ਪੰਜਾਬ ਰਾਇਸ ਮਿਲਰਜ਼ ਦੀ 5 ਅਕਤੂਬਰ ਦੀ ਮੀਟਿੰਗ ਨੂੰ ਲੈ ਕੇ ਭਦੌੜ ਸ਼ੈਲਰ ਮਾਲਕਾਂ ਨੇ ਕੀਤੀ ਅਹਿਮ ਮੀਟਿੰਗ

ss1

ਪੰਜਾਬ ਰਾਇਸ ਮਿਲਰਜ਼ ਦੀ 5 ਅਕਤੂਬਰ ਦੀ ਮੀਟਿੰਗ ਨੂੰ ਲੈ ਕੇ ਭਦੌੜ ਸ਼ੈਲਰ ਮਾਲਕਾਂ ਨੇ ਕੀਤੀ ਅਹਿਮ ਮੀਟਿੰਗ

vikrant-bansal-3ਭਦੌੜ 03 ਅਕਤੂਬਰ (ਵਿਕਰਾਂਤ ਬਾਂਸਲ) ਪੰਜਾਬ ਰਾਇਸ ਮਿੱਲ ਐਸੋਸੀਏਸ਼ਨ ਪ੍ਰਧਾਨ ਤਰਸੇਮ ਸੈਣੀ ਅਤੇ ਵਾਇਸ ਪ੍ਰਧਾਨ ਸੰਜੇ ਭੂਤ ਦੀ ਅਗਵਾਈ ਵਿੱਚ 5 ਅਕਤੂਬਰ ਨੂੰ ਹੋ ਰਹੀ ਪੰਜਾਬ ਰਾਇਸ ਮਿਲਰਜ਼ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਭਦੌੜ ਰਾਇਸ ਮਿਲਰਜ਼ ਦੀ ਇੱਕ ਜ਼ਰੂਰੀ ਮੀਟਿੰਗ ਜੈ ਮਾਂ ਨੈਣਾ ਦੇਵੀ ਮਿੱਲ ਦੇ ਸ਼ੈਲਰ ਵਿੱਚ ਹੋਈ। ਮੀਟਿੰਗ ਵਿੱਚ ਸਰਕਾਰ ਵੱਲੋਂ 1100 ਕਰੋੜ ਦੀ ਬਣਦੀ ਬਾਰਦਾਨੇ ਦੀ ਪੇਂਮੈਂਟ, ਮਿਲਿੰਗ ਚਾਰਜ ਵਿੱਚ ਵਾਧਾ ਕਰਨ ਲਈ, ਟਰਾਂਸਪੋਰਟੇਸ਼ਨ ਦੇ ਐਫ.ਸੀ.ਆਈ. ਤੋਂ ਬਕਾਏ ਸਬੰਧੀ ਅਤੇ ਐਫ.ਸੀ.ਆਈ. ਦੀਆਂ ਸ਼ੈਲਰ ਇੰਡਸਟਰੀ ਨੂੰ ਖਤਮ ਕਰਨ ਦੀਆਂ ਮਾਰੂ ਨੀਤੀਆਂ ਸਬੰਧੀ ਹੋ ਰਹੀ 5 ਅਕਤੂਬਰ ਨੂੰ ਜਗਰਾਉਂ ਮੀਟਿੰਗ ਵਿੱਚ ਪਹੁੰਚਣ ਲਈ ਹਰ ਇੱਕ ਸ਼ੈਲਰ ਮਾਲਕ ਨੂੰ ਅਪੀਲ ਕੀਤੀ ਗਈ। ਮੀਟਿੰਗ ਵਿੱਚ ਜਗਰਾਉਂ ਜਾਣ ਲਈ ਸਾਰੇ ਸ਼ੈਲਰ ਮਾਲਕਾਂ ਨੇ ਭਰੋਸਾ ਦਿਵਾਇਆ। ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਜਗਰਾਉਂ ਜਾਣ ਲਈ ਹੇਮ ਰਾਇਸ ਮਿਲ ਵਿੱਚੋਂ 5 ਅਕਤੂਬਰ ਨੂੰ ਸਵੇਰੇ 9 ਵਜੇ ਗੱਡੀਆਂ ਰਵਾਨਾ ਹੋਣਗੀਆਂ। ਮੀਟਿੰਗ ਵਿੱਚ ਬਾਬੂ ਜੀਵਨ ਸਿੰਗਲਾ, ਜਗਸੀਰ ਗਰਗ ਉਰਫ਼ ਕਾਲਾ, ਵਿੱਕੀ ਗਰਗ, ਸਰਪੰਚ ਸੁਰਿੰਦਰਪਾਲ ਗਰਗ, ਵਰਿੰਦਰ ਕੁਮਾਰ ਜੇ.ਬੀ. ਵਾਲੇ, ਰਾਹੁਲ ਜੈਨ, ਪੁਨੀਤ ਗਰਗ, ਰਿਸ਼ੂ ਸਿੰਗਲਾ, ਜਸ਼ੂ ਬਾਂਸਲ, ਜਿੱਮੀ ਮਿੱਤਲ, ਦੀਪਕ ਮਿੱਤਲ, ਅਮਰਿਤਪਾਲ ਪੱਪੂ, ਨਵਯੋਤ ਮੱਝੂਕੇ, ਕੁਸ਼ ਕੁਮਾਰ ਮੋਠਾ, ਬਬਲੀ ਮੱਝੂਕੇ, ਜੱਗਾ ਸਿੰਘ ਆਦਿ ਹਾਜ਼ਰ ਰਹੇ।

Share Button

Leave a Reply

Your email address will not be published. Required fields are marked *