ਫਾਰਮਾਸਿਸਟਾਂ ਦੀ ਹੜਤਾਲ ਕਾਰਨ ਸਿਹਤ ਸਹੂਲਤਾਂ ਪ੍ਰਭਾਵਿਤ

ss1

ਫਾਰਮਾਸਿਸਟਾਂ ਦੀ ਹੜਤਾਲ ਕਾਰਨ ਸਿਹਤ ਸਹੂਲਤਾਂ ਪ੍ਰਭਾਵਿਤ

ਬੁਢਲਾਡਾ 13 ਦਸੰਬਰ(ਤਰਸੇਮ ਸ਼ਰਮਾਂ): ਲੰਬੇ ਸਮੇਂ ਤੋਂ ਮੰਗਾਂ ਦੀ ਪੂਰਤੀ ਨਾ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਰਾਜ ਭਰ ਦੇ ਫਰਮਾਸਿਸਟਾਂ ਦੇ ਅੱਜ ਹੜਤਾਲ ਤੇ ਚਲੇ ਜਾਣ ਦਾ ਕਾਰਨ ਅੱਜ ਸਿਹਤ ਸਹੂਲਤਾਂ ਠੱਪ ਹੋ ਕੇ ਰਹਿ ਗਈਆਂ। ਹਸਪਤਾਲਾਂ ਵਿੱਚ ਮਰੀਜ਼ਾਂ ਦਾ ਰੋਜ਼ਾਨਾਂ ਦੀ ਤਰ੍ਹਾਂ ਆਉਣਾ ਜਾਣਾ ਬਣਿਆਂ ਹੋਇਆ ਸੀ ਪ੍ਰੰਤੂ ਫਾਰਮਾਸਿਸਟਾਂ ਦੇ ਹੜਤਾਲ ਤੇ ਚਲੇ ਜਾਣ ਕਾਰਨ ਮਰੀਜਾਂ ਨੂੰ ਦਵਾਈਆਂ ਲੈਣ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਆਪਣੀ ਮੰਗਾਂ ਨੂੰ ਲੈ ਕੇ ਰੋਸ ਪ੍ਰਗਟ ਕਰਦਿਆਂ ਫਾਰਮਾਸਿਸਟ ਐਸ਼ੋਸ਼ੀਏਸਨ ਦੇ ਆਗੂ ਸਤਿੰਦਰ ਕੁਮਾਰ, ਪਿ੍ਰੰਸਪਾਲ ਅਤੇ ਰਵਿੰਦਰ ਕੁਮਾਰ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਫਰਮਾਸਿਸਟਾ ਦਾ ਸਿਹਤ ਅਤੇ ਪਰਿਵਾਰ ਭਲਾਈ ਖੇਤਰ ਵਿੱਚ ਅਹਿਮ ਰੋਲ ਹੈ ਪਰ ਸਰਕਾਰ ਦੇ ਓਪਰੋਕਤ ਵਿਭਾਗ ਵੱਲੋਂ ਜੱਥੇਬੰਦੀ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਇਸ ਜੱਥੇਬੰਦੀ ਦੀਆਂ ਕਈ ਅਹਿਮ ਮੰਗਾਂ ਦੀ ਪੂਰਤੀ ਸੰਬੰਧੀ ਡਾਇਰੈਕਟਰ ਸਿਹਤ ਵਿਭਾਗ ਨੂੰ ਪਹਿਲਾ ਵੀ ਕਈ ਵਾਰ ਸੂਚਿਤ ਕੀਤਾ ਜਾ ਚੁਕਿੱਆਂ ਹੈ ਪਰ ਇਹਨਾਂ ਅਹਿਮ ਮੰਗਾਂ ਸੰਬੰਧੀ ਕੋਈ ਵੀ ਕਦਮ ਨਾ ਚੂੱਕੇ ਜਾਣ ਕਾਰਨ ਜੱਥੇਬੰਦੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਕਾਰਨ ਫਾਰਮਾਸਿਸਟਾਂ ਨੂੰ ਮਜਬੂਰ ਹੋ ਕੇ ਹੜਤਾਲ ਤੇ ਜਾਣਾ ਪਿਆ।

Share Button

Leave a Reply

Your email address will not be published. Required fields are marked *