ਪੱਤਰਕਾਰ ਤੇ ਗਾਇਕ ਰੇਸ਼ਮ ਨਥੇਹਾ ਨਾਲ ਦੁੱਖ ਦਾ ਪ੍ਰਗਟਾਵਾ

ss1

ਪੱਤਰਕਾਰ ਤੇ ਗਾਇਕ ਰੇਸ਼ਮ ਨਥੇਹਾ ਨਾਲ ਦੁੱਖ ਦਾ ਪ੍ਰਗਟਾਵਾ

img-20161011-wa0105ਤਲਵੰਡੀ ਸਾਬੋ, 11 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਤੋਂ ਸਨਿੀਅਰ ਪੱਤਰਕਾਰ ਅਤੇ ਪੰਜਾਬੀ ਗਾਇਕ ਤੇ ਗੀਤਕਾਰ ਰਾਮ ਰੇਸ਼ਮ ਨਥੇਹਾ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਦੀ ਮਸੇਰੇ ਭਰਾ ਸ਼੍ਰੀ ਬਲਦੇੇਵ ਕ੍ਰਿਸ਼ਨ ਉਰਫ ਕੁੱਕੜ ਪੁੱਤਰ ਸ੍ਰੀ ਭਗਵਾਨ ਦਾਸ (58) ਵਾਸੀ ਚੱਕ ਫਤਹਿ ਸਿੰਘ ਵਾਲਾ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਉਹਨਾਂ ਨੂ ਸਦੀਵੀ ਵਿਛੋੜਾ ਦੇ ਗਏ। ਦੁੱਖ ਦੀ ਇਸ ਖਬਰ ਦਾ ਪਤਾ ਲਗਦਿਆਂ ਹੀ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ, ਰਾਜੀਨਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਰੇਸ਼ਮ ਨਥੇਹਾ ਨਾਲ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ‘ਚ ਹਲਕਾ ਵਿਧਾਇਕ ਜਤਿਮਹਿੰਦਰ ਸਿੰਘ ਸਿੱਧੂ, ਕਿਸਾਨ ਸੈੈੱਲ ਪ੍ਰਧਾਨ ਬਾਬੂ ਸਿੰਘ ਮਾਨ, ਟਰੱਕ ਯੂਨੀਅਨ ਪ੍ਰਧਾਨ ਅਵਤਾਰ ਸਿੰਘ ਮੈਨੂਆਣਾ, ਆਪ ਆਗੂ ਬੀਬਾ ਬਲਜਿੰਦਰ ਕੌਰ ਜਗਾ, ਸਤਿੰਦਰ ਸਿੱਧੂ ਲੀਗਲ ਸੈੱਲ ਅਤੇ ਬਾਰ ਐਸੋਸੀਏਸ਼ਨ ਪ੍ਰਧਾਨ, ਅਵਤਾਰ ਸਿੰਘ ਐਡਵੋਕੇਟ ਤਰਕਸ਼ੀਲ ਆਗੂ, ਖੁਸ਼ਬਾਜ਼ ਜਟਾਣਾ ਅਤੇ ਸੁਖਦੇਵ ਚਹਿਲ, ਨਵਦੀਪ ਗੋਲਡੀ (ਤਿੰਨੇ ਕਾਂਗਰਸੀ ਆਗੂ), ਸਾਬਕਾ ਡੀਆਈਜੀ ਸ. ਹਰਿੰਦਰ ਸਿੰਘ ਚਾਹਲ, ਭਾਈ ਬਲਵੀਰ ਸਿੰਘ ਸਨੇਹੀ, ਸ੍ਰੀ ਜਨਕ ਰਾਜ ਜਨਕ ਪ੍ਰਧਾਨ ਦਮਦਮਾ ਸਾਹਿਬ ਸਾਹਿਤ ਸਭਾ, ਗੁਰੂ ਕਾਸ਼ੀ ਸਾਹਿਤ ਸਭਾ ਦੇ ਜਨਰਲ ਸਕੱਤਰ ਹਰਰਗੋਬਿੰਦ ਸ਼ੇਖਪੁਰੀਆ, ਦਮਦਮਾ ਸਾਹਿਬ ਪ੍ਰੈੱਸ ਕਲੱਬ ਵੱਲੋਂ ਪ੍ਰਧਾਨ ਰਣਜੀਤ ਰਾਜੂ, ਕਵੀਸ਼ਰੀ ਵਿਕਾਸ ਮੰਚ ਵੱਲੋਂ ਸ੍ਰੀ ਰੇਵਤੀ ਪ੍ਰਸ਼ਾਦ ਸ਼ਰਮਾ ਨੇ ਰਾਮ ਰੇਸ਼ਮ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਰਾਮ ਰੇਸ਼ਮ ਨੇ ਦੱਸਿਆ ਕਿ ਬਲਦੇਵ ਕ੍ਰਿਸ਼ਨ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਮਿਤੀ 16 ਅਕਤੂਬਰ ਦਿਨ ਐਤਵਾਰ ਨੂੰ ਤੁੰਗਵਾਲੀ ਰੋਡ ਚੱਕ ਫਤਹਿ ਸਿੰਘ ਵਾਲਾ ਵਿਖੇ ਉਹਨਾਂ ਦੇ ਗ੍ਰਹਿ ਵਿਖੇ ਪਾਏ ਜਾਣਗੇ।

Share Button

Leave a Reply

Your email address will not be published. Required fields are marked *