ਪੱਤਰਕਾਰ ਬਿੰਦਰ ਜਲਾਲ ਨੂੰ ਸਦਮਾ, ਚਚੇਰੇ ਭਰਾ ਦੀ ਮੌਤ

ss1

ਪੱਤਰਕਾਰ ਬਿੰਦਰ ਜਲਾਲ ਨੂੰ ਸਦਮਾ, ਚਚੇਰੇ ਭਰਾ ਦੀ ਮੌਤ

ਭਗਤਾ ਭਾਈ ਕਾ 26 ਨਵੰਬਰ (ਸਵਰਨ ਸਿੰਘ ਭਗਤਾ) ਸਥਾਨਕ ਸ਼ਹਿਰ ਦੇ ਪੱਤਰਕਾਰ ਬਿੰਦਰ ਜਲਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨਾਂ ਦੇ ਚਚੇਰੇ ਭਰਾ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਮਨਜਿੰਦਰ ਕੁਮਾਰ (32) ਪੁੱਤਰ ਬਹਾਲ ਚੰਦ ਵਾਸੀ ਜਲਾਲ ਆਪਣੇ ਰਿਸ਼ਤੇਦਾਰੀ ਵਿਚੋਂ ਆਪਣੇ ਮੋਟਰ ਸਾਈਕਲ ਉੱਪਰ ਪਰਤ ਰਿਹਾ ਸੀ ਕਿ ਭਗਤਾ ਭਾਈ ਵਾਲੀ ਸਾਈਡ ਤੋਂ ਜਾ ਰਹੇ ਇਕ ਕੈਂਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਸਖਤ ਜ਼ਖ਼ਮੀ ਹਾਲਤ ਵਿਚ ਮਨਜਿੰਦਰ ਕੁਮਾਰ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮਨਜਿੰਦਰ ਕੁਮਾਰ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਲੜਕੀ (6) ਅਤੇ ਇਕ ਲੜਕਾ (4) ਛੱਡ ਗਿਆ ਹੈ। ਦੁੱਖ ਦੀ ਇਸ ਘੜੀ ਵਿਚ ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਪ੍ਰੋ: ਸਾਧੂ ਸਿੰਘ ਲੋਕ ਸਭਾ ਮੈਂਬਰ, ਗੁਰਪ੍ਰੀਤ ਸਿੰਘ ਕਾਂਗੜ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਗੁਰਬਿੰਦਰ ਸਿੰਘ ਭਗਤਾ ਭਾਜਪਾ ਆਗੂ, ਪ੍ਰਧਾਨ ਜਗਮੋਹਨ ਲਾਲ ਭਗਤਾ, ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਪ੍ਰਧਾਨ ਰਕੇਸ਼ ਕੁਮਾਰ ਗੋਇਲ, ਰਾਜਵੰਤ ਸਿੰਘ ਭਗਤਾ, ਮਨਜੀਤ ਸਿੰਘ ਧੁੰਨਾ, ਕਰਮਜੀਤ ਸਿੰਘ ਕਾਂਗੜ, ਪ੍ਰੇਮ ਕੁਮਾਰ ਸਿੰਗਲਾ, ਜਤਿੰਦਰ ਸਿੰਘ ਭੱਲਾ, ਰਾਜਵਿੰਦਰ ਸਿੰਘ ਭਗਤਾ, ਰਣਧੀਰ ਸਿੰਘ ਧੀਰਾ, ਸੁਖਜਿੰਦਰ ਸਿੰਘ ਖਾਨਦਾਨ, ਅਜੈਬ ਸਿੰਘ ਕੌਂਸਲਰ ਭਗਤਾ, ਸ਼ਿੰਦਾ ਕਟਾਰੀਆ, ਜਗਸੀਰ ਸਿੰਘ ਪਨੂੰ, ਜਗਦੀਸ਼ ਸਿੰਘ ਪੱਪੂ ਸਰਪੰਚ ਜਲਾਲ, ਗੁਲਾਬ ਚੰਦ ਸਿੰਗਲਾ ਜਲਾਲ, ਪੱਤਰਕਾਰ ਸੁਖਪਾਲ ਸੋਨੀ, ਵੀਰਪਾਲ ਸਿੰਘ ਭਗਤਾ, ਸਵਰਨ ਸਿੰਘ ਭਗਤਾ, ਰਾਜੀਵ ਕੁਮਾਰ ਗੋਇਲ, ਰਜਿੰਦਰ ਸਿੰਘ ਮਰਾਹੜ, ਪਰਮਜੀਤ ਸਿੰਘ ਢਿਲੋਂ, ਸੰਪੂਰਨ ਸਿੰਘ ਡੋਡ, ਵਰਿੰਦਰ ਲੱਕੀ, ਸੁਰਿੰਦਰਪਾਲ ਸਿੰਘ ਭਾਈਰੂਪਾ ਅਤੇ ਪਰਵੀਨ ਕੁਮਾਰ ਨੇ ਡੂੰਘੇ ਗ਼ਮ ਦਾ ਇਜਹਾਰ ਕੀਤਾ।

Share Button

Leave a Reply

Your email address will not be published. Required fields are marked *