ਫੁੱਟਬਾਲ ਲੀਗ ਦੇ ਮੁਕਾਬਲੇ ਬਰਾਬਰ ਰਹੇ

ss1

ਫੁੱਟਬਾਲ ਲੀਗ ਦੇ ਮੁਕਾਬਲੇ ਬਰਾਬਰ ਰਹੇ

19ਗੜ੍ਹਸ਼ੰਕਰ, 19 ਸਤੰਬਰ (ਅਸ਼ਵਨੀ ਸ਼ਰਮਾ): ਸਥਾਨਕ ਖਾਲਸਾ ਕਾਲਜ ਦੇ ਯਾਦਗਾਰੀ ਫੁੱਟਬਾਲ ਸਟੇਡੀਅਮ ਵਿੱਚ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਕਮੇਟੀ ਗੜਸ਼ੰਕਰ ਵਲੋਂ ਉਲੰਪੀਅਨ ਜਰਨੈਲ ਸਿੰਘ ਦੀ ਬਰਸੀ ਮੌਕੇ ਕਰਵਾਈ ਜਾ ਰਹੀ ਅੰਡਰ-17 ਫੁੱਟਬਾਲ ਲੀਗ ਦੇ ਮੁਕਾਬਲੇ ਕਰਵਾਏ ਗਏ। ਪਹਿਲਾ ਮੁਕਾਬਲਾ ਪਿੰਡ ਸਿੰਬਲੀ ਤੇ ਗੜਸ਼ੰਕਰ ਵਿਚਕਾਰ 1-1 ਗੋਲ ਦੀ ਬਰਾਬਰੀ ਤੇ ਸਮਾਪਤ ਹੋਇਆ ਤੇ ਦੂਜੇ ਮੁਕਾਬਲੇ ਵਿਚ ਗੋਗੋਂ ਤੇ ਗੜੀ ਬਿਨਾਂ ਗੋਲ ਕੀਤੇ ਬਰਾਬਰ ਰਹੇ। ਇਨਾਂ ਮੁਕਾਬਲਿਆਂ ਦੌਰਾਨ ਸ. ਰਣਜੀਤ ਸਿੰਘ ਖੱਖ ਸਕੱਤਰ ਰੋਟਰੀ ਕਲੱਬ ਤੇ ਡਾ. ਦਿਨੇਸ਼ ਕੁਮਾਰ ਡਿਪਟੀ ਡਾਇਰੈਕਟਰ ਬਾਗਵਾਨੀ ਨੇ ਮੁੱਖ ਮਹਿਮਾਨ ਵਜੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਟੂਰਨਾਮੈਂਟ ਕਮੇਟੀ ਵਲੋਂ ਜਨਰਲ ਸਕੱਤਰ ਬਲਵੀਰ ਸਿੰਘ ਬੈਂਸ, ਰੋਸ਼ਨਜੀਤ ਸਿੰਘ ਪਨਾਮ, ਰਾਣਾ ਸ਼ਲਿੰਦਰ ਸਿੰਘ, ਪ੍ਰਮੋਦ ਕੁਮਾਰ ਸਰਪੰਚ ਦੁੱਗਰੀ, ਅਮਨਦੀਪ ਬੈਂਸ, ਤਰਲੋਚਨ ਸਿੰਘ ਗੋਲੀਆਂ, ਪਰਮਜੀਤ ਸਿੰਘ ਪਨਾਮ, ਗੁਰਪ੍ਰੀਤ ਸਿੰਘ ਗੋਲੀਆਂ ਤੇ ਹੋਰ ਹਾਜ਼ਰ ਹੋਏ।

Share Button

Leave a Reply

Your email address will not be published. Required fields are marked *