ਫਰੈਸ਼ਰ ਪਾਰਟੀ ‘ਰੂਬਰੂ-2016’ ਦਾ ਆਯੋਜਨ

ss1

ਫਰੈਸ਼ਰ ਪਾਰਟੀ ‘ਰੂਬਰੂ-2016’ ਦਾ ਆਯੋਜਨ
ਜਸਕਰਨਦੀਪ ਨੂੰ ਮਿਸਟਰ ਫਰੈਸ਼ਰ ਅਤੇ ਸਰਬਜੀਤ ਕੌਰ ਨੂੰ ਮਿਸ ਫਰੈਸ਼ਰ ਚੁਣਿਆ ਗਿਆ

1-5ਲਹਿਰਾਗਾਗਾ 24 ਨਵੰਬਰ (ਕੁਲਵੰਤ ਛਾਜਲੀ)ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਟੈਕਨਾਲੋਜੀ ਲਹਿਰਾਗਾਗਾ ਦੇ ਬਹੁਤਕਨੀਕੀ ਵਿੰਗ ਦੇ ਸੀਨੀਅਰ ਵਿੱਦਿਆਰਥੀਆਂ ਅਤੇ ਹੌਬੀਜ ਕਲਬ ਵੱਲੋਂ ਪਹਿਲੇ ਸਾਲ ਦੇ ਵਿੱਦਿਆਰਥੀਆਂ ਲਈ ਫਰੈਸ਼ਰ ਪਾਰਟੀ ‘ਰੂਬਰੂ-2016’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਪਾਰਟੀ ਦੌਰਾਨ ਸਮੂਹ ਵਿੱਦਿਆਰਥੀਆਂ ਦੇ ਵੱਖ-ਵੱਖ ਵੰਨਗੀਆਂ ਜਿਵੇਂ ਗਾਇਕੀ, ਲੋਕ-ਨਾਚ, ਮਾਡਲਿੰਗ ਅਤੇ ਮੰਚ-ਸੰਚਾਲਨ ਮੁਕਾਬਲੇ ਕਰਵਾਏ ਗਏ। ਪਹਿਲੇ ਸਾਲ ਦੇ ਵਿੱਦਿਆਰਥੀ ਜਸਕਰਨਦੀਪ ਸਿੰਘ ਅਤੇ ਸਰਬਜੀਤ ਕੌਰ ਨੂੰ ਕ੍ਰਮਵਾਰ ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਚੁਣਿਆਂ ਗਿਆ। ਵੱਖ-ਵੱਖ ਮੁਕਾਬਲਿਆਂ ‘ਚੋਂ ਸ਼ੌਕਤ ਸ਼ਾਹ ਨੂੰ ਸਰਵੋਤਮ ਗਾਇਕ, ਸਰਬਜੀਤ ਕੌਰ ਨੂੰ ਸਰਵੋਤਮ ਡਾਂਸਰ, ਗੁਰਪ੍ਰੀਤ ਬੰਟੀ ਨੂੰ ਸਰਵੋਤਮ ਐਂਕਰ ਅਤੇ ਗੁਰਦੀਪ ਸਿੰਘ ਨੂੰ ਸਰਵੋਤਮ ਮਾਡਲ ਦੇ ਖਿਤਾਬ ਨਾਲ ਸਨਮਤਨਿਤ ਕੀਤਾ ਗਿਆ। ਹੋਣਹਾਰ ਵਿੱਦਿਆਰਥੀ ਨੀਰਜ ਪਾਂਡੇ ਅਤੇ ਪੂਜਾ ਯਾਦਵ ਨੂੰ ‘ਸਟੂਡੈਂਟ ਆਫ ਦਾ ਯੀਅਰ’ ਦੇ ਟਾਇਟਲ ਨਾਲ ਨਿਵਾਜਿਆ ਗਿਆ। ਵੱਖ-2 ਮੁਕਾਬਲਿਆਂ ਦੇ ਨਤੀਜਿਆਂ ਦੇ ਆਧਾਰ ‘ਤੇ ਲੜਕਿਆਂ ਦੇ ਵਰਗ ਵਿੱਚ ਕੰਪਿਊਟਰ ਇੰਜ. ਵਿਭਾਗ ਅਤੇ ਲੜਕੀਆਂ ਦੇ ਵਰਗ ‘ਚ ਇਲੈਕਟਰੀਕਲ ਇੰਜ. ਵਿਭਾਗ ਨੇ ਚੈਂਪੀਅਨ ਟਰਾਫੀ ‘ਤੇ ਕਬਜਾ ਕੀਤਾ। ਪਾਰਟੀ ਦੌਰਾਨ ਵੱਖ-ਵੱਖ ਮੁਕਾਬਲਿਆਂ ਦੀ ਜੱਜਮੈਂਟ ਲਈ ਡਾ. ਪਵਨ ਪਸਰੀਜਾ, ਸ਼੍ਰੀ ਸਲੀਮ ਜੀ ਅਤੇ ਸ਼੍ਰੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਮੰਚ ਸੰਚਾਲਨ ਦੀ ਜੁੰਮੇਂਵਾਰੀ ਪੀ.ਟੀ.ਆਈ. ਰਾਜ ਕੁਮਾਰ ਵੱਲੋਂ ਬਾਖੂਬੀ ਨਿਭਾਈ ਗਈ। ਅੰਤ ‘ਤੇ ਸ਼੍ਰੀ ਨਵਜੋਤ ਸ਼ਰਮਾਂ ਪ੍ਰੈਜੀਡੈਂਟ ਸਪੋਰਟਸ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਵਿਭਾਗੀ ਮੁੱਖੀ ਸ਼੍ਰੀ ਅਜੀਤ ਸਿੰਘ, ਮੈਡਮ ਕੁਲਦੀਪ ਕੌਰ, ਕਮਲ ਗਰਗ, ਬਿਕਰਮਜੀਤ ਸਿੰਗਲਾ, ਨਵਦੀਪ ਸਿੰਘ ਚੌਹਾਨ, ਜਗਸੀਰ ਸਿੰਘ, ਮੈਡਮ ਸੁਮਨ ਕਾਂਤਾ, ਮੈਡਮ ਸੋਨਿਕਾ ਤਨੇਜਾ, ਰਮਨ ਮਿੱਤਲ, ਰਾਕੇਸ਼ ਸਿੰਗਲਾ, ਸਤਵਿੰਦਰ ਸ਼ਰਮਾਂ, ਐਚ.ਐਸ.ਧਾਲੀਵਾਲ, ਰਾਮ ਸਿੰਘ ਸਰਾਂ, ਮਦਨ ਲਾਲ ਲਟਾਵਾ, ਕੁਲਬੀਰ ਸਿੰਘ, ਰਘਬੀਰ ਸਿੰਘ ਗਿੱਲ, ਹਰਜਿੰਦਰ ਸਿੰਘ ਮਣਕੂ, ਅੰਮ੍ਰਿਤਪਾਲ ਕੌਰ, ਸੀਮਾ ਗਰਗ, ਨੇਹਾ, ਜਸਪ੍ਰੀਤ ਕੌਰ, ਹਰਕਿਰਨ ਕੌਰ, ਸ਼ਿਖਾ ਗੌਤਮ, ਗੁਰਪ੍ਰੀਤ ਸਿੰਘ, ਪੀਊਸ਼, ਜੀਵਨ ਕੁਮਾਰ, ਰੋਹਿਤ ਸ਼ਰਮਾਂ,ਅਮਨਦੀਪ ਸਿੰਘ ਸਿੱਧੂ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *