਕਰਨ ਵਾਲੀ ਮਸ਼ੀਨ ਨੇ ਝੋਨੇ ਦੀਆਂ ਢੇਰੀਆਂ ਦਾ ਚੈਕ ਕਰਨ ਸਮੇ ਕਾਫੀ ਫਰਕ ਨਜਰ ਆਇਆ।ਜਦੋ ਇਸ ਸੰਬੰਧੀ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਆਮ ਪਾਰਟੀ ਦੇ ਸੀਨੀਅਰ ਆਗੂ ਭੋਲਾ ਸਿੰਘ ਮਾਨ ਇਸ ਘਟਨਾ ਤੋ ਜਾਣੂੰ ਕਰਵਾਇਆ ਪਰ ਉੱਥੇ ਮਿਊਚਰ ਚੈਕ ਕਰਨ ਵਾਲੇ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਰਫੂ ਚੱਕਰ ਹੋ ਗਏ।ਆਪ ਪਾਰਟੀ ਦੇ ਆਗੂ ਭੋਲਾ ਸਿੰਘ ਮਾਨ ਨੇ ਦੱਸਿਆ ਜੱਗਾ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਫੱਤਾ ਮਾਲੋਕਾ ਆਪਣੀ ਝੋਨੇ ਦੀ ਫਸਲ 3 ਸੌ ਗੱਟਾ ਹੰਸਨਰਿੰਦਰ ਡਿਪਟੀ ਰਾਮ ਕੇ ਵੇਚਣ ਆਇਆ ਸੀ।ਜਿਸ ਨੂੰ ਸਰਕਾਰੀ ਮਸ਼ੀਨ 15.2 ਮਿਊਚਰ ਦੱਸ ਰਹੀ ਹੈ।ਜਦਕਿ ਉਹੀ ਝੋਨੇ ਦੀ ਢੇਰੀ ਪ੍ਰਾਈਵੇਟ ਸੈਲਰ ਵਾਲਿਆਂ ਦੀ ਮਸ਼ੀਨ 20.9 ਮਿਊਚਰ ਦੱਸ ਕੇ ਕਿਸਾਨਾਂ ਨੂੰ ਪ੍ਰਤੀ ਕੁਆਇੰਟਲ ਚੂਨਾ ਲਾਇਆ ਜਾ ਰਿਹਾ ਹੈ।ਜਦੋ ਇਸ ਸੰਬੰਧੀ ਉੱਥੇ ਤਾਇਨਾਤ ਇੰਸਪੈਕਟਰ ਨਰੰਕਾਰ ਸਿੰਘ ਨੇ ਕਿਸਾਨਾਂ ਪ੍ਰਤੀ ਹੋਏ ਸ਼ੱਕ ਤੇ ਰੌਲਾ ਰੱਪਾ ਪਿਆ ਤਾਂ ਉਹਨਾਂ ਮਿਊਚਰ ਚੈਕ ਕਰਨ ਵਾਲਿਆਂ ਤੋ ਮਸ਼ੀਨ ਮੰਗਾਉਣੀ ਚਾਹੀ ਤਾਂ ਉਹ ਚੈਕ ਕਰਨ ਵਾਲੇ ਰਫੂ ਚੱਕਰ ਹੋ ਗਏ।ਇਸ ਮੌਕੇ ਕਿਸਾਨਾਂ ਨੇ ਹੋ ਰਹੀ ਸ਼ਰੇਆਮ ਧੋਖਾ ਧੜੀ ਲਈ ਐਸ ਡੀ ਐਮ ਸਰਦੂਲਗੜ੍ਹ ਨੂੰ ਵੀ ਫੋਨ ਰਾਹੀ ਜਾਣੂੰ ਕਰਵਾਇਆ।ਪਰ ਅਜੇ ਤੱਕ ਕਿਸੇ ਵੀ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀ ਕੀਤੀ।ਇਸ ਸੰਬੰਧੀ ਫੱਤਾ ਮਾਲੋਕਾ ਦੇ ਕਿਸਾਨ ਗੁਰਜੀਤ ਸਿੰਘ ਹਰਬੰਸ ਸਿੰਘ ਜਟਾਣਾ ,ਜੱਗਾ ਸਿੰਘ ,ਟੇਕ ਸਿੰਘ ਭੰਮੇ ਕਲਾਂ ,ਨਿਰਮਲ ਸਿੰਘ ਫੱਤਾ ਮਾਲੋਕਾ ਨੇ ਜ਼ਿਲਾ ਪ੍ਰਸ਼ਾਸ਼ਨ ਅਤੇ ਸਰਕਾਰ ਤੋ ਮੰਗ ਕੀਤੀ ਹੈ ਕਿਸਾਨਾਂ ਨਾਲ ਧੋਖਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Share Button

Leave a Reply

Your email address will not be published. Required fields are marked *

%d bloggers like this: