ਫਸਲਾਂ ਉੱਪਰ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ : ਕਮਲ ਜਿੰਦਲ

ss1

ਫਸਲਾਂ ਉੱਪਰ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ : ਕਮਲ ਜਿੰਦਲ

ਰਾਮਪੁਰਾ ਫੂਲ 15 ਦਸੰਬਰ (ਮਨਦੀਪ ਢੀਂਗਰਾ) : ਪੰਜਾਬ ਐਗਰੋ ਕੈਮੀਕਲ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਰਕਫੈਡ ਬਠਿੰਡਾ ਦੇ ਐਫ ਐਸ ੳ ਬੱਘੜ ਸਿੰਘ ਦੀ ਅਗਵਾਈ ਵਿੱਚ ਮਾਰਕਫੈਡ ਬਰਾਂਚ ਰਾਮਪੁਰਾ ਦੀ ਕੋਪਰੈਟਿਵ ਸੁਸਾਇਟੀ ਵਿਖੇ ਇੱਕ ਰੋਜਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਕਿਸਾਨਾਂ ਨੂੰ ਫਸਲਾਂ ਸੰਬੰਧੀ ਜਾਣਕਾਰੀ ਦੇਣ ਲਈ ਲੁਧਿਆਣਾ ਯੂਨੀਵਰਸਿਟੀ ਦੇ ਰਿਟਾਇਰਡ ਡਾ yਮਹਿੰਦਰ ਸਿੰਘ ਸਿੱਧੂ, ਖੇਤੀਬਾੜੀ ਬਲਾਕ ਐਗਰੀਕਲਚਰ ਅਫਸਰ ਰਾਮਪੁਰਾ ਕਮਲ ਕੁਮਾਰ ਜਿੰਦਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਕੈਂਪ ਦੌਰਾਨ ਕਮਲ ਕੁਮਾਰ ਜਿੰਦਲ ਨੇ ਕਿਸਾਨਾਂ ਨੂੰ ਮਹਿਕਮੇ ਦੀਆਂ ਸਕੀਮਾਂ ਤਹਿਤ ਜਾਣਕਾਰੀ ਦਿੰਦਿਆ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਤੇ ਕੀਤੇ ਜਾ ਰਹੇ ਵਾਧੂ ਖਰਚਿਆਂ ਨੂੰ ਘਟਾਉਣਾ ਚਾਹੀਦਾ ਹੈ ਅਤੇ ਫਸਲਾਂ ਉਪਰ ਲੋੜ ਅਨੁਸਾਰ ਖਾਦਾਂ ਤੇ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਮੌਕੇ ਡਾ yਮਹਿੰਦਰ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਸੰਬੰਧੀ, ਖੇਤ ਦੀ ਤਿਆਰੀ, ਫਸਲਾਂ ਨੂੰ ਲਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਜਾਣਕਾਰੀ ਦਿੱਤੀ ਅਤੇ ਕੈਂਪ ਵਿੱਚ ਕਿਸਾਨਾਂ ਦੁਆਰਾ ਪੁੱਛੇ ਗਏ ਸਵਾਲਾ ਦੇ ਜਵਾਬ ਦਿੱਤੇ।ਕੈਂਪ ਦੋਰਾਨ ਮਾਰਕਫੈਡ ਦੇ ਸੈਲਜ ਐਗਜੁਟਿਵ ਰਜਨੀਸ਼ ਕੁਮਾਰ ਅਤੇ ਉਜਾਗਰ ਸਿੰਘ ਨੇ ਮਾਰਕਫੈਡ ਵੱਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਵਸਤਾਂ ਘਿਉ, ਚਾਵਲ, ਤੇਲ, ਮੁਰਬਾ, ਆਚਾਰ ਆਦਿ ਤੋ ਇਲਾਵਾ ਪਸ਼ੂ ਖੁਰਾਕ ਅਤੇ ਨਦੀਨ ਨਾਸ਼ਕ ਦਵਾਈਆਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਮਾਰਕਫੈਡ ਦੀਆਂ ਵਸਤਾਂ ਗੁਣਵਤਾ ਪੱਖੋਂ ਮਲਟੀਨੈਸ਼ਨਲ ਕੰਪਨੀਆਂ ਦਾ ਮੁਕਾਬਲਾ ਕਰਦੀਆਂ ਹਨ। ਕੈਂਪ ਦੇ ਅੰਤ ਵਿੱਚ ਸ਼ਾਮਲ ਕਿਸਾਨਾਂ ਲਈ ਇੱਕ ਲੱਕੀ ਡਰਾਅ ਵੀ ਕੱਢਿਆ ਗਿਆ। ਮਾਰਕਫੈਡ ਦੇ ਇੰਸਪੈਕਟਰ ਉਜਾਗਰ ਸਿੰਘ ਨੇ ਕੈਂਪ ਚ ਸ਼ਾਮਲ ਕਿਸਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵੱਧ ਤੋ ਵੱਧ ਮਾਰਕਫੈਡ ਦੀਆਂ ਵਸਤਾਂ ਵਰਤਣ ਦੀ ਅਪੀਲ ਕੀਤੀ। ਇਸ ਮੌਕੇ ਕੋਪਰੈਟਿਵ ਸੁਸਾਇਟੀ ਢੱਡੇ ਦੇ ਸੈਲਜਮੇਨ ਮਣਜੀਤ ਸਿੰਘ, ਪ੍ਰਧਾਨ ਕੌਰ ਸਿੰਘ, ਬਲਦੇਵ ਸਿੰਘ, ਪੰਚ ਜ਼ਸਵੰਤ ਸਿੰਘ, ਗੋਬਿੰਦਰ ਸਿੰਘ, ਬਲਦੇਵ ਸਿੰਘ, ਰਮੇਸ਼ ਕੁਮਾਰ, ਦਰਬਾਰਾ ਸਿੰਘ, ਸੱਗੂ ਸਿੰਘ ਆਦਿ ਭਾਰੀ ਗਿਣਤੀ ਵਿੱਚ ਕਿਸਾਨ ਸ਼ਾਮਲ ਸਨ।

Share Button

Leave a Reply

Your email address will not be published. Required fields are marked *