ਪੱਟੀ ਹਲਕੇ ਤੋ ਆਪ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਵਿਰੁਧ ਵੰਲਟੀਅਰਾਂ ਨੇ ਕੀਤੀ ਬਗਾਵਤ

ss1

ਪੱਟੀ ਹਲਕੇ ਤੋ ਆਪ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਵਿਰੁਧ ਵੰਲਟੀਅਰਾਂ ਨੇ ਕੀਤੀ ਬਗਾਵਤ
ਵਾਲੰਟੀਅਰਾਂ ਤੇ ਵਰਕਰਾਂ ਨੇ ਕੀਤੀ ਰਣਜੀਤ ਚੀਮਾ ਦੇ ਟਿਕਟ ਬਦਲਣ ਮੰਗ
ਗੁਰਮਹਾਂਬੀਰ ਸਿੰਘ ਦੇ ਸਮਰਥਕਾਂ ਨੇ ਟਿਕਟ ਨਾ ਬਦਲਣ ਤੇ ਅਗਲੇ ਠੋਸ ਕਦਮ ਦਾ ਐਲਾਨ ਕੀਤਾ

ਪੱਟੀ, 8 ਦਸਬੰਰ ( ਅਵਤਾਰ ਸਿੰਘ ): ਵਿਧਾਨ ਸਭਾ ਚੋਣਾਂ 2017 ਲਈ ਪੱਟੀ ਹਲਕੇ ਵਿਚ ਆਮ ਆਦਮੀ ਵੱਲੋਂ ਐਲਾਨ ਗਏ ਉਮੀਦਵਾਰ ਵਿਰੁਧ ਬਗਾਵਤ ਸ਼ੁਰੂ ਹੋ ਗਈ ਅਤੇ ਟਿਕਟਾਂ ਵੰਡਣ ਦੇ ਖਰੀਦੋ ਫਰੋਖਤ ਦੇ ਦੋਸ਼ ਲੱਗ ਰਹੇ ਹਨ। ਆਪ ਵੱਲੋਂ ਪੱਟੀ ਹਲਕੇ ਤੋ ਉਤਾਰੇ ਗਏ ਨੌਜਵਾਨ ਆਗੂ ਰਣਜੀਤ ਸਿੰਘ ਚੀਮਾ ਵਿਰੁਧ ਹਲਕੇ ਦੇ ਲੰਮੇ ਸਮੇ ਤੋ ਵਰਕਰਾਂ ਤੇ ਵੰਲਟੀਅਰਾਂ ਨੇ ਬਗਾਵਤ ਸ਼ੁਰੂ ਕਰ ਦਿੱਤੀ ਹੈ। ਵਰਕਰਾਂ ਨੇ ਮੰਗ ਕੀਤੀ ਕਿ ਪੱਟੀ ਹਲਕੇ ਤੋ ਅਕਾਲੀ ਤੇ ਕਾਂਗਰਸ ਦਾ ਮੁਕਾਬਲਾ ਕਰਨ ਮਿਹਨਤੀ ਤੇ ਠੋਸ ਯੋਗ ਉਮੀਦਵਾਰ ਗੁਰਮਹਾਂਬੀਰ ਸਿੰਘ ਸਰਹਾਲੀ ਨੂੰ ਪਾਰਟੀ ਦਾ ਟਿਕਟ ਦੇ ਕੇ ਉਮੀਦਵਾਰ ਐਲਾਨ ਕਰੇ। ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਜੇਕਰ ਚੀਮਾ ਦੀ ਟਿਕਟ ਨਾ ਬਦਲੀ ਤਾਂ ਹਲਕੇ ਦੇ ਵਰਕਰ ਅਗਲੀ ਰਣਨੀਤੀ ਜਲਦ ਹੀ ਤਿਆਰ ਕਰਕੇ ਕੋਈ ਠੋਸ ਫੈਸਲਾ ਕਰਨਗੇ। ਗੁਰਮਹਾਂਬੀਰ ਸਿੰਘ ਟਿਕਟ ਨਾ ਮਿਲਣ ਤੇ ਹਲਕੇ ਦੇ ਪਿੰਡ ਠੱਠਾ, ਠੱਠੀਆਂ ਮਹੰਤਾਂ, ਜਗਤਪੁਰਾ, ਬੁਰਜ਼ ਰਾਏ ਕੇ, ਸਰਹਾਲੀ ਦੇ ਵਾਸੀ ਵਰਕਰਾਂ ਮਨਜੀਤ ਸਿੰਘ, ਬਲਦੇਵ ਸਿੰਘ, ਦਿਲਬਾਗ ਸਿੰਘ, ਕੁਲਦੀਪ ਸਿੰਘ, ਗੁਰਲਾਲ ਸਿੰਘ, ਨਿਰਮਲ ਸਿੰਘ, ਜੋਗਾ ਸਿੰਘ ਤੇ ਹੋਰਨਾਂ ਕਿਹਾ ਕਿ ਗੁਰਮਹਾਂਬੀਰ ਸਿੰਘ ਹੀ ਵਿਰੋਧੀ ਪਾਰਟੀਆਂ ਨੂੰ ਕੜੀ ਟੱਕਰ ਦੇ ਸਕਦੇ ਹਨ। ਪਰ ਹਾਈਕਮਾਂਡ ਨੇ ਜਾਣ ਬੁਝ ਕੇ ਇਹ ਸੀਟ ਹਾਰਦੇ ਹੋਏ ਵਿਰੋਧੀਆਂ ਦੇ ਝੋਲੀ ਪਾ ਦਿੱਤੀ। ਉਨਾਂ ਕਿਹਾ ਕਿ ਗੁਰਮਹਾਂਬੀਰ ਸਿੰਂਘ ਨੇ ਜ਼ਮੀਨੀ ਪੱਧਰ ਤੱਕ ਕੰਮ ਕਰਕੇ ਇਕਾਈਆਂ ਦਾ ਗਠਨ ਕੀਤਾ ਅਤੇ ਵੱਧ ਤੋ ਵਧ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ। ਹਲਕੇ ਵਿਚ ਸਿਆਸੀ ਮਾਹਿਰ ਵੀ ਮੰਨਦੇ ਹਨ ਕਿ ਗੁਰਮਹਾਂਬੀਰ ਸਿੰਘ ਹੀ ਤਿਕੋਣੀ ਟੱਕਰ ਦੇ ਸਕਦੇ ਹਨ,ਜਿਕਰਯੋਗ ਹੈ ਕਿ ਹਲਕੇ ਵਿਚ ਸ਼ੁਰੂ ਹੋ ਰਿਹਾ ਚੀਮਾ ਦਾ ਵਿਰੋਧ ਜਲਦ ਠੰਡਾ ਨਾ ਹੋਇਆ ਤਾਂ ਬਗਾਵਤ ਕਰਨ ਵਾਲੇ ਆਂਗੂ ਤੇ ਵਾਲੰਟੀਅਰ ਪਾਰਟੀ ਨੂੰ ਢੱਡ ਕੇ ਕਿਸੇ ਹੋਰ ਪਾਰਟੀ ਦਾ ਸਾਥ ਦੇ ਸਕਦੇ ਹਨ। ਜਿਸ ਕਰਕੇ ਹਲਕੇ ਅੰਦਰ ਮੁਕਾਬਲਾ ਫਿਰ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਿਚ ਹੀ ਰਹਿ ਜਾਵੇਗਾ। ਇਸ ਮੌਕੇ ਨਰਿੰਦਰ ਸਿੰਘ, ਅੰਗਰੇਜ਼ ਸਿੰਘ, ਜੁਗਰਾਜ ਸਿੰਘ,ਕੇਵਲ ਸਿੰਘ, ਸਰਵਣ ਸਿੰਘ,ਗੁਰਦੀਪ ਸਿੰਘ, ਰਸ਼ਪਾਲ ਬੇਦੀ, ਸਤਨਾਮ ਸਿੰਘ ਆਦਿ ਹੋਰ ਵਰਕਰਾਂ ਹਾਜ਼ਰ ਸਨ।

Share Button

Leave a Reply

Your email address will not be published. Required fields are marked *