ਪੱਤਰਕਾਰ ਨੂੰ ਧਮਕੀ ਦੇਣ ਵਾਲੇ ਸਕਿਊਰਟੀਗਾਰਡ ਖਿਲਾਫ ਕਾਰਵਾਈ ਦੀ ਮੰਗ

ss1

ਪੱਤਰਕਾਰ ਨੂੰ ਧਮਕੀ ਦੇਣ ਵਾਲੇ ਸਕਿਊਰਟੀਗਾਰਡ ਖਿਲਾਫ ਕਾਰਵਾਈ ਦੀ ਮੰਗ
ਮੀਡਿਆ ਕਲੱਬ ਵਲੋ ਪ੍ਰੈਸ ਤੇ ਹੋ ਰਹੇ ਹਮਲਿਆ ਦੀ ਨਿੰਦਾ

ਮਾਨਸਾ 20 ਨਵੰਬਰ (ਜਗਦੀਸ/ਰੀਤਵਾਲ)-ਨੋਟ ਬੰਦੀ ਕਾਰਨ ਆਮ ਲੋਕਾ ਨੂੰ ਆ ਰਹੀਆਂ ਮੁਸਕਿਲਾਂ ਸਬੰਧੀ ਮੀਡੀਆ ਪ੍ਰਿਟ ਅਤੇ ਇਲੈਕਟਰੋਨਿਕ ਮੀਡਿਆ ਰਾਹੀ ਪ੍ਰਸ਼ਾਸਨ ਅਤੇ ਸਰਕਾਰ ਦੇ ਧਿਆਨ ਲਿਆ ਰਿਹਾ ਹੈ ਤਾਂ ਕਿ ਆ ਰਹੀਆ ਮੁਸਕਿਲਾਂ ਦਾ ਹੱਲ ਹੋ ਸਕੇ।ਪਰ ਹੁਣ ਇਸਦੇ ਬਦਲੇ ਵਿੱਚ ਪੱਤਰਕਾਰਾ ਨੂੰ ਹੀ ਬੈਂਕਾ ਦੇ ਮੁਲਾਜਮਾ ਵਲੋ ਧਮਕੀਆ ਦੇਣੀਆ ਸ਼ੁਰੂ ਕਰ ਦਿੱਤੀਆ ਹਨ ।
ਪਿਛਲੇ ਦਿਨੀ ਝੁਨੀਰ ਤੋ ਪੱਤਰਕਾਰ ਸੰਜੀਵ ਸਿੰਗਲਾ ਵੱਲੋ ਝੁਨੀਰ ਦੇ ਬੈਂਕਾਂ ਅਤੇ ਏ.ਟੀ.ਐਮ. ‘ਚ ਆ ਰਹੀਆ ਮੁਸਕਿਲਾਂ ਬਾਰੇ ਖਬਰ ਪ੍ਰਕਾਸਿਤ ਕੀਤੀ ਗਈ ਸੀ।ਖਬਰ ਪ੍ਰਕਾਸਿਤ ਹੋਣ ਤੋ ਬਆਦ ਪੰਜਾਬ ਐਂਡ ਸਿੰਧ ਬੈਂਕ ਝੁਨੀਰ ਦੇ ਸਕਿਊਰਟੀ ਗਾਰਡ ਲਖਵਿੰਦਰ ਸਿੰਘ ਵੱਲੋ ਪੱਤਰਕਾਰ ਦੇ ਦਫਤਰ ‘ਚ ਆ ਕੇ ਪੱਤਰਕਾਰ ਦੇ ਪਿਤਾ ਪ੍ਰੇਮ ਕੁਮਾਰ ਸਿੰਗਲਾ ਨੂੰ ਬੁਰਾ-ਭਲਾ ਕਿਹਾ ਤੇ ਪੱਤਰਕਾਰ ਨੂੰ ਵੇਖਣ ਦੀਆ ਧਮਕੀਆ ਦਿੱਤੀਆ।ਜਿਸ ਦੀ ਲਿਖਤੀ ਸਿਕਾਇਤ ਥਾਣਾ ਝੁਨੀਰ ਅਤੇ ਬੈਂਕ ਮੈਨੇਜਰ ਨੂੰ ਦਿੱਤੀ ਗਈ। ਜਿਸ ਤੇ ਪੁਲਸ ਆਪਣੀ ਕਾਰਵਾਈ ਕਰ ਰਹੀ ਹੈ। ਉਧਰ ਮੀਡੀਆ ਤੇ ਹੋ ਰਹੇ ਲਗਾਤਾਰ ਹਮਲੇ ਅਤੇ ਪੱਤਰਕਾਰਾਂ ਨੂੰ ਮਿਲ ਰਹੀਆ ਧਮਕੀਆ ਦੀ ਤਿੱਖੇ ਸਬਦਾ ‘ਚ ਨਿਖੇਧੀ ਕਰਦਿਆ ਮੀਡਿਆ ਕਲੱਬ ਮਾਨਸਾ ਦੇ ਜਿਲਾ ਪ੍ਰਧਾਨ ਜਗਦੀਸ਼ ਬਾਂਸਲ ਨੇ ਕਿਹਾ ਕਿ ਮੀਡੀਆ ਕਰਮੀਆ ਨੂੰ ਇਸ ਤਰਾਂ ਧਮਕੀਆਂ ਮਿਲਣਾ ਬਹੁਤ ਹੀ ਮੰਦਭਾਗਾ ਤੇ ਚਿੰਤਾਜਨਕ ਹੈ ਉਨਾ ਕਿਹਾ ਕਿ ਪੱਤਰਕਾਰਾ ਤੇ ਹੋ ਰਹੇ ਹਮਲਿਆ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ ਉਨਾਂ ਪੁਲਸ ਤੇ ਸਿਵਲ ਪ੍ਰਸ਼ਾਸਨ ਅਤੇ ਸਬੰਧਤ ਬੈਂਕ ਦੇ ਉੱਚ ਅਧਿਕਾਰੀਆ ਤੋ ਮੰਗ ਕੀਤੀ ਹੈ ਕਿ ਧਮਕੀਆਂ ਦੇਣ ਅਤੇ ਬੁਰਾ ਭਲਾ ਕਹਿਣ ਵਾਲੇ ਸਕਿਉਰਟੀਗਾਰਡ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਜਿਹਾ ਨਾ ਕਰਨ ਤੇ ਪੱਤਰਕਾਰ ਸਘੰਰਸ਼ ਲਈ ਮਜਬੂਰ ਹੋਣਗੇ ।
ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਪਰ ਪੀੜਤ ਪਰਿਵਾਰ ਵੱਲੋਂ ਜਿਲ੍ਹਾ ਪ੍ਰਸ਼ਾਸਨ ਨੂੰ ਵਾਰ ਵਾਰ ਮਿਲਣ ਦੇ ਬਾਵਜੂਦ ਜਿਲ੍ਹਾ ਪ੍ਰਸ਼ਾਸਨ ਟਾਲ ਮਟੋਲ ਕਰ ਰਿਹਾ ਹੈ ।
ਇਸ ਸਮੇਂ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਅਧਿਕਾਰੀ ਉਨ੍ਹਾਂ ਨੂੰ ਇਹ ਕਹਿਕੇ ਮੋੜ ਦਿੰਦੇ ਹਨ ਕਿ ਤੁਸੀਂ ਸੰਸਕਾਰ ਮੌਕੇ ਪਹੁੰਚੇ ਅਕਾਲੀ ਦਲ ਐਸ ਸੀ ਵਿੰਗ ਦੇ ਮਾਲਵਾ ਜੋਨ ਦੇ ਆਗੂ ਖਿਲਾਫ ਨਾਅਰੇਬਾਜ਼ੀ ਕੀਤੀ ਸੀ, ਇਸ ਲਈ ਹੁਣ ਰਹਿੰਦਾ ਚੈਕ ਅਤੇ ਨੌਕਰੀ ਨਹੀਂ ਦਿੱਤੀ ਜਾਵੇਗੀ। ਮਜ਼ਦੂਰ ਪਰਿਵਾਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਰਹਿੰਦੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਬੀਬੀ ਬਾਦਲ ਦੇ ਦਫਤਰ ਅੱਗੇ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਸਮੇਂ ਸੰਘਰਸ਼ ਕਮੇਟੀ ਦੇ ਆਗੂ ਅੰਗਰੇਜ਼ ਸਿੰਘ ਘਰਾਂਗਣਾ ਵੀ ਸ਼ਾਮਲ ਸਨ।

Share Button

Leave a Reply

Your email address will not be published. Required fields are marked *