ਫਤੂਹੀਖੇੜਾ ਕਾਲਜ ਦੇ ਵਿਦਿਆਰਥੀਆਂ ਨੇ ਇੰਟਰਪ੍ਰੋਨਿਊਰਸ਼ਿੱਪ ਡਿਵੈਲਪਮੈਂਟ ਪ੍ਰੋਗਰਾਮ ਵਿਚ ਹਿੱਸਾ ਲਿਆ

ss1

ਫਤੂਹੀਖੇੜਾ ਕਾਲਜ ਦੇ ਵਿਦਿਆਰਥੀਆਂ ਨੇ ਇੰਟਰਪ੍ਰੋਨਿਊਰਸ਼ਿੱਪ ਡਿਵੈਲਪਮੈਂਟ ਪ੍ਰੋਗਰਾਮ ਵਿਚ ਹਿੱਸਾ ਲਿਆ

22malout01ਲੰਬੀ/ਮਲੋਟ, 22 ਨਵੰਬਰ (ਆਰਤੀ ਕਮਲ) : ਰਿਜਨਲ ਸੈਂਟਰ ਫਾਰ ਇੰਟਰਪ੍ਰੋਨਿਊਰਸ਼ਿੱਪ ਡਿਵੈਲਪਮੈਂਟ ਚੰਡੀਗੜ, ਭਾਰਤ ਸਰਕਾਰ ਦੇ ਅਦਾਰੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੌਜੀ ਵੱਲੋਂ ਈ.ਡੀ.ਯੂ ਅਹਿਮਦਾਬਾਦ ਦੇ ਸਹਿਯੋਗ ਨਾਲ ਪੌਲੀਟੈਕਨਿਕ ਕਾਲਜ, ਅਬੋਹਰ ਵਿਖੇ ਇੰਟਰਪ੍ਰੋਨਿਊਰਸ਼ਿੱਪ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ । ਜਿਸ ਵਿਚ ਸਰਕਾਰੀ ਬਹੁਤਕਨੀਕੀ ਕਾਲਜ, ਫਤੂਹੀਖੇੜਾ ਦੇ ਲਗਭੱਗ 50 ਵਿਦਿਆਰਥੀਆਂ ਨੇ ਵੀ ਹਿੱਸਾ ਲਿਆ । ਇਸ ਮੌਕੇ ਡ੍ਰਾ. ਰਕੇਸ਼ ਸਹਿਗਲ ਵੱਲੋਂ ਇੰਡਸਟਰੀਜ ਲਗਾਉਣ ਬਾਰੇ ਜਾਗਰੂਕਤਾ ਲੈਕਚਰ ਦਿੱਤਾ ਗਿਆ । ਇਸ ਮੌਕੇ ਸ੍ਰੀ ਪਰਮਜੀਤ ਕੋਚਰ ਮੈਨੇਜਰ ਲੀਡ ਬੈਂਕ ਫਾਜਿਲਕਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੇਕਰ ਕੋਈ ਵਿਅਕਤੀ ਇੰਡਸਟਰੀ ਲਗਾਉਣਾ ਚਾਹੁੰਦਾ ਹੈ ਤਾਂ ਉਹ ਵਿਅਕਤੀ 10 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਦਾ ਬੈਂਕ ਪਾਸੋਂ ਕਰਜਾ ਵੀ ਪ੍ਰਾਪਤ ਕਰ ਸਕਦਾ ਹੈ । ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਮੌਕੇ ਤੇ ਸਰਟੀਫਿਕੇਟ ਵੀ ਦਿੱਤੇ ਗਏ । ਇਸ ਮੌਕੇ ਸ੍ਰੀਮਤੀ ਵੀਨਾ ਸੇਠੀ ਸਲਾਹਕਾਰ ਅਤੇ ਅੰਜਲੀ ਸਹਿਗਲ ਵੀ ਹਾਜਰ ਸਨ ।

Share Button

Leave a Reply

Your email address will not be published. Required fields are marked *