ਫਿਲਮ ”ਪੰਜਾਬ-2016” ਅੱਜ ਹੋਵੇਗੀ ਰਿਲੀਜ਼, ਫਿਲਮ ਪ੍ਰਤੀ ਨੋਜਵਾਨਾਂ ਵਿਚ ਭਾਰੀ ਉਤਸ਼ਾਹ

ss1

ਫਿਲਮ ”ਪੰਜਾਬ-2016” ਅੱਜ ਹੋਵੇਗੀ ਰਿਲੀਜ਼, ਫਿਲਮ ਪ੍ਰਤੀ ਨੋਜਵਾਨਾਂ ਵਿਚ ਭਾਰੀ ਉਤਸ਼ਾਹ

img-20161122-wa0070ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ (ਦਵਿੰਦਰਪਾਲ ਸਿੰਘ/ਅੰਕੁਸ਼) ਦਿਸ਼ਾਹੀਨ ਹੋਏ ਪੰਜਾਬ ਦੇ ਨੋਜਵਾਨ ਵਰਗ ਦੀ ਜਮੀਨੀ ਹਰਕਤ ਨੂੰ ਦਰਸਾਉਣ ਲਈ ਰੈੱਡ ਆਰਟਸ ਗਰੁੱਪ ਦੇ ਬੈਨਰ ਹੇਠ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੀ ਗਈ ਪੰਜਾਬੀ ਫਿਲਮ ”ਪੰਜਾਬ-2016” ਅੱਜ ਰਿਲੀਜ਼ ਹੋਵੇਗੀ, ਜਿਸਦਾ ਸ਼੍ਰੀ ਅਨੰਦਪੁਰ ਸਾਹਿਬ ਅਤੇ ਆਸ ਪਾਸ ਦੇ ਇਲਾਕੇ ਦੇ ਨੋਜਵਾਨਾ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲਮ ਵਿਚ ਭੁਮਿਕਾ ਨਿਭਾਉਣ ਵਾਲੇ ਵਿਦਿਆਰਥੀ ਨੀਰਜ ਕੌਸ਼ਲ ਨੇ ਦੱਸਿਆ ਕਿ ਨਸ਼ੇ ਦੀ ਦਲਦਲ ਵਿਚ ਧੱਸਦੇ ਜਾ ਰਹੇ ਪੰਜਾਬ ਦੇ ਨੋਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਨੂੰ ਜੰਨਤਾ ਤੱਕ ਪਹੁੰਚਾਉਣ ਲਈ ਸਿਨੇਮੇ ਦਾ ਸਹਾਰਾ ਲਿਆ ਗਿਆ ਹੈ। ਇਹ ਜਰੂਰੀ ਨਹੀਂ ਕਿ ਸਿਰਫ ਲੱਚਰਤਾ ਦੇ ਨਾਲ ਹੀ ਲੋਕਾਂ ਨੂੰ ਸਿਨੇਮੇ ਨਾਲ ਜੋੜਿਆ ਜਾ ਸਕੇ ਬਲਕਿ ਸਮਾਜਿਕ ਮੁੱਦੇ ਵੀ ਆਮ ਲੋਕਾਂ ਨੂੰ ਸਿਨਮੇ ਨਾਲ ਜੋੜ ਸਕਦਾ ਹੈ। ਉਹਨਾਂ ਦੱਸਿਆ ਕਿ ਫਿਲਮ ਵਿਚ ਮੁਖ ਰੂਪ ਵਿਚ ਚਿੱਟੇ ਦੇ ਮਾੜੇ ੋਪ੍ਰਭਾਵ ਕਾਰਨ ਗੰਦਲੀ ਹੋ ਰਹੀ ਸਿਆਸਤ ਅਤੇ ਪੱਤਰਕਾਰਾਤਾ ਦੇ ਧਰਮ ਨੂੰ ਮੁਖ ਰੂਪ ਵਿਚ ਚੁਕਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਫਿਲਮ ਵਿਚ ਸਮਾਜਿਕ ਮੁੱਦਿਆਂ ਤੋਂ ਪ੍ਰਭਾਵਿਤ ਹੋਕੇ ਪ੍ਰਸਿੱਧ ਗਾਇਕ ਕੰਨਵਰ ਗਰੇਵਾਲ, ਯੁਵਰਾਜ ਹੰਸ, ਬਾਬਾ ਬੇਲੀ ਅਤੇ ਹਰਸ਼ਦੀਪ ਕੌਰ ਨੇ ਬਿਨਾਂ ਫੀਸ ਲਏ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਫਿਲਮ ਵਿਚ ਹਾਸਰਸ ਕਲਾਕਾਰ ਰਾਣਾ ਰਣਬੀਰ ਪਹਿਲੀ ਵਾਰ ਇਸ ਫਿਲਮ ਵਿਚ ਸੀਰੀਅਸ ਕਿਰਦਾਰ ਵਿਚ ਦਿਖਾਈ ਦੇਣਗੇੇ।

Share Button

Leave a Reply

Your email address will not be published. Required fields are marked *