ਪੰਜੋਲੀ ਕਲਾਂ ਪ੍ਰਾਇਮਰੀ ਸਕੁੂਲ ਨੂੰ 1100 ਦੀ ਰਾਸ਼ੀ ਭੇਂਟ

ss1

ਪੰਜੋਲੀ ਕਲਾਂ ਪ੍ਰਾਇਮਰੀ ਸਕੁੂਲ ਨੂੰ 1100 ਦੀ ਰਾਸ਼ੀ ਭੇਂਟ

img_20160917_101728ਪੰਜੋਲੀ ਕਲਾਂ (16-09-2016) : ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਹੇਠ ਨਵੇਂ ਪਦ ਉੱਨਤ ਹੋਏ ਹੈੱਡ ਟੀਚਰ ਸ. ਜਸਵੀਰ ਸਿੰਘ ਬਾਗੜੀਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਪੰਜੋਲੀ ਕਲਾਂ ਵਿਖੇ ਆਹੁਦਾ ਸੰਭਾਲਿਆ ਹੈ ਅਤੇ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਨੂੰ 1100ਫ਼- ਦੀ ਰਾਸ਼ੀ ਭੇਂਟ ਕੀਤੀ।ਇਸ ਮੌਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕੀ ਕਮੇਟੀ ਦੇ ਅੰਤ੍ਰਿਮ ਕਮੇਟੀ ਮੈਂਬਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ. ਕਰਨੈਲ ਸਿੰਘ ਪੰਜੋਲੀ ਦੀ ਪ੍ਰਧਾਨਗੀ ਹੇਠ ਸ. ਜਸਵੀਰ ਸਿੰਘ ਨੂੰ ਸਿਰੋਪਾਏ ਦੇ ਕੇ ਸਨਮਾਨਿਤ ਕੀਤਾ ਗਿਆ।

   ਸ. ਪੰਜੋਲੀ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ।ਸ. ਜਸਵੀਰ ਸਿੰਘ ਵੱਲੋਂ ਇਸ ਮੌਕੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਵੱਲੋਂ ਯਕੀਨ ਦਵਾਇਆ ਕਿ ਉਹ ਪੂਰੀ ਸਮਰਪਣ ਭਾਵਨਾ ਦੇ ਨਾਲ ਆਪਣੀ ਜਿੰਮਵਾਰੀ ਨਿਭਾਉਣਗੇ।ਕਲੱਸਟਰ ਇੰਚਾਰਜ ਸ਼੍ਰੀ ਰਾਜੇਸ਼ ਕੁਮਾਰ ਜੀ ਅਨੁਸਾਰ ਇਸ ਮੌਕੇ ਸ. ਨਿਰਭੈ ਸਿੰਘ ਧਾਲੀਵਾਲ, ਮੈਡਮ ਰਜਿੰਦਰ ਧਾਲੀਵਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਦਰਬਾਰਾ ਸਿੰਘ, ਕੰਵਲਜੀਤ ਕੌਰ,ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਸੁਹਾਗਹੇੜੀ, ਜਤਿੰਦਰ ਸਿੰਘ ਲਾਡੀ,ਜੋਧ ਸਿੰਘ,ਗਿਆਨ ਸਿੰਘ, ਜਗਜੀਤ ਸਿੰਘ ਪੰਜੋਲੀ ਆਦਿ ਪੱਤਵੰਤੇ ਹਾਜ਼ਰ ਸਨ।

Share Button