ਪੰਜਾਬ ਵਿੱਚ ਬਸਪਾ ਆਪਣੇ ਬਲਬੂਤੇ ਨਾਲ ਸਰਕਾਰ ਬਣਾਏਗੀ-ਰਸ਼ਪਾਲ ਰਾਜੂ

ss1

ਪੰਜਾਬ ਵਿੱਚ ਬਸਪਾ ਆਪਣੇ ਬਲਬੂਤੇ ਨਾਲ ਸਰਕਾਰ ਬਣਾਏਗੀ-ਰਸ਼ਪਾਲ ਰਾਜੂ

img-20161016-wa0047ਗੜ੍ਹਸ਼ੰਕਰ 17 ਅਕਤੂਬਰ (ਅਸ਼ਵਨੀ ਸ਼ਰਮਾ) ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੀ ਅਹਿਮ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਹੋਈ ਜਿਸ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਵਿਸ਼ੇਸ਼ਤੌਰ ਤੇ ਸ਼ਿਰਕਤ ਕੀਤੀ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆ ਰਸ਼ਪਾਲ ਰਾਜੂ ਨੇ ਕਿਹਾ ਕਿ ਸੂਬੇ ਅੰਦਰ ਦਿਨ ਪ੍ਰਤੀ ਦਿਨ ਲੁੱਟ ਖੋਹ, ਮਾਰ ਕੁਟਾਈ ਤੇਹੋਰ ਮਾੜੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਤੇ ਸਰਕਰਾਂ ਇਹਨਾ ਘਟਨਾਵਾਂ ਤੇ ਨੱਥ ਪਾਉਣ ਵਿੱਚ ਅਸਫਲ ਸਾਬਤ ਹੋਈ ਹੈ ਜਿਸ ਲਈ ਸੂਬੇ ਦੇ ਲੋਕ ਇਸ ਸਰਕਾਰ ਤੋ ਅਵਾਜਾਰ ਹੋਚੁੱਕੇ ਹਨ। ਲੋਕ ਇਸ ਸਰਕਾਰ ਤੋ ਪਿਛਾ ਛੁਡਾਉਣ ਲਈ ਕਾਹਲੇ ਹੋਏ ਪਏ ਹਨ। ਲੋਕ ਕਾਗਰਸ ਦੀ ਸਰਕਾਰ ਨੂੰ ਵੀ ਅਜਮਾ ਚੁੱਕੇ ਹਨ ਇਸ ਲਈ 2017 ਵਿੱਚ ਬਹੁਜਨ ਸਮਾਜ ਪਾਰਟੀ ਵੱਲ ਲੋਕਾਂ ਦਾ ਇੱਕੋ ਇੱਕ ਨਿਸ਼ਾਨਾ ਹੈ। ਉਹਨਾ ਨੇ ਕਿਹਾ ਕਿ ਸੂਬੇ ਅੰਦਰ ਬਸਪਾ ਆਪਣੇ ਬਲਬੂਤੇ ਤੇ ਸਰਕਾਰ ਬਣਾਏਗੀ। ਇਸ ਮੀਟਿੰਗ ਦੌਰਾਨ ਪਾਰਟੀ ਦੇ ਜਲੰਧਰ ਮੰਡਲ ਦੇ ਕੋਆਡੀਨੇਟਰ ਯਸ਼ਪਾਲ ਚੇਚੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ਼ਿਗਾਰਾ ਸਿੰਘ, ਸੁਰਜੀਤ ਬਡੇਸ਼ਰੋ, ਸੰਮਤੀ ਮੈਬਰ ਚਰਨਜੀਤ ਚੰਨੀ, ਬਖਸ਼ੀਸ਼ ਭੀਮ, ਕੁਲਵਿੰਦਰ ਕੌਰ, ਜੋਗਿੰਦਰ ਸਿੰਘ, ਠੇਕੇਦਾਰ ਨਿਰਮਲ ਸਿੰਘ, ਵਿਜੇ ਕੁਮਾਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *