ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ‘ਤੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ- ਰਾਜਿੰਦਰ ਰਾਜਾ

ss1

ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ‘ਤੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ- ਰਾਜਿੰਦਰ ਰਾਜਾ
ਸੱਤਾਧਾਰੀਆਂ ਦੀ ਵਿਧਾਨ ਸਭਾ ਅੰਦਰ ਧੱਕੇਸ਼ਾਹੀ ਨਿੰਦਣਯੋਗ – ਸਿਮਰ ਬਰਨਾਲਾ

16-dhuri-4
ਧੂਰੀ, 16 ਸਤੰਬਰ (ਰਾਜੇਸ਼ਵਰ ਪਿੰਟੂ, ਬਿੰਨੀ ਗਰਗ): ਜਿਲਾ ਕਾਂਗਰਸ ਕਮੇਟੀ ਸੰਗਰੂਰ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਅਤੇ ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਦੀ ਟਿਕਟ ਤੇ ਜਿਮਨੀ ਚੋਣ ਲੜ ਚੁੱਕੇ ਅਤੇ ਅਗਾਮੀ ਚੋਣ ਲਈ ਕਾਂਗਰਸ ਦੇ ਸੰਭਾਵੀ ਉਮੀਦਵਾਰ ਸਿਮਰਪ੍ਰਤਾਪ ਸਿੰਘ ਬਰਨਾਲਾ ਨੇ ਗੱਲਬਾਤ ਦੌਰਾਨ ਗੱਠਜੋੜ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸੱਤਾਧਾਰੀਆਂ ਵੱਲੋਂ ਜਿੱਥੇ ਵਿਧਾਇਕਾਂ ਨੂੰ ਲੋਕ ਮੁੱਦਿਆਂ ਤੇ ਵਿਧਾਨ ਸਭਾ ਅੰਦਰ ਬੋਲਣ ਦੀ ਆਗਿਆ ਨਾ ਦੇ ਕੇ ਆਪਣੇ ਮਾਰਸ਼ਲਾਂ ਰਾਹੀਂ ਚੁਕਵਾ ਕੇ ਬਾਹਰ ਕਢਵਾ ਕੇ ਧੱਕੇਸ਼ਾਹੀ ਕੀਤੀ, ਉਥੇ ਵਿਧਾਨ ਸਭਾ ਵਿੱਚ ਧਰਨਾ ਦੇ ਰਹੇ ਵਿਧਾਇਕਾਂ ਦਾ ਬਿਜਲੀ, ਪਾਣੀ ਬੰਦ ਕਰਕੇ ਜਿੱਥੇ ਧੱਕੇਸ਼ਾਹੀ ਦਾ ਸਬੂਤ ਦਿੱਤਾ ਹੈ, ਉਥੇ ਸੱਤਾਧਾਰੀਆਂ ਦਾ ਅਜਿਹਾ ਵਤੀਰਾ ਗੈਰ ਮਨੁੱਖੀ ਤੇ ਨਿੰਦਣਯੋਗ ਹੈ। ਉਨਾਂ ਕਿਹਾ ਕਿ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਗੱਠਜੋੜ ਸਰਕਾਰ ਦੇ ਰਾਜ ਵਿੱਚ ਜਿਥੇ ਕਿਸਾਨ ਖੁਦਕਸ਼ੀਆਂ ਲਈ ਮਜਬੂਰ ਹੋਏ ਹਨ, ਉਥੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਅਤੇ ਹੋਰ ਜੱਥੇਬੰਦੀਆਂ ਤੇ ਡੰਡੇ ਦੀ ਵਰਤੋਂ ਕਰਕੇ ਗੈਰ ਜਮਹੂਰੀਅਤ ਦਾ ਸਬੂਤ ਦਿੱਤਾ।
ਉਨਾਂ ਕਿਹਾ ਕਿ ਅਗਾਮੀ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ‘ਤੇ ਕਿਸਾਨਾਂ ਦੇ ਕਰਜ਼ੇ ਮੁਆਫ ਹੋਣਗੇ ਅਤੇ ਹਰੇਕ ਵਰਗ ਦੇ ਹਿੱਤਾਂ ਦੀ ਰਾਖੀ ਕਰਦਿਆਂ ਸਹੂਲਤਾਂ ਮੁਹੱਈਆਂ ਕਰਵਾ ਕੇ ਉਨਾਂ ਨੂੰ ਖੁਸ਼ਹਾਲ ਕੀਤਾ ਜਾਵੇਗਾ। ਉਨਾਂ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਚੋਣ ਮੈਨੀਫਿਸਟੋ ਨੂੰ ਨਿਰਾਂ ਚੋਣ ਸਟੰਟ ਤੇ ਵੋਟ ਵਟੋਰੂ ਕਰਾਰ ਦਿੰਦਿਆਂ ਕਿਹਾ ਕਿ ਜੋ ਸੁਵਿਧਾਵਾਂ ਉਹ ਦੇਣ ਦੀਆਂ ਗੱਲਾਂ ਕਰ ਰਹੇ ਹਨ, ਉਹ ਸੁਵਿਧਾਵਾਂ ਤਾਂ ਪਹਿਲਾਂ ਹੀ ਕਾਂਗਰਸ ਦੇ ਚੁੱਕੀ ਹੈ।
ਇਸ ਮੌਕੇ ਉਨਾਂ ਨਾਲ ਨਗਰ ਕੌਸਲਰ ਸੰਦੀਪ ਤਾਇਲ, ਸੂਬਾ ਸਕੱਤਰ ਨਰੇਸ਼ ਕੁਮਾਰ ਮੰਗੀ, ਬਲਾਕ ਸੰਮਤੀ ਮੈਂਬਰ ਇੰਦਰਪਾਲ ਸਿੰਘ ਗੋਲਡੀ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ ਸਮੇਤ ਗੁਰਬਖਸ ਸਿੰਘ ਗੁੱਡੂ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *