Wed. May 22nd, 2019

’ਫੁੱਲ ਤੇ ਕੁੜੀਆਂ’ ਕਾਵਿ-ਸੰਗ੍ਰਹਿ ਲੈ ਹਾਜਿਰ: ਕਮਲਜੀਤ ਕੌਰ ‘ਕਮਲ’

‘ਫੁੱਲ ਤੇ ਕੁੜੀਆਂ’ ਕਾਵਿ-ਸੰਗ੍ਰਹਿ ਲੈ ਹਾਜਿਰ: ਕਮਲਜੀਤ ਕੌਰ ‘ਕਮਲ’

kamaljeet-kaurਜੇਕਰ ਕੋਈ ਵੀ ਇਨਸਾਨ ਕਿਸੇ ਵੀ ਕਾਰਜ ਨੂੰ ਨੇਪਰੇ ਚਾੜ੍ਹਣ ਦੀ ਲਾਲਸਾ ਆਪਣੇ ਮਨ ਵਿੱਚ ਪੈਦਾ ਕਰ ਲਵੇ ਤਾਂ ਉਸਦੀ ਪ੍ਰੱਪਕ ਮਿਹਨਤ ਸਦਕਾ ਪ੍ਰਮਾਤਮਾ ਵੀ ਉਸ ਦਾ ਪੂਰਾ ਸਾਥ ਦਿੰਦਾ ਹੈ। ਕਮਲਜੀਤ ਕੌਰ ‘ਕਮਲ’ ਬਹੁਤ ਘੱਟ ਸਮੇਂ ਵਿੱਚ ਉਹਨਾਂ ਪੰਜਾਬੀ ਕਵੀਆਂ ਦੀ ਕਤਾਰ ਵਿੱਚ ਜਾ ਖਲੋਤੀ ਹੈ ਜਿਹਨਾ, ਤੇ ਸਮੁੱਚੀ ਪੰਜਾਬੀਅਤ ਨੂੰ ਸਦਾ ਮਾਣ ਰਹੇਗਾ। ਕਲਮਜੀਤ ਕੌਰ ‘ਕਮਲ’ ਦਾ ਪਲੇਠਾ ਕਾਵਿ-ਸੰਗ੍ਰਹਿ ‘ਫੁੱਲ ਤੇ ਕੁੜੀਆਂ’ ਪੜ੍ਹ ਕੇ ਪਤਾ ਚੱਲਦਾ ਹੈ ਕਿ ਉਸਦੀ ਕਾਵਿ-ਸ਼ੈਲੀ, ਉਸਦੀ ਵੰਨਗੀ, ਉਸਦੀ ਰਚਨਾਵਾਂ ਵਿੱਚ ਕਿੰਨੀ ਸਰਲਤਾ ਤਸ਼ਬੀਹਾਂ ਤੇ ਰੌਚਿਕਤਾ ਹੈ। ਡਬਲ ਐਮ.ਏ ਕਰ ਚੁੱਕੀ ‘ਕਮਲ’ ਨੂੰ ਇੱਕ ਪਾਸੇ ਵਿਗੜ ਤੇ ਵਿਸਰ ਰਹੇ ਪੰਜਾਬੀ ਸੱਭਿਆਚਾਰ ਦੀ ਚਿੰਤਾ ਹੈ, ਉੱਥੇ ਹੀ ਉਹ ਧੀਆਂ ਵਾਰੇ ਵੀ ਬਹੁਤ ਹੀ ਗੰਭੀਰਤਾ ਨਾਲ ਸੋਚਦੀ ਹੈ।
ਲੁਧਿਆਣਾ ਸ਼ਹਿਰ ਦੀ ਵਸਨੀਕ ‘ਕਮਲ’ ਦਾ ਜਨਮ ਮਾਤਾ ਸਤਮਿੰਦਰ ਕੌਰ ਦੀ ਕੁੱਖੋਂ ਪਿਤਾ ਸ਼੍ਰ ਅਵਤਾਰ ਸਿੰਘ ਦੇ ਘਰ ਹੋਇਆ। ਪ੍ਰੋ ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਪੜ੍ਹਨ ਦੀ ਮੁਰੀਦ ਕਮਲਜੀਤ ਕਿੱਤੇ ਤੋਂ ਅਧਿਆਪਕਾ ਹੈ। ਕਾਵਿ-ਸੰਗ੍ਰਹਿ ‘ਫੁੱਲ ਤੇ ਕੁਵੀਆਂ’ ਵਿੱਚ ਅਸੀਂ ਦੇਖਦੇ ਹਾਂ ਕਿ ‘ਕਮਲ’ ਕਿਧਰੇ ਖੁੱਲੇ ਅੰਬਰਾਂ ਤੇ ਉਡਾਰੀਆਂ ਮਾਰਨ ਦੀ ਗੱਲ ਕਰਦੀ ਹੈ, ਕਿਧਰੇ ਉਹ ਇਸ ਪੰਜ ਤੱਤਾਂ ਦੀ ਬਣਤਰ ਇਨਸਾਨ ਰੂਪ ਨੂੰ ਸਮਝਾਉਣ ਦੀ ਗੱਲ ਕਰਦੀ ਹੈ ਕਿ ਬੰਦਾ ਬੰਦੇ ਤੋਂ ਕੁੱਝ ਨਹੀਂ ਖੋਹ ਸਕਦਾ। ਕਮਲਜੀਤ ਦੀ ਲੇਖਣੀ ਵਿੱਚ ਕਿਧਰੇ ਭਾਵੁਕਤਾ ਵੀ ਭਰੀ ਨਜਰ ਆਉਂਦੀ ਹੈ। ਭਾਵੁਕ ਲਹਿਜੇ ‘ਚ ‘ਦਿਲ ਤੇ ਕਰਦੀ ਹੈ ਵਾਰ ਦੁਨੀਆਂ’ ਤੇ ਨਾਲ ਹੀ ‘ਨਸ਼ਿਆਂ ਨੇ ਖਾ ਲਿਆ ਪੰਜਾਬ ਮੇਰਾ’ ਲਿਖਦੀ ਹੈ। ਰਾਜਨੀਤਿਕ ਤਾਣੇ-ਬਾਣਿਆਂ ਤੋਂ ਸੁਚੇਤ ਕਰਦੀ ‘ਕਮਲ’ ਦੀ ਕਲਮ ਲਿਖਦੀ ਹੈ ‘ਸੱਤਾ ਤਾਂ ਸਾਥ ਦਿੰਦੀ ਹੈ ਮੁਢੋਂ ਹੀ ਬੇਈਮਾਨ ਦਾ’ ਤੇ ਢੋਂਗੀ ਬਾਬਿਆਂ ਦੇ ਬਚਾਅ ਤੋਂ ਸੁਚੇਤ ਕਰਦੀ ‘ਚਮਤਕਾਰੀ ਬਾਬੇ’ ਰਚਨਾ ਵੀ ਸਲਾਘਾਯੋਗ ਹੈ। ਕਮਲਜੀਤ ਕੌਰ ‘ਕਮਲ’ ਦੀ ਹਰ ਰਚਨਾ ਜੀਵਨ ਦੇ ਹਰ ਆਮ ਤੇ ਅਹਿਮ ਪਹਿਲੂ ਨਾਲ ਜੁੜੀ ਹੋਈ ਹੈ। ‘ਕਮਲ’ ਜਿਸ ਤਰਾਂ ਖੁੱਲੇ ਸੁਭਾਅ ਦੀ ਮਾਲਕ ਹੈ ਉਸੇ ਪ੍ਰਕਾਰ ਉਸ ਦੀ ਕਲਮ ਵੀ ਅਜਾਦ, ਸੱਚੀਆਂ ਤੇ ਖਰੀਆਂ ਗੱਲਾਂ ਕਰਨ ਦੇ ਸਮਰੱਥ ਹੈ। ਮਾਤਾ ਜਤਿੰਦਰ ਕੌਰ ਜੀ ਨੂੰ ਮਾਵਾਂ ਤੋਂ ਵੱਧ ਕੇ ਪਿਆਰ ਕਰਨ ਵਾਲੀ ‘ਕਮਲ’ ਕੋਲ ਆਪਣੇ ਦਿਲੀ ਜਜ਼ਬਿਆਂ ਨੂੰ ਬਿਆਨ ਕਰਨ ਦਾ ਵੱਖਰਾ ਹੀ ਅੰਦਾਜ ਹੈ।ਸੁਹੱਪਣ ਤੇ ਸੀਰਤ ਦੀ ਮੂਰਤ ‘ਕਮਲ’ ਆਪਣੇ ਪਤੀ ਸ਼੍ਰ ਇੰਦਰਪਾਲ ਸਿੰਘ ਤੇ ਆਪਣੇ ਭਰਾ ਹਰਜੋਤ ਸਿੰਘ ਹਾਲੈਂਡ, ਲੇਖਿਕਾ ਪਰਮਜੀਤ ਕੌਰ ਸਰਹਿੰਦ ਦੀ ਹਮੇਸ਼ਾ ਤਾਰੀਫ ਕਰਦੀ ਨਹੀਂ ਥੱਕਦੀ, ਜਿਹਨਾਂ ਦੇ ਸਹਿਯੋਗ ਸਦਕਾ ਉਸਨੂੰ ਆਪਣੀ ਕਲਾ ਨਿਖਾਰਨ ਦਾ ਸੁਭਾਗ ਪ੍ਰਾਪਤ ਹੋਇਆ। ਬੇਟਾ ਪ੍ਰਭਨੂਰ ਤੇ ਬੇਟੀ ਜਸਨੂਰ ਦੇ ਨਾਲ ਮਾਂ ਦੇ ਰੂਪ ‘ਚ ਵਿਚਰਦਿਆਂ ਕਮਲਜੀਤ ‘ਕਮਲ’ ਸ਼ਾਲਾ ਇੰਝ ਹੀ ਮਾਂ ਬੋਲੀ ਦੀ ਸੇਵਾ ਕਰਦੀ ਰਹੇ।

ਬੱਬੀ ਜਾਤੀਮਾਜਰਾ
90568-22270

Leave a Reply

Your email address will not be published. Required fields are marked *

%d bloggers like this: