ਪੰਜਾਬ ਸਰਕਾਰ ਦੇ ਕੰਮ ਨਿਆਰੇ, ਟੈਸਟ ਪਾਸ ਕਰਕੇ ਵੀ ਰੋਗਾਰ ਨੂੰ ਤਰਸਾਏ ਨੌਜਵਾਨ ਵਿਚਾਰੇ

ss1

ਪੰਜਾਬ ਸਰਕਾਰ ਦੇ ਕੰਮ ਨਿਆਰੇ, ਟੈਸਟ ਪਾਸ ਕਰਕੇ ਵੀ ਰੋਗਾਰ ਨੂੰ ਤਰਸਾਏ ਨੌਜਵਾਨ ਵਿਚਾਰੇ

ਬੋਹਾ 16 ਦਸੰਬਰ (ਜਸਪਾਲ ਸਿੰਘ ਜੱਸੀ):ਪੰਜਾਬ ਸਰਕਾਰ ਦੁਆਰਾ ਪਿਛਲੇ ਕਈ ਮਹੀਨਿਆਂ ਤੋਂ ਤਕਰੀਬਨ ਸਾਰੇ ਮਹਿਕਮਿਆਂ ਵਿੱਚ ਪਾਰਦਰੀ ਢੰਗ ਨਾਲ ਭਰਤੀ ਮੁਹਿੰਮ ਚੱਲ ਰਹੀ ਹੈ ੋ ਕਿ ਬਹੁਤ ਹੀ ਲਾਘਾਯੋਗ ਕਦਮ ਹੈ ਅਤੇ ਨੌਜਾਵਾਨਾਂ ਨੂੰ ਰੁਗਾਰ ਮਿਲਣ ਨਾਲ ਬੇਰੁਗਾਰੀ ਘੱਟ ਰਹੀ ਹੈ। ਪਰ ਪੰਜਾਬ ਸਰਕਾਰ ਦਾ ਇੱਕ ਭਰਤੀ ਬੋਰਡ, ਅਧੀਨ ਸੇਵਾਵਾਂ ਚੋਣ ਬੋਰਡ (ਐਸ.ਐਸ.ਐਸ.ਬੋਰਡ) ਆਪਣੀ ਵੱਖਰੀ ਹੀ ਅਤੇ ਸਰਕਾਰ ਤੋਂ ਉਲਟ ਚਾਲ ਚੱਲ ਰਿਹਾ ਹੈ। ਅਧੀਨ ਸੇਵਾਵਾਂ ਚੋਣ ਬੋਰਡ ਨੇ 2015-2016 ਤੋਂ ਇਤਿਹਾਰ ਨੰਬਰ 4/2015 ਰਾਹੀਂ ਵੱਖ-ਵੱਖ ਮਹਿਕਮਿਆਂ ਦੇ ਲਈ ਕਲਰਕਾਂ ਅਤੇ ਡਾਟਾ ਐਂਟਰੀ ਓਪਰੇਟਰਾਂ ਦੀਆਂ ਤਕਰੀਬਨ 2750 ਅਸਾਮੀਆਂ ਦੀ ਭਰਤੀ ਕਰ ਰਿਹਾ ਹੈ, ਜਿਸ ਅਧੀਨ ਭਰਤੀ ਬੋਰਡ ਨੇ ਇਤਿਹਾਰ ਜਾਰੀ ਕਰਕੇ ਪਹਿਲਾਂ ਉਮੀਦਵਾਰਾਂ ਦਾ ਟਾਈਪ ਟੈਸਟ (ਅੰਗੇਰੀ ਅਤੇ ਪੰਜਾਬੀ) ਲਿਆ, ਫਿਰ ਸਰਟੀਫਿਕੇਟ ਚੈਕਿੰਗ ਕੀਤੀ ਅਤੇ ਫਿਰ ਟੈਸਟ ਅਤੇ ਕੌਂਸਲਿੰਗ ਪਾਸ ਕਰਨ ਵਾਲੇ ਕਈ ਉਮੀਦਵਾਰਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਨਿਯੁਕਤ ਕਰਕੇ ਵੀ ਭੇ ਦਿੱਤਾ ਹੈ, ਪਰ ਇਹਨਾਂ ਵਿੱਚੋਂ ਕਈ ਉਮੀਦਵਾਰਾਂ ਜਿੰਨਾਂ ਨੇ ਟਾਈਪ ਟੈਸਟ (ਅੰਗਰੇੀ ਅਤੇ ਪੰਜਾਬੀ) ਅਤੇ ਨਿਯੁਕਤੀ ਪ੍ਰਕਿਰਿਆ ਦੇ ਸਾਰੇ ਪੜਾਅ ਪਾਸ ਕਰਨ ਤੇ ਵੀ ਉਹਨਾਂ ਦਾ ਆਖਰੀ ਨਤੀਜਾ ਬੋਰਡ ਨੇ ਰੋਕ ਲਿਆ ਅਤੇ ਇਤਰਾ ਲਗਾਇਆ ਕਿ ਇਹਨਾਂ ਉਮੀਦਵਾਰਾਂ ਨੇ ਗਰੇਜੂਏਨ ਦੀ ਡਿਗਰੀ ਬਾਹਰਲੀ ਯੂਨੀਵਰਸਿਟੀਆਂ ਤੋਂ ਕੀਤੀ ਹੈ, ਪਰ ਇਹਨਾਂ ਉਮੀਦਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਗਰੇਜੂਏਨ ਡਿਗਰੀ ਦੀ ਪੜ੍ਹਾਈ ਰੇਗੂਲਰ ਤੌਰ ਤੇ ਕੀਤੀ ਹੈ ਨਾ ਕਿ ਪ੍ਰਾਈਵੇਟ ਜਾ ਪੱਤਰ ਵਿਹਾਰ ਰਾਹੀਂ ਅਤੇ ਇਤਿਹਾਰ ਅਨੁਸਾਰ ਵੀ ਇਹਨਾਂ ਅਸਾਮੀਆਂ ਲਈ ਪੰਜਾਬ ਜਾਂ ਪੰਜਾਬ ਤੋਂ ਬਾਹਰ ਕਿਸੇ ਵੀ ਯੂਨੀਵਰਸਿਟੀ ਤੋਂ ਰੇਗੂਲਰ ਤੌਰ ਤੇ ਪੜ੍ਹਾਈ ਕਰਨ ਵਾਲਾ ਉਮੀਦਵਾਰ ਯੋਗ ਮੰਨਿਆ ਗਿਆ ਸੀ। ਜਦੋਂ ਇਹ ਉਮੀਦਵਾਰ ਕਈ ਵਾਰ ਇਕੱਠੇ ਹੋ ਕੇ ਸੈਕਟਰੀ ਐਸ.ਐਸ.ਐਸ.ਬੋਰਡ zੀ ਕਮਲ ਗਰਗ ਜੀ ਅਤੇ ਚੇਅਰਮੈਨ zੀ ਗੁਰਮੀਤ ਸਿੰਘ ਦਾਦੂਵਾਲ ਜੀ ਨੂੰ ਮਿਲੇ ਹਨ, ਪਰ ਉਹ ਇਹਨਾਂ ਉਮੀਦਵਾਰਾਂ ਦੀਆਂ ਡਿਗਰੀਆਂ ਦੀ ਪਹਿਲਾਂ ਜਾਂਚ ਕਰਾਉਣ ਦੀ ਗੱਲ ਕਹਿ ਕੇ ਇਹਨਾਂ ਨੂੰ ਟਾਲ ਦਿੰਦੇ ਹਨ। ਉਮੀਦਵਾਰਾਂ ਨੇ ਦੱਸਿਆਂ ਕਿ ਭਰਤੀ ੁਰੂ ਹੋਈ ਨੂੰ ਤਕਰੀਬਨ ਇੱਕ ਸਾਲ ਹੋ ਗਿਆ ਹੈ ਅਤੇ ਬੋਰਡ ਨੇ ਗਰੇਜੂਏਨ ਦੀ ਡਿਗਰੀ ਪ੍ਰਾਈਵੇਟ ਜਾਂ ਪੱਤਰ ਵਿਹਾਰ ਰਾਹੀਂ ਬਾਹਰਲੀਆਂ ਯੁਨੀਵਰਸਿਟੀਆਂ ਤੋਂ ਕਰਨ ਵਾਲੇ ਉਮੀਦਵਾਰਾਂ ਨੂੰ ਤਾਂ ਪਹਿਲਾਂ ਹੀ ਭਰਤੀ ਪ੍ਰਕਿਰਿਆ ਵਿੱਚੋਂ ਬਾਹਰ ਕਰ ਦਿੱਤਾ ਸੀ। ਉਮੀਦਵਾਰਾਂ ਨੇ ਦੱਸਿਆ ਕਿ ਉਹਨਾਂ ਨੂੰ ਡਿਗਰੀ ਦੀ ਜਾਂਚ ਕਰਾਉਣ ਵਿੱਚ ਕੋਈ ਇਤਰਾਜ ਨਹੀਂ ਹੈ, ਪਰ ਹੁਣ ਵੋਟਾਂ ਕਾਰਨ ਚੋਣ ਜਾਬਤਾ ਨੇੜੇ ਹੈ ਅਤੇ ਜੇਕਰ ਬੋਰਡ ਨੇ ਜਾਂਚ ਹੀ ਕਰਵਾਉਣੀ ਸੀ ਤਾਂ ਪਹਿਲਾਂ ਹੀ ਕਰਵਾ ਸਕਦਾ ਸੀ, ਪਰ ਵਿਭਾਗੀ ਜਾਂਚ ਦੇ ਨਾਮ ਤੇ ਇਹਨਾਂ ਨਾਲ ਧੱਕੇਾਹੀ ਹੋ ਰਹੀ ਹੈ। ਇਹਨਾਂ ਉਮੀਦਵਾਰਾਂ ਨੇ ਪੰਜਾਬ ਸਰਕਾਰ, ਮਾਨਯੋਗ ਮੁੱਖ ਮੰਤਰੀ ਪੰਜਾਬ zੀ ਪ੍ਰਕਾ ਸਿੰਘ, ਬਾਦਲ ਅਤੇ ਮਾਨਯੋਗ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ, ਬਾਦਲ ਤੋਂ ਮੰਗ ਕੀਤੀ ਹੈ ਕਿ ਤੁਹਾਡੇ ਵੱਲੋਂ ਚੱਲ ਰਹੀ ਭਰਤੀ ਪ੍ਰਕਿਰਿਆ ਦੀ ਹਨੇਰੀ ਵਿੱਚ ਉਹਨਾਂ ਨੂੰ ਇਸ ਧੱਕੇ ਤੋਂ ਨਿਆ ਦੁਆਇਆ ਜਾਵੇ ਅਤੇ ਉਹਨਾਂ ਦੇ ਨਿਯੁਕਤੀ ਪੱਤਰ ਜਾਰੀ ਕਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਜਾਵੇ।

Share Button

Leave a Reply

Your email address will not be published. Required fields are marked *