ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਪੰਜਾਬ ਦੇ ਪਾਣੀਆਂ ਦਾ ਤੁਪਕਾ ਵੀ ਰਾਜ ਤੋ ਬਾਹਰ ਨਹੀ ਜਾਣ ਦਿੱਤਾ ਜਾਵੇਗਾ :ਮੋਫਰ

ਪੰਜਾਬ ਦੇ ਪਾਣੀਆਂ ਦਾ ਤੁਪਕਾ ਵੀ ਰਾਜ ਤੋ ਬਾਹਰ ਨਹੀ ਜਾਣ ਦਿੱਤਾ ਜਾਵੇਗਾ :ਮੋਫਰ

bikram-moffarਸਰਦੂਲਗੜ 11 ਨਵੰਬਰ (ਗੁਰਜੀਤ ਸ਼ੀਂਹ) ਮਾਨਸਾ ਤੋ ਕਾਂਗਰਸ ਦੇ ਜਿਲਾ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਨੇ ਅੱਜ ਸਪੱਸਟ ਸਬਦਾ ਵਿੱਚ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਕਿਸੇ ਦਾ ਕੋਈ ਵੀ ਹੱਕ ਨਹੀ ਅਤੇ ਪੰਜਾਬ ਦੇ ਪਾਣੀਆਂ ਦਾ ਤੁਪਕਾ ਵੀ ਰਾਜ ਤੋ ਬਾਹਰ ਨਹੀ ਜਾਣ ਦਿੱਤਾ ਜਾਵੇਗਾ।ਉਨਾ ਕਿਹਾ ਕਿ ਕਾਂਗਰਸ ਪਾਰਟੀ ਅਤੇ ਪੰਜਾਬ ਵਾਸੀ ਪਾਣੀਆਂ ਦੀ ਰਾਖੀ ਲਈ ਹਰ ਕੁਰਬਾਣੀ ਦੇਣ ਲਈ ਤਿਆਰ ਹਨ।ਉਨਾ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਤੇ ਵਰਦਿਆਂ ਕਿਹਾ ਕਿ ਕਿਸਾਨ ਹਿਤੈਸੀ ਕਹਾਉਣ ਵਾਲੀ ਪੰਜਾਬ ਦੀ ਸਰਕਾਰ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਵਿੱਚ ਬੁਰੀ ਤਰਾ ਫੇਲ ਹੋ ਗਈ ਹੈ ਅਤੇ ਪੰਜਾਬ ਦੇ ਲੋਕ ਇਸ ਨੂੰ ਬਰਦਾਸਤ ਨਹੀ ਕਰਨਗੇ।ਉਨਾ ਕਿਹਾ ਕਿ ਪੰਜਾਬ ਅਤੇ ਕਿਸਾਨਾ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਪੂਰੀ ਤਰਾਂ ਨਾਲ ਕਿਸਾਨਾ ਨਾਲ ਖੜੀ ਹੈ ।ਇਸ ਮੋਕੇ ਉਨਾ ਨਾਲ ਕਾਂਗਰਸ ਦੇ ਯੂਥ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਬੁਰਜ,ਯੂਥ ਆਗੂ ਕਾਲਾ ਦਸੋਦੀਆਂ,ਸੁੱਖੀ ਭੰਮਾ,ਬਿੰਦਰ ਕੋਰਵਾਲਾ,ਰਿੰਪੀ ਬਰਾੜ ,ਮਨਪੀ੍ਰਤ ਮਨੀ ,ਰਾਜੂ ਅੱਕਾਵਾਲੀ,ਗੁਰਦੀਪ ਬੀਰੇਵਾਲਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: