ਪੰਜਾਬ ਰੋਡਵੇਜ਼ ਪੱਟੀ ਡਿਪੂ ਸਰਕਾਰ ਅਤੇ ਮਹਿਕਮੇ ਦੀ ਅਣਦੇਖੀ ਕਾਰਨ ਹੋਇਆ ਖਸਤਾ

ss1

ਪੰਜਾਬ ਰੋਡਵੇਜ਼ ਪੱਟੀ ਡਿਪੂ ਸਰਕਾਰ ਅਤੇ ਮਹਿਕਮੇ ਦੀ ਅਣਦੇਖੀ ਕਾਰਨ ਹੋਇਆ ਖਸਤਾ 
ਲੰਮੇ ਰੂਟ ਤੇ ਕਈ ਲੋਕਲ ਰੂਟ ਬੱਸਾਂ ਦੀ ਰਿਪੇਅਰ ਨਾ ਹੋਣ ਕਰਕੇ ਹੋਏ ਬੰਦ
ਵਰਕਸ਼ਾਪ ਵਿਚ ਮੁਲਾਜਮਾਂ ਤੇ ਮੈਕਨਿਕਾਂ ਦੀ ਘਾਟ ਹੋਣ ਕਰਕੇ ਬੱਸਾਂ ਦੀ ਰਿਪੇਅਰ ਕਰਨੀ ਔਖੀ : ਜੀ. ਐਮ ਸ਼ਰਮਾ

5-patti-02-aaਪੱਟੀ, 5 ਦਸੰਬਰ (ਅਵਤਾਰ ਸਿੰਘ) ਪੰਜਾਬ ਰੋਡਵੇਜ਼ ਪੱਟੀ ਡਿਪੂ ਸਰਕਾਰ ਅਤੇ ਮਹਿਕਮੇ ਦੀ ਅਣਦੇਖੀ ਕਾਰਨ ਹਾਲਤ ਖਸਤਾ ਵਿਚ ਸ਼ਾਮਲ ਹੋ ਗਿਆ ਹੈ। ਲੰਮੇ ਰੂਟਾਂ ਤੋ ਇਲਾਵਾ ਕਈ ਲੋਕਲ ਰੂਟ ਬੰਦ ਅਤੇ ਕਈ ਪ੍ਰਾਈਵੇਟ ਕੰਪਨੀਆਂ ਨੂੰ ਵੇਚੇ ਗਏ। ਜਿਸ ਕਾਰਨ ਡੀਪੂ ਨੂੰ ਕੋਈ ਕਮਾਈ ਨਾ ਹੋਣ ਕਾਰਨ ਦਿਨ ਬ ਦਿਨ ਹਾਲਤ ਖਸਤਾ ਹੁੰਦੀ ਜਾ ਰਹੀ ਹੈ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਡੀਪੂ ਪੱਟੀ ਤੋ ਚੱਲਣ ਵਾਲੇ ਟਾਈਮ ਪਟਿਆਲਾ ਦਾ ਇਕ ਟਾਈਮ, ਡੱਬਵਾਲੀ ਦਾ ਇਕ ਟਾਈਮ, ਪਠਾਨਕੋਟ ਦਾ ਇਕ ਟਾਈਮ ਜੋ ਪੱਕੇ ਬੰਦ ਹਨ ਅਤੇ ਕਰੀਬ 20-22 ਬੱਸਾਂ ਬੰਦ ਖੜੀਆਂ ਹਨ, ਜੋ ਕਿ ਲੋੜੀਦੇ ਸਮਾਨ ਦੀ ਉਡੀਕ ਕਰ ਰਹੀਆਂ ਹਨ। ਜਿਕਰਯੋਗ ਹੈ ਕਿ ਪੱਟੀ ਡੀਪੂ ਤੋ 37 ਟਾਈਮ ਜੋ ਕਿ ਖੇਮਕਰਨ – ਪੱਟੀ ਵਿਚਕਾਰ ਚੱਲਦੇ ਸਨ, ਉਨਾਂ ਵਿਚੋ ਕਰੀਬ 16 ਟਾਈਮ ਹੀ ਚੱਲ ਰਹੇ ਹਨ। ਬਾਕੀ ਟਾਈਮ ਪ੍ਰਾਈਵੇਟ ਕੰਪਨੀਆਂ ਨੂੰ ਵੇਚੇ ਗਏ ਹਨ। ਅਤੇ ਹੁਣ 8-10 ਟਾਈਮ ਹੀ ਰੋਡਵੇਜ਼ ਡਿਪੂ ਦੇ ਚੱਲ ਰਹੇ ਹਨ। ਇਸੇ ਤਰਾਂ ਹੀ ਪੱਟੀ ਤੋ ਭਿੱਖੀਵਿੰਡ 14 ਟਾਈਮ ਚੱਲਦੇ ਸਨ, ਜੋ ਕਿ ਘੱਟ ਕੇ 4-5 ਹੀ ਰਹਿ ਗਏ ਹਨ। ਮਹਿਕਮੇ ਵੱਲੋਂ ਇਹ ਕਹਿ ਕਿ ਪ੍ਰਾਈਵੇਟ ਬੱਸਾਂ ਨੂੰ ਵੇਚ ਦਿੱਤੇ ਕਿ ਇਸ ਰੂਟ ਤੋ ਕਮਾਈ ਨਹੀ ਆ ਰਹੀ। ਘਾਟੇ ਕਾਰਨ ਅਜਿਹਾ ਕੀਤਾ ਗਿਆ ਹੈ। ਇਸੇ ਤਰਾਂ ਹੀ ਪੱਟੀ ਤੋ ਸਵੇਰੇ ਸਵਾ ਚਾਰ ਦੇ ਕਰੀਬ ਦਿੱਲੀ ਚੱਲਣ ਵਾਲਾ ਟਾਈਮ ਅੱਧਾ ਅਮ੍ਰਿਤਸਰ ਡੀਪੂ ਨੂੰ ਵੇਚ ਦਿੱਤਾ ਗਿਆ ਹੈ। ਇਸ ਤੋ ਇਲਾਵਾ ਲੋਕਲ ਟਾਈਮ ਸਭਰਾ, ਭੰਗਾਲਾ ਦੇ 9 ਟਾਈਮ ਚੋ ਇਕ ਹੀ ਟਾਈਮ ਚਲ ਰਿਹਾ ਹੈ। ਇਸੇ ਤਰਾਂ ਹੀ ਇਹ ਟਾਈਮ ਵੇਚ ਦਿੱਤੇ ਗਏ ਹਨ। ਜੋ ਆਪਣਿਆਂ ਦੀ ਹੀ ਬੇਰੁਖੀ ਕਾਰਨ ਦਿਨੋ ਦਿਨ ਘਾਟੇ ਵੱਲ ਜਾ ਰਿਹਾ ਹੈ। ਜਿਸ ਦਾ ਕਾਰਨ ਕਿ ਵਰਕਸ਼ਾਪ ਵਿਖੇ ਮਕੈਨਿਕਾਂ ਦੀ ਘਾਟ, ਬੱਸਾਂ ਨੂੰ ਸੜਕਾਂ ਤੇ ਦੋੜਨ ਯੋਗ ਬਨਾਉਣ ਵਾਲਾ ਲੋੜੀਦਾ ਸਮਾਨ ਦੀ ਘਾਟ ਕਾਰਨ 20-20 ਬੱਸਾਂ ਵਰਕਸ਼ਾਪ ਦਾ ਮੰਹੂ ਚਿੜਾਉ ਰਹੀਆਂ ਹਨ ਤੇ ਖਟਾਰਾਂ ਬੱਸਾਂ ਵਿਚ ਭੂੰਡਾਂ ਦੀਆਂ ਖੱਖਰਾਂ ਦੀਆਂ ਸਵਾਰੀਆਂ ਬੈਠਣ ਦਾ ਇੰਤਜ਼ਾਰ ਕਰ ਰਹੀਆਂ ਹਨ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕੁਝ ਚਿਰ ਪਹਿਲਾਂ ਘਾਟੇ ਵਿਚ ਜਾ ਰਿਹਾ ਰਹੇ ਡਿਪੂਆਂ ਨੂੰ ਤੋੜਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤੇ ਵਿਧਾਨ ਸਭਾ ਹਲਕਾ ਪੱਟੀ ਤੋ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਇਲਾਕੇ ਦੀ ਮੰਗ ਤੇ ਡੀਪੂ ਨੂੰ ਟੁੱਟਣ ਤੋ ਬਚਾਇਆ ਸੀ। ਪਰ ਮਹਿਕਮੇ ਦੀ ਬੇਰੁਖੀ ਕਾਰਨ ਡੀਪੂ ਫਿਰ ਤੋ ਘਾਟੇ ਵੱਲ ਜਾ ਰਿਹਾ ਹੈ। ਜੇਕਰ ਸਰਕਾਰ ਅਤੇ ਮਹਿਕਮੇ ਵੱਲੋਂ ਬੱਸਾਂ ਦੀ ਹਾਲਤ ਸੁਧਾਰਨ ਅਤੇ ਵਰਕਸ਼ਾਪ ਵਿਚ ਸਮਾਨ ਅਤੇ ਮੈਕਨਿਕਾਂ ਦੀ ਭਰਤੀ ਨਾ ਕੀਤੀ ਗਈ ਤਾਂ ਇਸ ਡੀਪੂ ਨੂੰ ਘਾਟੇ ਵਿਚ ਜਾਣ ਤੋ ਕਦੇ ਵੀ ਨਹੀ ਬਚਾਇਆ ਜਾ ਸਕਦਾ।

           ਇਸ ਸਬੰਧੀ ਰੋਡਵੇਜ਼ ਡਿੱਪੂ ਦੇ ਜੀ ਐਮ ਅਰਵਿੰਦ ਸ਼ਰਮਾ ਨੇ ਕਿਹਾ ਕਿ ਸਾਡੇ ਕੋਲ ਕੰਡਕਟਰਾਂ ਦੀ ਘਾਟ ਹੋਣ ਕਰਕੇ ਲੋਕਲ ਰੂਟਾਂ ਦੇ ਰੋਡਵੇਜ਼ ਟਾਈਮ ਨਹੀ ਚਲਾਏ ਜਾ ਰਹੇ। ਉਨਾਂ ਕਿਹਾ ਕਿ ਜੋ ਦਿੱਲੀ ਵਾਲਾ ਟਾਈਮ ਅਮ੍ਰਿਤਸਰ ਡਿੱਪੂ ਨੂੰ ਦਿੱਤਾ ਗਿਆ ਹੈ ਉਹ ਪੰਜਾਬ ਸਰਕਾਰ ਤੇ ਟਰਾਂਸਪੋਰਟ ਵਿਭਾਗ ਦੇ ਆਦੇਸ਼ਾਂ ਨਾਲ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਸਾਡੇ ਕੋਲ ਵਰਕਸ਼ਾਪ ਵਿਚ ਮੁਲਾਜਮਾਂ ਤੇ ਮੈਕਨਿਕਾਂ ਦੀ ਘਾਟ ਹੋਣ ਕਰਕੇ ਬੱਸਾਂ ਦੀ ਰਿਪੇਅਰ ਕਰਨੀ ਔਖੀ ਹੋ ਰਹੀ ਹੈ।ਜੀ. ਐਮ ਸ਼ਰਮਾਂ ਨੇ ਕਿਹਾ ਉਕਤ ਮੁਸ਼ਕਿਲਾਂ ਸਬੰਧੀ ਪੰਜਾਬ ਸਰਕਾਰ ਤੇ ਮਹਿਕਮੇ ਨੂੰ ਪਰਪੋਜ਼ਲ ਬਣਾ ਕੇ ਭੇਜੀ ਗਈ ਅਤੇ ਮੰਜ਼ੂਰੀ ਮਿਲਣ ਤੇ ਬੱਸ਼ਾਂ ਦੀ ਰਿਪੇਅਰ ਕਰਵਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕੋਈ ਟਾਇਮ ਵੇਚਿਆ ਨਹੀ ਗਿਆ, ਬਲਕਿ ਰਿਪੇਅਰ ਨਾ ਹੋਣ ਕਰਕੇ ਬੱਸਾਂ ਡਿੱਪੂ ਅੰਦਰ ਖੜੀਆਂ ਹਨ।

ਕੈਪਸ਼ਨ:

Share Button

Leave a Reply

Your email address will not be published. Required fields are marked *