ਫਿਲਮ ਧਰਮਯੁੱਧ ਮੋਰਚਾ ਇਤਿਹਾਸਿਕ ਪੈੜਾਂ ਨੂੰ ਹੋਰ ਨਿਖਾਰ ਗਈ: ਸੁਖਮਿੰਦਰ ਸਿੰਘ ਹੰਸਰਾ

ss1

ਫਿਲਮ ਧਰਮਯੁੱਧ ਮੋਰਚਾ ਇਤਿਹਾਸਿਕ ਪੈੜਾਂ ਨੂੰ ਹੋਰ ਨਿਖਾਰ ਗਈ: ਸੁਖਮਿੰਦਰ ਸਿੰਘ ਹੰਸਰਾ

fdk-1ਫਰੀਦਕੋਟ/ਬਰੈਂਪਟਨ, 20 ਸਤੰਬਰ (ਜਗਦੀਸ਼ ਬਾਂਬਾ ) ਪਿਛਲੇ ਸ਼ੁਕਰਵਾਰ ਨੂੰ ਕੁੱਝ ਸਿੰਘਾਂ ਨਾਲ ਫਿਲਮ ਧਰਮਯੁੱਧ ਮੋਰਚਾ ਵੇਖਣ ਦਾ ਮੌਕਾ ਮਿਲਿਆ ਫਿਲਮ ਦੀ ਸ਼ੁਰੂਆਤ ਵਿੱਚ ਰਾਜ ਕਾਕੜਾ ਦਾ ਗੀਤ ਸਿੰਘ ਬਾਗੀ ਨੇ ਬੜਿਆ ਜਚਿਆ ਦਰਅਸਲ ਇਸ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਕਰੀਨ ਉਪਰ ਤੁਰਦੇ ਫਿਰਦੇ ਹੋਣ ਵਾਲਾ ਦ੍ਰਿਸ਼ ਬੜਾ ਭਾਵਨਾਤਮਿਕ ਸੀ,ਇਹ ਫਿਲਮ ਹਰ ਸਿੱਖ ਅਤੇ ਹਰ ਇਨਸਾਫ ਪਸੰਦ ਇਨਸਾਨ ਨੂੰ ਵੇਖਣੀ ਚਾਹੀਦੀ ਹੈ। ਫਿਲਮ ਦੀ ਸ਼ੁਰੂਆਤ ਸੰਨ 1947 ਤੋਂ ਜਾਣਕਾਰੀ ਦੇ ਰੂਪ ਵਿੱਚ ਸ਼ੁਰੂ ਹੋਈ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਸਦਕਾ ਪੰਜਾਬੀ ਸੂਬਾ ਬਣਾਉਣ ਦੇ ਮੋਰਚੇ ਵਿੱਚ 10 ਸਾਲਾ ਇੰਦਰਜੀਤ ਸਿੰਘ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਦੇ ਖੂਨੀ ਵਰਕਿਆਂ ਦੇ ਵਰਨਣ ਦਾ ਮੁੱਡ ਬੰਨਿਆ ਇਸ ਤੋਂ ਬਾਅਦ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦਾ ਐਕਸੀਡੈਂਟ ਵਿੱਚ ਅਕਾਲ ਚਲਾਣਾ ਕਰ ਜਾਣਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦਮਦਮੀ ਟਕਸਾਲ ਦਾ ਮੁੱਖੀ ਨਿਯੁਕਤ ਕਰਨਾ, ਕਾਫੀ ਜਾਣਕਾਰੀ ਭਰਪੂਰ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸੇਵਾ ਕਾਲ ਦੇ ਸਮੇਂ ਨੂੰ ਬਹੁਤ ਵਿਸਥਾਰ ਨਾਲ ਨਹੀਂ ਫਿਲਮਾਇਆ ਗਿਆ, ਸ਼ਾਇਦ ਇਹ ਸਮੇਂ ਦੀ ਕਿੱਲਤ ਕਾਰਣ ਹੋਵੇਗਾ, ਪਰ ਕੁੱਝ ਪ੍ਰਮੁੱਖ ਘਟਨਾਵਾਂ ਦਾ ਬਾਖੂਬ ਜ਼ਿਕਰ ਕੀਤਾ ਗਿਆ। ਸੰਨ 1978 ਵਿੱਚ ਵਾਪਰੇ ਨਿਰੰਕਾਰੀ ਕਾਂਡ ਵਿੱਚ ਸਿੰਘਾਂ ਦੀ ਸ਼ਹਾਦਤ ਅਤੇ ਸਰਕਾਰ ਅਤੇ ਪੁਲੀਸ ਦੇ ਰੋਲ ਨੂੰ ਨਿਖਾਰ ਕੇ ਪੇਸ਼ ਕੀਤਾ ਗਿਆ, ਜਿਸ ਤੋਂ ਸਿਲਸਿਲਾ ਸ਼ੁਰੂ ਹੋਇਆ ਇਸ ਵਿੱਚ ਲਾਲਾ ਜਗਤ ਨਰਾਇਣ ਦਾ ਕਤਲ ਅਤੇ ਨਰਕਧਾਰੀ ਬਾਬੇ ਦਾ ਕਤਲ, ਉਪਰੰਤ ਧਰਮਯੁੱਧ ਮੋਰਚਾ ਨਾਲ ਗਦਾਰੀ ਕਰਨ ਵਾਲੇ ਅਕਾਲੀਆਂ ਦੀ ਮਿਲੀਭੁਗਤ ਨਾਲ ਭਾਈ ਸੁਰਿੰਦਰ ਸਿੰਘ ਸੋਢੀ ਦੀ ਸ਼ਹਾਦਤ ਅਤੇ ਸੋਢੀ ਨੂੰ ਮਾਰਨ ਵਾਲੇ ਸੁਰਿੰਦਰ ਛਿੰਦਾ ਅਤੇ ਉਸਦੀ ਦੋਸਤ ਲੜਕੀ ਨੂੰ ਜਨਰਲ ਲਾਭ ਸਿੰਘ ਵਲੋਂ ਸੋਧਣਾ, ਇਸ ਫਿਲਮ ਦੇ ਦਸਤਾਵੇਜੀ ਸੱਚ ਨੂੰ ਤਸਦੀਕ ਕਰਦਾ ਹੈ। ਅਖੀਰ ਵਿੱਚ ਸੰਨ 1984 ਦੇ ਸ੍ਰੀ ਦਰਬਾਰ ਸਾਹਿਬ ਉਪਰ ਹਮਲੇ ਦੀ ਕਾਰਵਾਈ ਅਤੇ ਸਿੰਘਾਂ ਦਾ ਸਿਦਕ ਬਾਖੂਬ ਪੇਸ਼ ਕੀਤਾ ਗਿਆ। ਮੇਰੇ ਹਿਸਾਬ ਦੇ ਨਾਲ ਇਸ ਫਿਲਮ ਨੂੰ ਅਸਲ ਵਿੱਚ ਇਤਿਹਾਸਿਕ ਫਿਲਮ ਨਾਲੋਂ ਵੀ ਵੱਧ ਕੇ ਡਾਕੂਮੈਂਟਰੀ ਫਿਲਮ ਕਹਿਣਾ ਜਿਆਦਾ ਵਾਜ਼ਿਬ ਹੋਵੇਗਾ ਅਜਿਹੀਆਂ ਫਿਲਮਾਂ ਜਿਹੜੀਆਂ ਇਤਿਹਾਸ ਨੂੰ ਬਿਆਨਣ ਅਤੇ ਸੰਭਾਲਣ ਦਾ ਜ਼ਰੀਆ ਬਣਦੀਆਂ ਹਨ, ਉਸਦੇ ਦਰਸ਼ਕ-ਗਣ ਵੀ ਵੱਖਰੇ ਅਤੇ ਗੰਭੀਰ ਹੁੰਦੇ ਹਨ।

Share Button

Leave a Reply

Your email address will not be published. Required fields are marked *