ਪੰਜਾਬ ਰਾਜ ਸਕੂਲ਼ ਹੈਂਡਬਾਲ ਖੇਡਾਂ ਵਿੱਚ ਗੁਰੂ ਕਾਂਸੀ ਪਬਲਿਕ ਸਕੂਲ ਦੇ ਬੱਚੇ ਜੇਤੂ

ss1

ਪੰਜਾਬ ਰਾਜ ਸਕੂਲ਼ ਹੈਂਡਬਾਲ ਖੇਡਾਂ ਵਿੱਚ ਗੁਰੂ ਕਾਂਸੀ ਪਬਲਿਕ ਸਕੂਲ ਦੇ ਬੱਚੇ ਜੇਤੂ

img-20161018-wa0064ਭਗਤਾ ਭਾਈ ਕਾ (ਸਵਰਨ ਸਿੰਘ ਭਗਤਾ) ਸਥਾਨਕ ਸੀ. ਐਮ. ਐਸ.ਗੁਰੂ ਕਾਂਸੀ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀ ਵਿੱਦਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ ਅਤੇ ਆਪਣੀ ਸ਼ਾਨਦਾਰ ਖੇਡ ਨਾਲ ਆਪਣੇ ਸਕੂਲ਼ ਦੇ ਨਾਲ ਨਾਲ ਆਪਣੇ ਇਲਾਕੇ ਦਾ ਨਾਂ ਵੀ ਰੌਸ਼ਨ ਕਰ ਰਹੇ ਹਨ । ਇਸ ਸਕੂਲ ਦੇ ਵਿਦਿਆਰਥੀਆਂ ਨੇ ਜਿਲ੍ਹਾ ਪੱਧਰ ਤੇ ਹੋਣ ਵਾਲੀਆਂ ਖੇਡਾਂ ਵਿੱਚ ਹੈਂਡਬਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਨਾ ਸਿਰਫ ਰਾਜ ਪੱਧਰ ਤੇ ਹੋਣ ਵਾਲੀਆਂ ਖੇਡਾਂ ਵਿੱਚ ਜਗ੍ਹਾਂ ਬਣਾਈ ਬਲਕਿ ਇਨ੍ਹਾਂ ਖੇਡਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦੇ ਪ੍ਰਬੰਧਕਾਂ , ਪ੍ਰਿੰਸੀਪਲ ਸਾਹਿਬ ਅਤੇ ਅਧਿਆਪਕਾਂ ਦਾ ਸਿਰ ਫਖਰ ਨਾਲ ੳੇੱਚਾ ਕਰ ਦਿੱਤਾ ਹੈ । ਬਠਿੰਡੇ ਵਿਖੇ ਹੋਈਆਂ 62 ਵੀਆਂ ਪੰਜਾਬ ਰਾਜ ਸਕੂਲ ਹੈਂਡਬਾਲ ਖੇਡਾਂ ਵਿੱਚ ਚੈਂਪੀਆਨ ਬਣੀ ਬਠਿੰਡੇ ਦੇ ਲੜਕੇ ਲੜਕੀਆਂ ਦੀ ਟੀਮ ਵਿੱਚ ਸੀ. ਐਮ. ਐਸ. ਪਬਲਿਕ ਸਕੂਲ ਭਗਤਾ ਭਾਈਕਾ ਦੇ ਚਾਰ ਵਿਦਿਆਰਥੀ ਗੁਰਨੂਰਪ੍ਰਤਾਪ ਸਿੰਘ , ਕੋਮਲਪ੍ਰੀਤ ਸਿੰਘ , ਸੁਮਨਪ੍ਰੀਤ ਕੌਰ ਅਤੇ ਦਲਜੀਤ ਕੌਰ ਸ਼ਾਮਿਲ ਸਨ । ਇਨ੍ਹਾਂ ਖਿਡਾਰੀਆਂ ਨੇ ਜਿੱਥੇ ਆਪਣੀ ਸ਼ਾਨਦਾਰ ਖੇਡ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਉੱਥੇ ਹੀ ਟੀਮ ਦੀ ਜਿੱਤ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ। ਇਨ੍ਹਾਂ ਵਿਦਿਆਰਥੀਆਂ ਨੂੰ ਸ਼੍ਰੀਮਤੀ ਪਵਿੱਤਰ ਕੌਰ ਏ. ਈ. ਓ. (ਖੇਡਾਂ) ਨੇ ਟਰਾਫੀ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ । ਸਕੂਲ ਦੇ ਐਮ. ਡੀ. ਜੈ ਸਿੰਘ ਜੀ ਅਤੇ ਪ੍ਰਿੰਸੀਪਲ ਰਮਨ ਕੁਮਾਰ ਜੀ ਨੇ ਇਨ੍ਹਾਂ ਵਿਦਿਆਰਥੀਆਂ ਅਤੇ ਸਕੂਲ ਦੇ ਡੀ.ਪੀ.ਈ. ਸੁਰਜੀਤ ਸਿੰਘ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਹਰ ਸਫਲਤਾ ਪਿੱਛੇ ਲਗਾਤਾਰ ਕੀਤੀ ਜਾਣ ਵਾਲੀ ਮਿਹਨਤ ਦਾ ਹੀ ਹੱਥ ਹੁੰਦਾ ਹੈ ਅਤੇ ਇਨ੍ਹਾਂ ਵਿਦਿਆਰਥੀਆਂ ਦੁਆਰਾ ਕੀਤੀ ਮਿਹਨਤ ਰੰਗ ਲਿਆਈ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਗੇ ਤੋਂ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇੇਰਿਆ ।

Share Button

Leave a Reply

Your email address will not be published. Required fields are marked *