ਪੰਜੋਲੀ ਵਲੋਂ ਜਥੇਦਾਰ ਟੌਹੜਾ ਦੀ ਬਰਸੀਂ ਸਰਕਾਰੀ ਪੱਧਰ ਉਤੇ ਮਨਾਉਣ ਦਾ ਸਵਾਗਤ

ss1

ਪੰਜੋਲੀ ਵਲੋਂ ਜਥੇਦਾਰ ਟੌਹੜਾ ਦੀ ਬਰਸੀਂ ਸਰਕਾਰੀ ਪੱਧਰ ਉਤੇ ਮਨਾਉਣ ਦਾ ਸਵਾਗਤ
ਪੰਜੋਲੀ ਵਿਖੇ 1 ਅਪ੍ਰੈਲ ਨੂੰ ਹੋਣ ਵਾਲਾ ਲੋਕ “ਪੱਖੀ ਸਿਆਸਤ ਤੇ ਅਜੋਕੀ ਰਾਜਨੀਤੀ” ਵਿਸ਼ੇ ਤੇ ਸੈਮੀਨਾਰ ਹੁਣ 31 ਮਾਰਚ ਨੂੰ

ਫਤਹਿਗੜ੍ਹ ਸਾਹਿਬ, 29 ਮਾਰਚ (ਜਗਜੀਤ ਸਿੰਘ ਪੰਜੋਲੀ): ਸੀਨੀਅਰ ਅਕਾਲੀ ਆਗੂ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪੰਜਾਬ ਸਰਕਾਰ ਵਲੋਂ ਸਵਰਗੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦੀ ਤੇਰਵੀਂ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਕਰਵਾਉਣ ਦੇ ਕੀਤੇ ਗਏ ਫੈਸਲੇ ਦਾ ਪੂਰਜ਼ੋਰ ਸਵਾਗਤ ਕੀਤਾ ਹੈ।
ਜਥੇ ਪੰਜੋਲੀ ਨੇ ਅੱਜ ਇਥੋਂ ਇਕ ਜਾਰੀ ਕੀਤੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਡੇ ਸਮਿਆਂ ਦੇ ਉਹ ਮਹਾਨ ਸਿੱਖ ਆਗੂ ਹੋ ਗੁਜਰੇ ਹਨ ਜਿਨ੍ਹਾਂ ਨੇ ਇਕੋ ਸਮੇਂ ਧਾਰਮਿਕ, ਰਾਜਨੀਤਿਕ, ਵਿਦਿਅਕ ਅਤੇ ਸਮਾਜਿਕ ਖੇਤਰ ਵਿਚ ਲਾਮਿਸਾਲ ਯੋਗਦਾਨ ਪਾਇਆ ਹੈ।ਉਹ ਸ੍ਰੋਮਣੀ ਗੁਰੁਦਆਰਾ ਪ੍ਰਬੰਧਕ ਦੇ ਤਕਰੀਬਨ 30 ਸਾਲ ਪ੍ਰਧਾਨ ਰਹੇ ਅਤੇ ਉਨ੍ਹਾਂ ਦੀ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਸ੍ਰੋਮਣੀ ਕਮੇਟੀ ਨੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਅਤੇ ਧਰਮ ਪ੍ਰਚਾਰ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਮਿਆਰੀ ਵਿਦਿਅਕ ਅਤੇ ਡਾਕਟਰੀ ਸਹੂਲਤਾਂ ਦੇਣ ਦੇ ਖੇਤਰ ਵਿਚ ਅਹਿਮ ਕੀਰਤੀਮਾਨ ਸਥਾਪਿਤ ਕੀਤੇ।ਜਥੇ. ਪੰਜੋਲੀ ਨੇ ਕਿਹਾ ਕਿ ਭਾਵੇਂ ਜਥੇਦਾਰ ਟੌਹੜਾ ਨੇ ਆਪਣੀ ਸਾਰੀ ਉਮਰ ਸ੍ਰੋਮਣੀ ਅਕਾਲੀ ਦਲ ਵਿਚ ਰਹਿ ਕੇ ਸੂਬੇ ਦੇ ਲੋਕਾਂ ਦੀ ਸੇਵਾ ਕੀਤੀ ਪਰ ਉਨ੍ਹਾਂ ਦੀ ਸਖ਼ਸੀਅਤ ਪਾਰਟੀ ਵਲੰਗਣਾਂ ਤੋਂ ਕੀਤੇ ਉੱਚੀ ਸੀ।
ਜਥੇਦਾਰ ਪੰਜੋਲੀ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਥੇਦਾਰ ਟੌਹੜਾ ਦੀ ਬਰਸੀ ਰਾਜ ਪੱਧਰ ਉੱਤੇ ਮਨਾਉਣ ਦਾ ਕੀਤਾ ਗਿਆ ਫੈਸਲਾ ਬਹੁਤ ਸਲਾਘਾਯੋਗ ਹੈ।ਇਸ ਸਮਾਗਮ ਨਾਲ ਜਿੱਥੇ ਜਥੇਦਾਰ ਟੌਹੜਾ ਦੀ ਕੀਰਤੀ ਹੋਵੇਗੀ ਉੱਥੇ ਪੰਜਾਬ ਦੀ ਨੋਜਵਾਨ ਪੀੜੀ ਨੂੰ ਇਸ ਮਹਾਨ ਆਗੂ ਦੇ ਜੀਵਨ ਤੋਂ ਪ੍ਰੇਰਣਾ ਵੀ ਮਿਲੇਗੀ।ਇਹ ਫੈਸਲਾ ਇਸ ਕਰਕੇ ਵੀ ਪ੍ਰਸ਼ੰਸ਼ਾ ਯੋਗ ਹੈ ਕਿ ਸ੍ਰੋਮਣੀ ਕਮੇਟੀ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਥ ਦੀ ਵੱਡੀ ਸੰਸਥਾਂ ਸਮਝਦਿਆ ਹੋਇਆ ਇਸ ਨਾਲ ਸਹੀ ਰਾਬਤਾ ਕਾਇਮ ਕਰਨ ਵਾਲਾ ਦੂਰਅੰਦੇਸ਼ੀ ਕਦਮ ਪੁਟਿਆ ਹੈ। ਜ਼ਿਕਰਯੋਗ ਹੈ ਕਿ 1 ਅਪ੍ਰੈਲ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਵਿਖੇ ‘ਲੋਕ ਪੱਖੀ ਸਿਆਸਤ ਅਤੇ ਅਜੋਕੀ ਰਾਜਨੀਤੀ ਵਿਸ਼ੇ ਉੱਤੇ ਹੋਣ ਜਾ ਰਿਹਾ ਸੈਮੀਨਾਰ ਹੁਣ ਕੁਝ ਜ਼ਰੂਰੀ ਕਾਰਣਾਂ ਕਰਕੇ ਹੁਣ ਮਿਤੀ 31 ਮਾਰਚ ਨੂੰ ਸਵੇਰੇ 10 ਹੋਵੇਗਾ।

Share Button

Leave a Reply

Your email address will not be published. Required fields are marked *