ਫਾਰਗ ਸਿੱਖਿਆ ਕਰਮੀ ਯੂਨੀਅਨ ਵੱਲੋ ਮੁੜ ਬਹਾਲੀ ਨੂੰ ਲੈ ਕੇ ਮੋਮਬਤੀ ਮਾਰਚ

ss1

ਫਾਰਗ ਸਿੱਖਿਆ ਕਰਮੀ ਯੂਨੀਅਨ ਵੱਲੋ ਮੁੜ ਬਹਾਲੀ ਨੂੰ ਲੈ ਕੇ ਮੋਮਬਤੀ ਮਾਰਚ

19-nikkuwal-10-rprਸ਼੍ਰੀ ਅਨੰਦਪੁਰ ਸਾਹਿਬ 19 ਨਵੰਬਰ (ਸੁਖਦੇਵ ਸਿੰਘ ਨਿੱਕੂਵਾਲ): ਫਾਰਗ ਸਿੱਖਿਆ ਕਰਮੀ ਯੂਨੀਅਨ ਵੱਲੋ ਭਰਾਤਰੀ ਜਥੇਬੰਦੀਆ ਦੇ ਸਹਿਯੋਗ ਦੇ ਨਾਲ ਆਪਣੀ ਨੋਕਰੀ ਦੀ ਮੁੜ ਬਹਾਲੀ ਨੂੰ ਲੈ ਕੇ ਇੱਕ ਮੋਮਬਤੀ ਮਾਰਚ ਕੱਢਿਆ ਗਿਆ। ਜੋ ਕਿ ਵੇਰਕਾ ਚੋਕ ਤੋ ਸ਼ੁਰੂ ਹੋ ਕੇ ਤਖਤ ਸ਼੍ਰੀ ਕੇਸਗੜ ਸਾਹਿਬ ਚੋਕ, ਮੁੱਖ ਬਜਾਰ, ਗੁਰੂ ਬਜਾਰ, ਭਗਤ ਰਵਿਦਾਸ ਚੋਕ, ਬੱਸ ਅੱਡਾ ਚੋਕ, ਕਚਿਹਰੀ ਸੜਕ, ਆਦਿ ਹੁੰਦਾ ਹੋਇਆ ਮੁੜ ਵੇਰਕ ਚੋਕ ਵਿਖੇ ਸਮਾਪਤ ਹੋ ਗਿਆ। ਇਸ ਮਾਰਚ ਵਿੱਚ ਜਿਥੇ ਸਰਕਾਰ ਵਿਰੋਧੀ ਨਾਅਰੇ ਲਗਾਏ ਗਏ ਉਥੇ ਹੀ ਫਾਰਗ ਸਿੱਖਿਆ ਕਰਮੀਆ ਦੀ ਮੁੜ ਬਹਾਲੀ ਦੀ ਮੰਗ ਵੀ ਕੀਤੀ ਗਈ ਕਿਉਕਿ ਦੋ ਅਧਿਆਪਕਾਵਾ ਪਹਿਲਾ ਹੀ ਮਰਨ ਵਰਤ ਬੈਠੀਆ ਹੋਈਆ ਹਨ। ਇਸ ਮੋਕੇ ਪ.ਸ.ਸ.ਫ. ਦੇ ਵੇਦ ਪ੍ਰਕਾਸ਼ ਸ਼ਰਮਾ, ਬੀ.ਬੀ.ਐਮ.ਬੀ.ਯੂਨੀਅਨ ਤੋ ਰਾਮ ਕੁਮਾਰ, ਪੁਨਮ ਸ਼ਰਮਾ, ਦੇ ਨਾਲ ਰਵਿੰਦਰ ਕੋਰ, ਗੁਰਪ੍ਰੀਤ ਕੋਰ, ਸੁਰਜੀਤ ਕੋਰ, ਰਜਿੰਦਰ ਕੋਰ, ਦਸ਼ਮੇਸ਼ ਕੋਰ, ਚੰਚਲ ਦੇਵੀ, ਕੁਲਦੀਪ ਕੋਰ, ਮਮਤਾ ਬਾਲੀ, ਸਰੀਤਾ, ਅਨੀਤਾ, ਸ਼ੁਸ਼ਮਾ, ਤਰਲੋਚਨ ਕੋਰ, ਮੀਨਾ ਰਾਣੀ, ਚਰਨਜੀਤ ਸਿੰਘ, ਸੁਖਜੀਤ ਸਿੰਘ, ਸਰਬਜੀਤ ਸਿੰਘ, ਗੁਰਚੈਨ ਸਿੰਘ, ਜਗਜੀਤ ਸਿੰਘ, ਜਸਵਿੰਦਰ ਸਿੰਘ, ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *