ਪੰਜਾਬ ਸਟੇਟ ਪਾਵਰ ਕੌਮ ਦੇ ਪੈਨਸਨਰਜ ਨੇ ਮੰਗਾ ਪ੍ਰਤੀ ਦਿੱਤਾ ਰੋਸ ਧਰਨਾ

ss1

ਪੰਜਾਬ ਸਟੇਟ ਪਾਵਰ ਕੌਮ ਦੇ ਪੈਨਸਨਰਜ ਨੇ ਮੰਗਾ ਪ੍ਰਤੀ ਦਿੱਤਾ ਰੋਸ ਧਰਨਾ

18banur-1ਬਨੂੜ 18 ਅਕਤੂਬਰ (ਰਣਜੀਤ ਸਿੰਘ ਰਾਣਾ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪੈਨਸ਼ਨਰਜ਼ਾ ਵੱਲੋਂ ਅੱਜ ਆਪਣੀਆ ਹੱਕੀ ਮੰਗਾ ਦੇ ਲਈ ਸੂਬਾ ਕਮੇਟੀ ਦੇ ਸੱਦੇ ਉੱਤੇ ਰੋਸ਼ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਜਾ ਨੇ ਸਮੂਲੀਅਤ ਕੀਤੀ। ਇਸ ਧਰਨੇ ਦੋਰਾਨ ਪਾਵਰਕਾਮ ਵਿਭਾਗ ਵਿਚ ਕੰਮ ਕਰਦੇ ਪੈਨਸ਼ਨਰਜ਼ਾ ਨੂੰ ਬਿਜਲੀ ਬਿਲਾ ਵਿਚ ਛੂਟ, 1 ਜਨਵਰੀ 2016 ਤੋਂ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰਨ ਤੇ ਛੇਵੇਂ ਪੇ-ਕਮੀਸ਼ਨ ਦੀ ਰਿਪੋਰਟ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸਰਕਲ ਕਮੇਟੀ ਦੇ ਆਗੂ ਨੈਬ ਸਿੰਘ, ਡਵੀਜਨ ਸਕੱਤਰ ਨਵੀਦਰ ਸਿੰਘ, ਸਰਕਲ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ, ਮੰਡਲ ਪ੍ਰਧਾਨ ਮੇਵਾ ਸਿੰਘ, ਡਵੀਜਨ ਕਮੇਟੀ ਮੈਂਬਰ ਫੱਗਣ ਸਿੰਘ ਤੇ ਦੇਵੀ ਦਿਆਲ ਨੇ ਸੰਬੋਧਨ ਕੀਤਾ। ਇਸ ਰੋਸ ਧਰਨੇ ਉਪਰੰਤ ਸਾਰੇ ਪੈਨਸ਼ਨਰਜ਼ਾ ਨੇ ਬਨੂੜ ਸ਼ਹਿਰ ਵਿਚ ਰੈਲੀ ਕੱਢੀ ਤੇ ਵਿਭਾਗ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ।

Share Button

Leave a Reply

Your email address will not be published. Required fields are marked *