ਪੰਜਾਬ ਦੇ ਹਰ ਪਿੰਡ ਵਿੱਚ ਖੇਡ ਸਟੇਡੀਅਮ ਤੇ ਜਿੰਮ ਅਤੇ ਹਰ ਨੌਜਵਾਨ ਨੂੰ ਖੇਡ ਕਿੱਟ ਮਿਲੇਗੀ: ਬਾਦਲ

ਪੰਜਾਬ ਦੇ ਹਰ ਪਿੰਡ ਵਿੱਚ ਖੇਡ ਸਟੇਡੀਅਮ ਤੇ ਜਿੰਮ ਅਤੇ ਹਰ ਨੌਜਵਾਨ ਨੂੰ ਖੇਡ ਕਿੱਟ ਮਿਲੇਗੀ: ਬਾਦਲ
ਮੁੱਖ ਮੰਤਰੀ ਵੱਲੋਂ ਬਾਦਲ ਪਿੰਡ ਵਿੱਚ ਦੂਜੇ ਦਿਨ ਦੇ ਸੈਮੀ ਫਾਈਨਲ ਮੁਕਾਬਲਿਆਂ ਦਾ ਕੀਤਾ ਗਿਆ ਉਦਘਾਟਨ

untitled-1ਮਲੋਟ, 16 ਨਵੰਬਰ (ਆਰਤੀ ਕਮਲ) : ਬਾਦਲ ਪਿੰਡ ਦੇ ਖੇਡ ਸਟੇਡੀਅਮ ਵਿਖੇ ਅੱਜ ਡਾ.ਬੀ.ਆਰ.ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਦੂਜੇ ਦਿਨ ਦੇ ਸੈਮੀ ਫਾਈਨਲ ਖੇਡੇ ਗਏ ਜਿਨਾਂ ਦਾ ਰਸਮੀ ਉਦਘਾਟਨ ਅੱਜ ਦੇ ਮੁਕਾਬਲਿਆਂ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੀਤਾ। ਦਰਸ਼ਕਾਂ ਦੇ ਭਰਵੇਂ ਇਕੱਠ ਵਿੱਚ ਬਾਦਲ ਪਿੰਡ ਦੇ ਖੂਬਸੁਰਤ ਖੇਡ ਸਟੇਡੀਅਮ ਵਿਖੇ ਪੁਰਸ਼ ਤੇ ਮਹਿਲਾ ਵਰਗ ਦੇ ਖੇਡੇ ਗਏ ਇਕ-ਇਕ ਸੈਮੀ ਫਾਈਨਲ ਮੈਚਾਂ ਦੀ ਸ਼ੁਰੂਆਤ ਤੋਂ ਪਹਿਲਾਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਅਤੇ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਦੀ ਅਗਾਊਂ ਤਿਆਰੀ ਵਜੋਂ ਸੂਬੇ ਦੇ ਹਰ ਪਿੰਡ ਨੂੰ ਖੇਡ ਨਰਸਰੀ ਵਜੋਂ ਵਿਕਸਤ ਕੀਤਾ ਗਿਆ। ਉਨਾਂ ਕਿਹਾ ਕਿ ਹਰ ਪਿੰਡ ਵਿੱਚ ਅਤਿ-ਆਧੁਨਿਕ ਸਹੂਲਤਾਂ ਵਾਲਾ ਸਟੇਡੀਅਮ ਅਤੇ ਜਿੰਮ ਬਣਾਈ ਜਾਵੇਗੀ। ਇਸ ਦੇ ਨਾਲ ਹੀ ਹਰ ਨੌਜਵਾਨ ਨੂੰ ਖੇਡ ਕਿੱਟ ਦਿੱਤੀ ਜਾਵੇਗੀ ਤਾਂ ਜੋ ਖੇਡਾਂ ਨਾਲ ਜੁੜਿਆ ਜਾਵੇਗਾ।

         ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਖਿਡਾਰੀਆਂ ਨੂੰ ਜਿੱਥੇ ਪਿਛਲੇ ਸਮੇਂ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਹੁਣ ਉਥੇ 125 ਹੋਰ ਕੌਮੀ ਤੇ ਕੌਮਾਂਤਰੀ ਪ੍ਰਾਪਤੀਆਂ ਵਾਲੇ ਖਿਡਾਰੀਆਂ ਨੂੰ ਪੰਜਾਬ ਪੁਲਿਸ ਵਿੱਚ ਸਿੱਧਾ ਭਰਤੀ ਕੀਤਾ ਜਾ ਰਿਹਾ ਹੈ ਜਿਨਾਂ ਵਿੱਚ 10 ਡੀ.ਐਸ.ਪੀ., 50 ਸਬ ਇੰਸਪੈਕਟਰ ਅਤੇ 65 ਸਿਪਾਹੀ ਭਰਤੀ ਹੋਣਗੇ। ਉਨਾਂ ਕਿਹਾ ਕਿ ਖਿਡਾਰੀਆਂ ਨੂੰ ਨਗਦ ਇਨਾਮਾਂ ਨਾਲ ਵੀ ਸਨਮਾਨਿਆ ਜਾ ਰਿਹਾ ਹੈ।

         ਕਬੱਡੀ ਵਿਸ਼ਵ ਕੱਪ ਦੀ ਸਫਲਤਾ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸ਼ੁਰੂਆਤ ਅਤੇ ਕਰੋੜਾਂ ਰੁਪਏ ਦੇ ਇਨਾਮ ਕਰ ਕੇ ਅੱਜ 34 ਮੁਲਕਾਂ ਵਿੱਚ ਕਬੱਡੀ ਖੇਡੀ ਜਾਣ ਲੱਗ ਗਈ ਹੈ। ਛੇਵੇਂ ਵਿਸ਼ਵ ਕੱਪ ਵਿੱਚ 14 ਮੁਲਕਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਪੁਰਸ਼ ਵਰਗ ਵਿੱਚ ਪਹਿਲਾ ਇਨਾਮ 2 ਕਰੋੜ ਰੁਪਏ, ਦੂਜਾ ਇਨਾਮ 1 ਕਰੋੜ ਰੁਪਏ ਤੇ ਤੀਜਾ ਇਨਾਮ 51 ਲੱਖ ਰੁਪਏ ਅਤੇ ਮਹਿਲਾ ਵਰਗ ਵਿੱਚ ਪਹਿਲਾ ਇਨਾਮ 1 ਕਰੋੜ ਰੁਪਏ, ਦੂਜਾ ਇਨਾਮ 51 ਲੱਖ ਰੁਪਏ ਤੇ ਤੀਜਾ ਇਨਾਮ 25 ਲੱਖ ਰੁਪਏ ਦਿੱਤਾ ਜਾਵੇਗਾ।

      ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ. ਤੇਜਿੰਦਰ ਸਿੰਘ ਮਿੱਡੂਖੇੜਾ, ਪੰਜਾਬ ਐਗਰੋ ਦੇ ਚੇਅਰਮੈਨ ਸ. ਦਿਆਲ ਸਿੰਘ ਕੋਲਿਆਵਾਲੀ, ਚੇਅਰਮੈਨ ਸ: ਕੁਲਵਿੰਦਰ ਸਿੰਘ ਭਾਈਕਾਕੇਰਾ, ਸ: ਹਰਦੀਪ ਸਿੰਘ ਡਿੰਪੀ ਢਿੱਲੋਂ, ਗੁਰਬਖਸ਼ੀਸ ਸਿੰਘ ਵਿੱਕੀ ਮਿੱਡੂਖੇੜਾ, ਮਨਦੀਪ ਸਿੰਘ ਪੱਪੀ ਤਰਮਾਲਾ, ਸ੍ਰੀ ਸੰਨੀ ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਲਖਮੀਰ ਸਿੰਘ ਅਤੇ ਸ: ਕੁਲਵੰਤ ਸਿੰਘ, ਐਸ.ਐਸ.ਪੀ. ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਹੁਲ ਗੁਪਤਾ, ਡਿਪਟੀ ਡਾਇਰੈਕਟਰ ਸ੍ਰੀ ਰੁਪਿੰਦਰ ਰਵੀ, ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ, ਜ਼ਿਲਾ ਖੇਡ ਅਫਸਰ ਸ੍ਰੀ ਸੁਨੀਲ ਕੁਮਾਰ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: