ਪੰਜਾਬ ਬਚਾਉ ਕਾਂਗਰਸ ਲਿਆਉ ਐਕਸਪ੍ਰੈਸ਼ ਵੈਨ ਸਵੱਦੀ ਪੁੱਜੀ

ss1

ਪੰਜਾਬ ਬਚਾਉ ਕਾਂਗਰਸ ਲਿਆਉ ਐਕਸਪ੍ਰੈਸ਼ ਵੈਨ ਸਵੱਦੀ ਪੁੱਜੀ
ਕਾਂਗਰਸੀ ਲੀਡਰਾਂ ਨੇ ਭੁੱਖ ਨਾ ਸਾਹਰਦੇ ਹੋਏ ਖਾਂਦੇ ਕੁਰਕਰੇ

20-nov-mlp-06ਮੁੱਲਾਂਪੁਰ ਦਾਖਾ 20 ਨਵੰਬਰ(ਮਲਕੀਤ ਸਿੰਘ) ਮਿਸ਼ਨ 2017 ਨੂੰ ਫਤਿਹ ਕਰਨ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਪ੍ਰਚਾਰ ਲਈ ਸ਼ੁਰੂ ਕੀਤੀ ਗਈ ਐਕਸਪ੍ਰੈਸ ਵੈਨ ਦਾ ਸਵੱਦੀ ਕਲਾਂ ਪੁੱਜਣ ਤੇ ਕਾਂਗਰਸੀ ਵਰਕਰਾਂ ਤੇ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਕਰੀਬ ਤਿੰਨ ਵਜੇ ਪੁੱਜੀ ਇਸ ਐਕਸਪ੍ਰੈਸ ਵੈਨ ਦੇ ਨਾਲ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਪ੍ਰਧਾਨ ਜਿਲਾ ਕਾਂਗਰਸ ਗੁਰਦੇਵ ਸਿੰਘ ਲਾਂਪਰਾਂ, ਕ੍ਰਿਸ਼ਨ ਕੁਮਾਰ ਬਾਵਾ , ਗੁਰਦੀਪ ਸਿੰਘ ਭੈਣੀ, ਜਗਪਾਲ ਸਿੰਘ ਖੰਗੂੜਾ, ਅਨੰਦ ਸਰੂਪ ਮੋਹੀ ਆਦਿ ਸਵੱਦੀ ਕਲਾਂ ਪੁੱਜੇ ।
ਸਵੱਦੀ ਕਲਾਂ ਦੀ ਇਹ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ ਕਿਉਕਿ ਕਾਂਗਰਸ ਦੇ ਇੰਡੀਅਨ ਨੈਸ਼ਨਲ ਬ੍ਰਿਗੇਡ ਪ੍ਰਧਾਨ ਬਲਜਿੰਦਰ ਸਿੰਘ ਮਲਕਪੁਰ ਦੀ ਦਿਨ ਰਾਤ ਦੀ ਭੱਜ ਨੱਠ ਕਾਰਨ ਇਲਾਕੇ ਭਰ ਦੇ ਕਾਂਗਰਸੀ ਵਰਕਰ ਵੱਡੇ ਹਜੂਮਾਂ ਨਾਲ ਨਜਰ ਆਏ । ਸਾਬਕਾ ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਡਾ ਕਰਨ ਵੜਿੰਗ ਅਤੇ ਦਰਸ਼ਨ ਸਿੰਘ ਵਿਰਕ ਦੀ ਕੀਤੀ ਮਿਹਨਤ ਸਦਕਾ ਪੰਡਾਲ ਖਚਾ ਖਚ ਭਰਿਆ ਦਿਖਾਈ ਦਿੱਤਾ । ਜਦ ਇਸ ਖਚਾ ਖਰ ਭਰੇ ਪੰਡਾਲ ਨੂੰ ਐਮ ਪੀ ਰਵਨੀਤ ਸਿੰਘ ਬਿੱਟੂ ਆਪਣੇ ਵਿਚਾਰਾ ਰਾਹੀ ਪ੍ਰਭਾਵਿਤ ਕਰ ਰਹੇ ਸਨ ਤਾਂ ਉਸ ਵੇਲੇ ਐਕਸਪ੍ਰੈਸ ਵੈਨ ਨਾਲ ਆਏ ਕਈ ਕਾਂਗਰਸੀ ਲੀਡਰ ਲੇਸ਼ ਅਤੇ ਕੁਰਕਰੇ ਖਾਂਦੇ ਹੋਏ ਗੱਪਾਂ ਮਾਰ ਰਹੇ ਸਨ ਜਿੰਨਾ ਨੂੰ ਵੇਖ-ਵੇਖਕੇ ਕਾਂਗਰਸੀ ਵਰਕਰ ਆਪਸ ਵਿੱਚ ਮੁਸਕੜੀਆ ਹੱਸ ਰਹੇ ਸਨ ਕਈ ਤਾਂ ਇੱਕ ਦੂਜੇ ਨੂੰ ਕਹਿ ਰਹੇ ਸਨ ਕਿ ਯਾਰ ਜੇਕਰ ਅੱਜ ਇੱਥੇ ਲੰਗਰ ਲੱਗਾ ਹੁੰਦਾ ਤਾਂ ਇਹ ਐਕਸਪ੍ਰੈਸ ਦੇ ਲੀਡਰ ਸਹਿਬਾਨ ਸਟੇਜ਼ ਤੇ ਨਜਰ ਨਹੀ ਆਉਣੇ ਸਨ ਸਗੋ ਲੰਗਰ ਦੀਆਂ ਕਤਾਰਾਂ ਚ ਲੰਗਰ ਦਾ ਅਨੰਦ ਮਾਣਦੇ ਵੇਖੇ ਜਾ ਸਕਦੇ ਸਨ । ਹਲਾਂਕਿ ਜਦ ਬਿੱਟੂ ਇੱਕਤਰ ਹੋਏ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਸਭ ਮੰਤਰ ਮੁਗਧ ਹੋਕੇ ਸੁਣ ਰਹੇ ਸਨ ਪਰ ਜਿਹਾ ਹੀ ਲੇਸ਼ ਅਤੇ ਕੁਰਕਰਿਆ ਦੇ ਲਿਫਾਫੇ ਪਾੜਣ ਦੀ ਅਵਾਜ਼ ਆਉਣ ਲੱਗੀ ਸਭ ਦਾ ਧਿਆਨ ਸਪੀਚ ਤੋਂ ਹਟਕੇ ਲੇਸ਼ ਅਤੇ ਕੁਰਕਰਿਆ ਦਾ ਸਵਾਦ ਲੈ ਰਹੇ ਲੀਡਰਾਂ ਵੱਲ ਖਿਚਿਆ ਗਿਆ । ਇਸ ਮੌਕੇ ਜਗਪਾਲ ਖੰਗੂੜਾਂ, ਦਰਸ਼ਨ ਬੀਰਮੀ, ਮਨਜੀਤ ਭਰੋਵਾਲ, ਤੇਲੂ ਰਾਮ ਬਾਂਸਲ, ਸਾਬਕਾ ਸਰਪੰਚ ਜਤਿੰਦਰ ਸਿੰਘ ਦਾਖਾ, ਈਸਰਇਕਬਾਲ ਸਿੰਘ ਦਿਉਲ ਸਮੇਤ ਹੋਰ ਵੀ ਕਾਂਗਰਸੀ ਹਾਜਰ ਸਨ।

Share Button

Leave a Reply

Your email address will not be published. Required fields are marked *