ਪੱਟੀ ਕਾਂਗਰਸ ਵੱਲੋਂ ਨੋਟਬੰਦੀ ਖਿਲਾਫ ਪੱਟੀ ਵਿਖੇ ਜਬਰਦਸਤ ਰੋਸ ਪ੍ਰਦਰਸ਼ਨ

ss1

ਪੱਟੀ ਕਾਂਗਰਸ ਵੱਲੋਂ ਨੋਟਬੰਦੀ ਖਿਲਾਫ ਪੱਟੀ ਵਿਖੇ ਜਬਰਦਸਤ ਰੋਸ ਪ੍ਰਦਰਸ਼ਨ
ਮੋਦੀ ਦੇ ਫੁਰਮਾਨ ਨਾਲ ਦੇਸ਼ ਦੀ ਅਰਥਵਿਵਸੱਥਾ ਡਾਵਾਡੋਲ ਹੋਈ ਗਿੱਲ

28-patti-news-harminderਪੱਟੀ 28 ਨਵੰਬਰ (ਅਵਤਾਰ ਸਿੰਘ ਢਿੱਲੋਂ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅਰਥਸ਼ਾਸਤਰੀਆ ਦੀ ਸਲਾਹ ਤੌ ਬਿਨਾ ਦੇਸ਼ ਵਿਚ ਨੋਟਬੰਦੀ ਦਾ ਹੁਕਮ ਚਾੜ ਕੇ 130 ਕਰੋੜ ਦੀ ਅਬਾਦੀ ਵਾਲੇ ਮੁਲਕ ਦੀ ਤਬਾਹੀ ਦਾ ਨੀਹ-ਪੱਥਰ ਰੱਖ ਦਿੱਤਾ ਹੈ ਅਮਰੀਕਾ ਦਾ ਰਾਸ਼ਟਰੀਪਤੀ ਸ਼੍ਰੀ ਬਰਾਕ ਉਬਾਮਾ ਤਾਂ ਸਮੇਂ ਸਮੇਂ ਡਾਂ ਮਨਮੋਹਨ ਸਿੰਘ ਤੌ ਸਲਾਹ ਲੈਦਾ ਰਿਹਾ ਹੈ ਪਰ ਸ੍ਰੀ ਮੋਦੀ ਨੇ ਇਨਾ ਵੱਡਾ ਫੇਸਲਾ ਲੈਣ ਤੌ ਪਹਿਲਾ ਸਾਬਕਾ ਪ੍ਰਧਾਨ ਮੰਤਰੀ ਅਤੇ ਉਘੇ ਅਰਥ ਸਾਸਤਰੀ ਡਾਂ ਮਨਮੋਹਨ ਸਿੰਘ ਨਾਲ ਵੀ ਵਿਚਾਰ ਵੁਟਾਂਦਰਾ ਕਰਨਾ ਜਰੂਰੀ ਨਹੀ ਸਮਝਿਆ।ਅੱਜ ਪੱਟੀ ਦੇ ਬਜਾਰਾ ਵਿੱਚੋ ਨੋਟਬੰਦੀ ਖਿਲਾਫ ਰੋਹ ਭਰਪੂਰ ਮੁਜਾਹਰਾ ਕਰਨ ਤੌ ਬਾਅਦ ਪੱਟੀ ਦੇ ਬੱਸ ਅੱਡਾ ਚੌਕ ਵਿੱਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਅਤੇ ਪੱਟੀ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਨਾਲ 85% ਪੰਜਾਬੀਆ ਦਾ ਕਾਰੋਬਾਰ ਤਬਾਹ ਹੋ ਗਿਆ ਹੈ।

         ਪੰਜਾਬ ਦੇ ਕਿਸਾਨ,ਦੁਕਾਨਦਾਰ,ਦਿਹਾੜੀਦਾਰ ਸਾਰੇ ਕੰਮ ਛੱਡ ਕੇ ਆਪਣੇ ਪੈਸੇ ਬੈਕਾਂ ਵਿਚੋ ਕਢਾਉਣ ਲਈ ਸਾਰਾ ਦਿਨ ਬੈਕਾਂ ਅਤੇ ਏਟੀਐਮਾਂ ਅੱਗੇ ਖੋਲਤੇ ਰਹਿਣ ਲਈ ਮਜਬੂਰ ਹਨ।ਪ੍ਰਧਾਨ ਮੰਤਰੀ ਨੇ ਤਾ ਕਿਹਾ ਸੀ ਕਿ ਭਾਜਪਾ ਸਰਕਾਰ ਬਣਨ ਤੋ ਬਾਅਦ 15-15 ਲੱਖ ਰੁ: ਹਰੇਕ ਹਿੰਦੋਸਤਾਨੀ ਦੇ ਖਾਤਿਆ ਵਿੱਚ ਆਵੇਗਾ,ਪਰ ਮੈਨੂੰ ਲਗਦਾ ਹੈ ਕਿ ਮੋਦੀ ਦੇ ਉਕਤ ਫੈਸਲੇ ਨਾਲ ਭਾਰਤ ਵੀ ਯੂ ਐਸ ਐਸ ਆਰ ਵਾਂਗ ਟੋਟੇ ਟੋਟੇ ਹੋ ਜਾਵੇਗਾ ਅਤੇ ਦੇਸ਼ ਵਿਚ ਐਸੀ ਮੰਦੀ ਆਵੇਗੀ ਕਿ ਲੋਕ 50 ਸਾਲ ਉਠ ਨਹੀ ਸਕਣ ਗਏ। ਸ੍ਰ: ਗਿੱਲ ਨੇ ਕਿਹਾ ਕਿ ਮੋਦੀ ਦੇ ਫੇਸਲੇ ਨਾਲ ਪੰਜਾਬੀ ਸਭ ਤੋ ਵੱਧ ਪ੍ਰਭਾਵਿਤ ਹੋਏ ਹਨ ਪਰ ਮੁਖ ਮੰਤਰੀ ਸ੍ਰ ਪ੍ਰਕਾਸ ਸਿੰਘ ਬਾਦਲ ਨੇ ਇਕ ਵਾਰੀ ਵੀ ਹਾਅ ਦਾ ਨਾਅਰਾ ਨਹੀ ਮਾਰਿਆ।ਉਨਾਂ ਕਿਹਾ ਕਿ ਮੌਜੂਦਾ ਮੰਦਹਾਲੀ ਲਈ ਭਾਜਪਾ-ਅਕਾਲੀ ਬਰਾਬਰ ਦੇ ਜੁਮੇਵਾਰ ਹਨ।ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਲੋਕ ਵਿਰੋਧੀ ਫੈਸਲੇ ਵਿਰੁਧ ਫਤਵਾ ਦੇਣ ਲਈ 2017 ਦੀਆ ਚੌਣਾ ਵਿੱਚ ਕਾਂਗਰਸ ਦੀ ਡੱਟਕੇ ਮੱਦਦ ਕਰਨ ।ਉਨਾ ਕਿਹਾ ਕਿ ਕਾਂਗਰਸ ਦਾ ਵਾਅਦਾ ਹੈ ਕਿ ਸਰਕਾਰ ਆਉਣ ਤੌ ਬਾਅਦ ਲੋਕਾ ਦੇ ਬਾਰਬਾਦ ਹੋਏ ਕਾਰੋਬਾਰ ਦੁਬਾਰਾ ਸੁਰੂ ਕਰਵਾਏ ਜਾਣਗਏ ਅਤੇ ਹਰ ਘਰ ਅਤੇ ਹਰ ਜੇਬ ਵਿੱਚ ਰੌਣਕਾ ਹੋ ਜਾਣਗੀਆ। ਅੱਜ ਦੇ ਰੋਸ ਮੁਜਾਹਰੇ ਵਿਚ ਸੁਖਵਿੰਦਰ ਸਿੰਘ ਸਿੰਧੂ, ਹਰਮਨ ਸੇਖੋ, ਕੁਲਵਿੰਦਰ ਬੱਬਾ, ਮਲਕੀਤ ਮੱਲੂ, ਸਰਦੂਲ ਸਿੰਘ ਸਭਰਾ, ਰਾਜ ਭੱਗੂਪੁਰ, ਚਰਨਜੀਤ ਸ਼ਰਮਾਂ, ਰਾਜਵਿੰਦਰ ਸਿੰਘ ਰੂੜੀ ਵਾਲਾ, ਬਿੱਲਾ ਜੋਸਨ,ਪ੍ਰਭਜੀਤ ਸਿੰਘ ਕਿਰਤੋਵਾਲ, ਬੀਬੀ ਹਰਜੀਤ ਕੌਰ,ਰਾਜਿੰਦਰ ਸੁਰਮਾ, ਵਜੀਰ ਪਾਰਸ, ਸਹਿਨ ਲਾਲ, ਧਰਮ ਸਿੰਘ ਨਵੀਪੁਰ, ਰਾਜਾਂ ਪੰਨੂ, ਬਲਜਿੰਦਰ ਸਿੰਘ ਚੂਸਲੇਵੜ, ਪ੍ਰਮਜੀਤ ਸਿੰਘ ਜੇਈ, ਬੱਬਾ ਬੁਰਜ, ਡਾ ਪਿਆਰਾ ਸਿੰਘ, ਨੰਬਰਦਾਰ ਹਰਦਿਆਲ ਸਿੰਘ ਕੈਰੋ, ਕੰਵਰ ਮਰਹਾਣਾ, ਸੁਖਦੇਵ ਸਿੰਘ ਬੱਠੇਭੈਣੀ, ਜਸਬੀਰ ਸਿੰਘ, ਬੀਬੀ ਕੁਲਦੀਪ ਕੌਰ, ਪੱਪੂ ਸਰਾਫ ਆਦਿ ਨੇ ਸਾਥਿਆ ਸਮੇਤ ਹਿਸਾ ਲਿਆ।

Share Button

Leave a Reply

Your email address will not be published. Required fields are marked *