Fri. May 24th, 2019

ਪੰਜਾਬ ਵਿਕਾਸ ਦੇ ਨਕਸ਼ੇ ‘ਤੇ ਮੋਹਰੀ ਸੂਬੇ ਵਜੋਂ ਉਭਰਿਆ

ਪੰਜਾਬ ਵਿਕਾਸ ਦੇ ਨਕਸ਼ੇ ‘ਤੇ ਮੋਹਰੀ ਸੂਬੇ ਵਜੋਂ ਉਭਰਿਆ
ਹਰਸਿਮਰਤ ਕੌਰ ਬਾਦਲ ਨੇ ਨਥਾਣਾ, ਲਹਿਰਾ ਮੁਹੱਬਤ ਵਿਕਾਸ ਕਾਰਜਾਂ ਦੇ ਚੈੱਕ ਵੰਡੇ

ਨਥਾਣਾ/ਲਹਿਰਾ ਮੁਹੱਬਤ (ਬਠਿੰਡਾ), 23 ਦਸੰਬਰ (ਜਸਵੰਤ ਦਰਦਪ੍ਰੀਤ) ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਰਾਜ ਅੰਦਰ ਹੋਏ ਲਾ-ਮਿਸਾਲ ਵਿਕਾਸ ਸਦਕਾ ਪੰਜਾਬ ਵਿਕਾਸ ਦੇ ਨਕਸ਼ੇ ‘ਤੇ ਮੋਹਰੀ ਸੂਬੇ ਵਜੋਂ ਉਭਰਿਆ ਹੈ ਅਤੇ ਆਉਂਦੇ ਸਾਲਾਂ ਦੌਰਾਨ ਵਿਕਾਸ ਦੀ ਇਸ ਰਫ਼ਤਾਰ ਵਿਚ 10 ਗੁਣਾਂ ਵਾਧਾ ਹੋਵੇਗਾ।

        ਨਥਾਣਾ ਅਤੇ ਲਹਿਰਾ ਮੁਹੱਬਤ ਵਿਖੇ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਚੈੱਕ ਵੰਡਣ ਉਪਰੰਤ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਪਿਛਲੇ ਸਾਲਾਂ ਦੌਰਾਨ ਵਿਕਾਸ ਦੇ ਨਵੇਂ ਰਿਕਾਰਡ ਸਥਾਪਿਤ ਹੋਏ ਹਨ ਅਤੇ ਕੇਂਦਰ ਵਲੋਂ ਰਾਜ ਨੂੰ ਵੱਡੇ ਅਤੇ ਵੱਕਾਰੀ ਪ੍ਰਾਜੈਕਟਾਂ ਨਾਲ ਨਿਵਾਜਿਆ ਗਿਆ ਹੈ। ਉਨਾਂ ਲੋਕਾਂ ਨੂੰ ਵਿਰੋਧੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਹੋਏ ਵਿਕਾਸ ਸਾਹਮਣੇ ਵਿਰੋਧੀ ਪਾਰਟੀਆਂ ਟਿਕ ਨਹੀਂ ਸਕਣਗੀਆਂ। ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਅਗਾਮੀ ਚੋਣਾਂ ਵਿਚ ਆਪਣੀ ਹਾਰ ਭਾਂਫਦਿਆਂ ਬੇਚੈਨੀ ਦੇ ਸ਼ਿਕਾਰ ਹੋ ਕੇ ਗੁੰਮਰਾਹਕੁੰਨ ਪ੍ਰਚਾਰ ਰਾਹੀਂ ਪੰਜਾਬ ਦੀ ਸਤਾਂ ਹਥਿਆਉਣ ਲਈ ਹੱਥ ਪੈਰ ਮਾਰ ਰਹੇ ਹਨ ਪਰ ਪੰਜਾਬ ਦੇ ਸੂਝਵਾਨ ਲੋਕ ਇਨਾਂ ਦੇ ਮਨ ਸੂਬਿਆਂ ਨੂੰ ਸਫ਼ਲ ਨਹੀਂ ਹੋਣ ਦੇਣਗੇ। ਪੱਤਰਕਾਰਾਂ ਵਲੋਂ ਦਲ ਬਦਲੂਆਂ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਨਾਂ ਦਲ ਬਦਲੂਆਂ ਨੂੰ ਚੋਣਾਂ ਦੌਰਾਨ ਇਨਾਂ ਆਗੂਆਂ ਨੂੰ ਪੂਰੀ ਤਰਾਂ ਭਾਂਝ ਦੇਣਗੇ ਉਨਾਂ ਕਿਹਾ ਕਿ ਇਹ ਆਗੂ ਲੋਕਾਂ ਵਿਚ ਆਪਣੀ ਭਰੋਸੇਯੋਗਤਾ ਬੁਰੀ ਤਰਾਂ ਗੁਆ ਚੁੱਕੇ ਹਨ ਅਤੇ ਇਨਾਂ ਦਾ ਕੋਈ ਸਿਆਸੀ ਭਵਿੱਖ ਨਹੀਂ ਹੈ।

        ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਦੇਸ਼ ਵਿਚ ਆਪਣਾ ਲੰਮਾਂ ਸਮਾਂ ਸਤਾਂ ਤੇ ਕਾਬਜ਼ ਰਹਿਣ ਦੌਰਾਨ ਕਾਂਗਰਸ ਪਾਰਟੀ ਨੇ ਹਰ ਖੇਤਰ ਵਿੱਚ ਪੰਜਾਬ ਨਾਲ ਵਿਤਕਰਾ ਕੀਤਾ ਅਤੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ ਜਿਸ ਲਈ ਪੰਜਾਬੀ ਕਾਂਗਰਸ ਪਾਰਟੀ ਅਤੇ ਇਸ ਦੇ ਲੀਡਰਸ਼ਿਪ ਨੂੰ ਆਉਂਦੀਆਂ ਚੋਣਾਂ ਵਿੱਚ ਸਬਕ ਸਿਖਾਉਣਗੇ।

        ਨਥਾਣਾ ਵਿਚ ਹੋਏ ਪ੍ਰੋਗਰਾਮ ਦੌਰਾਨ ਸ਼੍ਰੀਮਤੀ ਬਾਦਲ ਨੇ ਵੱਖ-ਵੱਖ 6 ਧਰਮਸ਼ਾਲਾਵਾਂ ਨੂੰ 2.5 ਲੱਖ ਰੁਪਏ ਪ੍ਰਤੀ ਧਰਮਸ਼ਾਲਾ ਗਰਾਂਟ ਦਾ ਚੈੱਕ ਤਕਸੀਮ ਕੀਤਾ। ਇਸੇ ਦੌਰਾਨ ਲਹਿਰਾ ਮੁਹੱਬਤ ਵਿਚ ਸੜਕ ਦੇ ਨਿਰਮਾਣ ਲਈ ਕੇਂਦਰੀ ਮੰਤਰੀ ਨੇ 10 ਲੱਖ ਰੁਪਏ ਦੀ ਗਰਾਂਟ ਅਤੇ ਵੱਖ-ਵੱਖ ਵਿਕਾਸ ਕਾਰਜਾਂ ਲਈ ਗਰਾਂਟਾਂ ਦਾ ਐਲਾਨ ਕੀਤਾ।

          ਇਸ ਮੌਕੇ ਉਨਾਂ ਨਾਲ ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਿਆਮ ਥੋਰੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: