ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਪੰਡੋਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ

ਪੰਡੋਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ

pandoriਗੜ੍ਹਸ਼ੰਕਰ 31 ਅਕਤੂਬਰ (ਅਸ਼ਵਨੀ ਸ਼ਰਮਾ) ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਮੁੱਖ ਅਧਿਆਪਕ ਅਮਰੀਕ ਦੀ ਪ੍ਰਧਾਨਗੀ ਵਿੱਚ ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਅਤੇ ਕਿਸ਼ੋਰ ਮੇਲੇ ਵਿੱਚ ਸਾਇਸ਼ ਅਧਿਆਪਕ ਅਨੁਪਮ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਵੱਖ-ਵੱਖ ਥੀਮ ਦੇ ਮੁਕਾਬਲਿਆਂ ਵਿੱਚ ਜੇਤੂ ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਮੂਹ ਸਟਾਫ ਨੇ ਸਨਮਾਨਿਤ ਕੀਤਾ। ਇਸ ਮੌਕੇਮੁੱਖ ਅਧਿਆਪਕ ਅਮਰੀਕ ਅਤੇ ਅਨੁਪਮ ਸ਼ਰਮਾ ਨੇ ਦੱਸਿਆਂ ਕਿ ਵਿਗਿਆਨ ਪ੍ਰਦਰਸ਼ਨੀ ਆਵਾਜਾਈ ਅਤੇ ਸੰਚਾਰ ਥੀਮ ਵਿੱਚ ਨਿਤਿਸ਼ ਨੇ ਪਹਿਲਾ, ਭੋਜਨ ਉਤਪਾਦਨ ਅਤੇ ਉਸ ਦੀ ਸੁੱਰਖਿਆਂ ਲਈ ਕਾਢ ਵਿੱਚ ਅੰਕੁਸ਼ ਨੇ ਪਹਿਲਾ, ਧਰਮਵੀਰ ਅਤੇ ਅਜੇ ਨੇ ਸਿਹਤ ਵਿੱਚ ਦੂਜਾਂ, ਮੋਹਿਤ ਨੇ ਉਦਯੋਗ ਵਿੱਚ ਤੀਜਾਂ ਸਥਾਨ ਪ੍ਰਾਪਤ ਕੀਤਾ। ਕਰਨਪ੍ਰੀਤ ਨੇ ਵਾਤਾਵਰਣ ਦੇ ਟਿਕਾਊ ਵਿਕਾਸ ਦੇ ਥੀਮ ਵਿੱਚ ਭਾਗ ਲਿਆਂ। ਕਿਸ਼ੋਰ ਮੇਲੇ ਵਿੱਚ ਜਗਜੀਤ ਰਾਮ ਨੇ ਚਾਰਟ ਮੁਕਾਬਲੇ ਅਤੇ ਮੋਹਿਤ ਨੇ ਸਲੋਗਨ ਮੁਕਾਬਲੇ ਵਿੱਚ ਭਾਗ ਲਿਆਂ ਜਿਸ ਵਿੱਚ ਸਲੌਗਨ ਵਿੱਚ ਤੀਜਾ ਸਥਾਨ ਪੋ੍ਰਾਪਤ ਕੀਤਾ।ਮਾਡਲ ਬਣਾਉਣ ਵਿੱਚ ਹਰਪ੍ਰੀਤ, ਅਕਾਸ਼ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਕੂਲ ਸਟਾਫ ਜਿਹਨਾਂ ਵਿੱਚ ਪਰਮਜੀਤ, ਕਰਨੈਲ ਸਿੰਘ, ਕੁਸ਼ਲ ਸਿੰਘ, ਭੁਪਿੰਦਰ ਕੌਰ, ਅੰਜੂ ਸ਼ਰਮਾ, ਅਨੀਤਾ, ਸੁਰਿੰਦਰ, ਮੰਨਜੀਤ ਰਾਣੀ, ਸੋਨੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।

Leave a Reply

Your email address will not be published. Required fields are marked *

%d bloggers like this: