ਪੰਜਾਬ ਸਰਕਾਰ ਵੱਲੋਂ ਕੋਈ ਵੀ ਸਹੂਲਤ ਲੋੜਵੰਦਾਂ ਨੂੰ ਦੇਣ ਸਮੇਂ ਵਿਤਕਰੇਬਾਜ਼ੀ

ਪੰਜਾਬ ਸਰਕਾਰ ਵੱਲੋਂ ਕੋਈ ਵੀ ਸਹੂਲਤ ਲੋੜਵੰਦਾਂ ਨੂੰ ਦੇਣ ਸਮੇਂ ਵਿਤਕਰੇਬਾਜ਼ੀ

img_20160922_125922ਮਾਨਸਾ 22 ਸਤੰਬਰ ( ਜਗਦੀਸ਼,ਰੀਤਵਾਲ) 173ਵੇਂ ਦਿਨ ਵਿੱਚ ਪਹੁੰਚੇ ਪੰਜਾਬ ਕਿਸਾਨ ਯੂਨੀਅਨ ਤੇ ਮਜ਼ਦੂਰ ਮੁਕਤੀ ਮੋਰਚੇ ਦੀ ਅਗਵਾਈ ਅੱਜ ਮਜ਼ਦੂਰ ਆਗੂ ਕਾਮਰੇਡ ਬਿੰਦਰ ਅਲਖ ਅਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਕੀਤੀ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ ਜਿੰਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਵਾਰਡ ਨੰ:11 ਦੀਆਂ ਮਜ਼ਦੂਰ ਔਰਤਾਂ ਨੇ 3 ਮਹੀਨੇ ਪਹਿਲਾਂ ਦੇ ਭਰੇ ਰਾਸ਼ਨ ਕਾਰਡ ਦੇ ਫਾਰਮ ਪ੍ਰਸ਼ਾਸਨ ਨੂੰ ਸੌਂਪਣ ਤੋਂ ਬਾਅਦ ਅੱਜ ਤੱਕ ਉਨਾਂ ਦੇ ਰਾਸ਼ਨ ਕਾਰਡ ਬਣਕੇ ਨਹੀਂ ਆਏ। ਉਨਾਂ ਕਿਹਾ ਕਿ ਸੱਤਾਧਾਰੀ ਨੁਮਾਇੰਦਿਆਂ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਸਹੂਲਤ ਲੋੜਵੰਦਾਂ ਨੂੰ ਦੇਣ ਸਮੇਂ ਵਿਤਕਰੇਬਾਜ਼ੀ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਨਰਮੇ ਦੇ ਮੁਆਵਜ਼ੇ ਅਤੇ ਰਾਸ਼ਨ ਕਾਰਡਾਂ ਦੀ ਵੰਡ ਸਮੇਂ ਨੁਮਾਇੰਦਿਆਂ ਵੱਲੋਂ ਬਾਕਾਇਦਾ ਤੌਰ ਤੇ ਅਜਿਹੇ ਲੋਕਾਂ ਨੂੰ ਮੁੱਖ ਰੱਖਿਆ ਗਿਆ ਹੈ ਜਿੰਨਾਂ ਨੇ ਮੌਜੂਦਾ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦੀਆਂ ਕਸਮਾਂ ਖਵਾਈਆਂ ਗਈਆਂ ਹਨ। ਜੋ ਪਰਿਵਾਰ ਹੋਰ ਸਿਆਸੀ ਧਿਰਾਂ ਜਾਂ ਖੱਬੇਪੱਖੀ ਪਾਰਟੀਆਂ ਨਾਲ ਸਨ, ਉਨਾਂ ਨੂੰ ਹਰ ਸਹੂਲਤ ਤੋਂ ਜਾਣ ਬੁੱਝਕੇ ਵਾਂਝਾ ਰੱਖਿਆ ਗਿਆ ਹੈ।
ਉਨਾਂ ਅੱਜ ਮਜ਼ਦੂਰ ਜਥੇਬੰਦੀ ਵੱਲੋਂ ਐਸ.ਡੀ.ਐਮ. ਮਾਨਸਾ ਵਲੋਂ ਇਹ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਤੇ ਹੱਲ ਨਾਂ ਕਰਨ ਤੇ ਸੰਘਰਸ਼ ਕਰਨ ਦਾ ਸੰਕਲਪ ਲਿਆ । ਉਨਾਂ ਸੰਬੋਧਨ ਕਰਦਿਆਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਬਰਾਬਰੀ ਮਾਨ ਸਨਮਾਨ ਅਤੇ ਹਰ ਸਹੂਲਤ ਲੈਣ ਲਈ ਸਾਨੂੰ ਸ਼ਹੀਦੇ-ਆਜ਼ਮ ਸz. ਭਗਤ ਸਿੰਘ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਪ੍ਰਣ ਲੈਣਾ ਪਵੇਗਾ। ਉਨਾਂ 27 ਸਤੰਬਰ ਨੂੰ ਸ਼ਹਿਰ ਵਿੱਚ ਸ਼ਹੀਦੇ-ਆਜ਼ਮ ਸz. ਭਗਤ ਸਿੰਘ ਦੇ ਜਨਮ ਦਿਨ ਮੌਕੇ ਹੋ ਰਹੇ ਮਾਰਚ ਵਿੱਚ ਸ਼ਾਮਲ ਹੋਣ ਲਈ ਕਿਹਾ ਅਤੇ 27 – 28 ਸਤੰਬਰ ਨੂੰ ਦਿੱਲੀ ਵਿਖੇ ਹੋ ਰਹੇ ਇਨਕਲਾਬੀ ਮਾਰਚ ਅਤੇ ਕਨਵੈਨਸ਼ਨ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਪਹੁੰਚਣ ਦੀ ਅਪੀਲ ਕੀਤੀ। ਇਸ ਸਮੇਂ ਕਿਸਾਨ ਅਤੇ ਮਜ਼ਦੂਰ ਆਗੂ ਉੱਗਰ ਸਿੰਘ ਮੀਰਪੁਰੀਆ, ਦਰਸ਼ਨ ਦਾਨੇਵਾਲਾ, ਸੁਰਿੰਦਰ ਕੌਰ, ਮੱਖਣ ਮਾਨ, ਨਛੱਤਰ ਸਿੰਘ ਖੀਵਾ ਅਤੇ ਬੀਰੀ ਮਾਨ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: