ਫੀਲਡ ਪ੍ਰੈਸ ਕਲੱਬ ਰਾਮਪੁਰਾ ਫੂਲ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ

ਫੀਲਡ ਪ੍ਰੈਸ ਕਲੱਬ ਰਾਮਪੁਰਾ ਫੂਲ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ
ਤਰਸੇਮ ਸ਼ਰਮਾ ਪ੍ਰਧਾਨ ਤੇ ਦਲਜੀਤ ਸਿਧਾਣਾ ਜਰਨਲ ਸੈਕਟਰੀ ਚੁਣੇ ਗਏ

18btd01ਰਾਮਪੁਰਾ ਫੂਲ, 18 ਅਕਤੂਬਰ (ਕੁਲਜੀਤ ਸਿੰਘ ਢੀਂਗਰਾ): ਫੀਲਡ ਪ੍ਰੈਸ ਕਲੱਬ ਰਾਮਪੁਰਾ ਫੂਲ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਮਾਸਟਰ ਬਾਬੂ ਸਿੰਘ ਯਾਦਗਾਰੀ ਭਵਨ ਵਿਖੇ ਹੋਈ । ਮੀਟਿੰਗ ਦੋਰਾਨ ਕਈ ਅਹਿਮ ਮਤੇ ਪਾਸ ਕੀਤੇ ਗਏ । ਇਸਤੋ ਪਹਿਲਾ ਕਲੱਬ ਦੀ ਨਿਯੁਕਤ ਕੀਤੀ ਗਈ ਤਿੰਨ ਮੈਬਰੀ ਕਮੇਟੀ ਦੀ ਅਗਵਾਈ ਹੇਠ ਕਲੱਬ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ । ਜਿਸ ਵਿੱਚ ਪ੍ਰਧਾਨ ਤਰਸੇਮ ਸ਼ਰਮਾ (ਜਗ ਬਾਣੀ, ਪੰਜਾਬ ਕੇਸਰੀ), ਮੀਤ ਪ੍ਰਧਾਨ ਗੁਰਮੇਲ ਸਿੰਘ ਵਿਰਦੀ (ਅਜੀਤ), ਜਰਨਲ ਸੈਕਟਰੀ ਦਲਜੀਤ ਸਿੰਘ ਸਿਧਾਣਾ (ਸਪੋਕਸਮੈਨ), ਖਜ਼ਾਨਚੀ ਸੁਖਪਾਲ ਸਿੰਘ ਮਹਿਰਾਜ (ਅਜੀਤ) ਅਤੇ ਪੀ,ਆਰ,ਉ ਜਸਵੀਰ ਸਿੰਘ ਔਲਖ (ਟਾਈਮ ਟੀਵੀ) ਚੁਣੇ ਗਏ । ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਕਲੱਬ ਦੀਆ ਗਤੀਵਿਧੀਆਂ ਸਰਬ ਸਾਂਝੀਆਂ ਹੋਣਗੀਆ ਤੇ ਕਲੱਬ ਨਿਰਪੱਖਤਾ ਨਾਲ ਕੰਮ ਕਰਨ ਨੂੰ ਤਰਜੀਹ ਦੇਵੇਗਾ। ਮੀਟਿੰਗ ਦੋਰਾਨ ਫੀਲਡ ਵਿੱਚ ਕੰਮ ਰਹੇ ਪੱਤਰਕਾਰਾਂ ਨੂੰ ਆ ਰਹੀਆ ਦਰਪੇਸ਼ ਸਮੱਸਿਆਵਾਂ ਤੇ ਮੰਗਾਂ ਸੰਬੰਧੀ ਵਿਚਾਰ ਵਟਾਦਰਾ ਕਰਦਿਆ ਪੰਜਾਬ ਸਰਕਾਰ ਤੇ ਸੰਬੰਧਤ ਵਿਭਾਗ ਤੋ ਪੁਰਜੋਰ ਮੰਗ ਕੀਤੀ ਗਈ ਕਿ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਲੋੜੀਦੀਆਂ ਸਹੂਲਤਾ ਜਿਵੇ ਮੁਫਤ ਬੱਸ ਸਫਰ , ਬੀਮਾ ਤੇ ਸਿਹਤ ਸਹੂਲਤਾ ਤੋ ਇਲਾਵਾ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆ ਜਾਣ । ਇਸ ਮੋਕੇ ਹੋਰਨਾ ਤੋ ਇਲਾਵਾ ਗੁਰਮੀਤ ਸਿੰਘ ਮਹਿਰਾਜ (ਪਹਿਰੇਦਾਰ), ਪਰਮਜੀਤ ਸ਼ਰਮਾਂ (ਸੱਚ ਕਹੂੰ), ਹੇਮੰਤ ਸ਼ਰਮਾ(ਅਜੀਤ ਸਮਾਚਾਰ), ਕੁਲਦੀਪ ਸਿੰਘ (ਨਵਾਂ ਜਮਾਨਾ), ਕੁਲਜੀਤ ਸਿੰਘ (ਪੰਜਾਬ ਟਾਈਮਜ਼), ਭੀਮ ਸੈਨ (ਪ੍ਰੈਸ ਫੋਟੋਗ੍ਰਾਫਰ ਅਜੀਤ) ਹਾਜਰ ਸਨ । ਇਸਤੋ ਇਲਾਵਾ ਗੁਰਜੀਤ ਸਿੰਘ (ਪੰਜਬੀ ਟ੍ਰਿਬਿਊਨ), ਉਮੇਸ਼ ਕੁਮਾਰ (ਪੀ,ਟੀ,ਸੀ) ਤੇ ਰਾਜ ਕੁਮਾਰ ਜੋਸ਼ੀ (ਨਵਾਂ ਜਮਾਨਾ) ਵੱਲੋ ਮੀਟਿੰਗ ਵਿੱਚ ਹਾਜਰ ਨਾ ਹੋਣ ਤੇ ਕਲੱਬ ਵੱਲੋ ਚੋਣ ਸੰਬੰਧੀ ਲਏ ਗਏ ਫੈਸਲੇ ਤੇ ਆਪਣੀ ਸਹਿਮਤੀ ਜਤਾਈ ਗਈ ।

Share Button

Leave a Reply

Your email address will not be published. Required fields are marked *