ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਪੰਜਾਬ ਦੇ ਅਣਖੀ ਸਿੱਖ ਕੇ.ਪੀ.ਐਸ.ਗਿੱਲ ‘ਤੇ ਨਿਰੰਕਾਰੀ ਸੰਪਰਦਾ ਦੇ ਮੈਂਬਰ ਘੁੱਗੀ ਨੂੰ ਮੂੰਹ ਨਾ ਲਾਉਣ : ਹੰਸਰਾ

ਪੰਜਾਬ ਦੇ ਅਣਖੀ ਸਿੱਖ ਕੇ.ਪੀ.ਐਸ.ਗਿੱਲ ‘ਤੇ ਨਿਰੰਕਾਰੀ ਸੰਪਰਦਾ ਦੇ ਮੈਂਬਰ ਘੁੱਗੀ ਨੂੰ ਮੂੰਹ ਨਾ ਲਾਉਣ : ਹੰਸਰਾ

fdk-1ਫ਼ਰੀਦਕੋਟ, 21 ਸਤੰਬਰ ( ਜਗਦੀਸ਼ ਬਾਂਬਾ ) ਪੰਜਾਬ ਦੇ ਅਣਖੀ ਸਿੱਖ ਵੋਟਰਾਂ ਨੂੰ ਜਜਬਾਤੀ ਕਰਕੇ ਕਦੇਂ ਕਾਂਗਰਸ ‘ਤੇ ਕਦੇ ਬਾਦਲ ਦਲੀਏ ਵੋਟਾਂ ਵਟੋਰਦੇ ਰਹੇ ਹਨ, ਹੁਣ ਇਹੀ ਖੇਡ ਆਮ ਆਦਮੀ ਪਾਰਟੀ ਖੇਡਣ ਲਈ ਉਤਾਵਲੀ ਹੋ ਰਹੀ ਹੈ,ਪਰ ਪੰਜਾਬ ਦੇ ਅਣਖੀ ਵੋਟਰ ਕਦੇ ਵੀ ਕੇ.ਪੀ.ਗਿੱਲ ਦੇ ਚਹੇਤੇ ‘ਤੇ ਨਿਰੰਕਾਰੀ ਸੰਪਰਦਾ ਦੇ ਸ਼ਰਧਾਲੂ ਗੁਰਪ੍ਰੀਤ ਘੁੱਗੀ ਨੂੰ ਮੂੰਹ ਨਹੀ ਲਾਉਣਗੇ। ਉਕਤ ਵਿਚਾਰ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ‘ਤੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ ਸਮੇਤ ਸੂਬਾ ਪ੍ਰਧਾਨ ਭਾਈ ਕਰਨੈਲ ਸਿੰਘ ਫਤਹਿਗੜ ਸਾਹਿਬ ਨੇ ਸਾਂਝੇ ਤੌਰ ‘ਤੇ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਬਾਦਲਾਂ ਦੇ ਜੁਲਮਾਂ ਦਾ ਸਾਹਮਣਾ ਪੰਥਕ ਸਫਾਂ ਵਿੱਚ ਵਿਚਰਨ ਵਾਲੀਆਂ ਜਥੇਬੰਦੀਆਂ ਦੇ ਮੈਂਬਰ ਕਰਦੇ ਆ ਰਹੇ ਹਨ, ਹੁਣ ਜਦੋਂ ਲੋਕ ਬਾਦਲਾਂ ਨੂੰ ਮੂੰਹ ਲਾਉਣ ਨੂੰ ਤਿਆਰ ਨਹੀ ਤਾਂ ਮੰਚ ‘ਤੇ ਲੱਛੇਦਾਰ ਭਾਸ਼ਣ ਝਾੜ ਕੇ ਮੌਕਾਪ੍ਰਸਤੀ ਦੇ ਮਾਹਰ ਅਰਵਿੰਦਰ ਕੇਜਰੀਵਾਲ ਆ ਟੱਪਕੇ,ਪਰ ਆਮ ਆਦਮੀ ਦਾ ਨਾਹਰਾ ਲਾ ਕੇ ਖਾਸ ਸੋਚ ਦੇ ਧਾਰਨੀਆਂ ਦੀ ਅਸਲੀਅਤ ਜਲਦੀ ਹੀ ਜੱਗ ਜ਼ਾਹਿਰ ਹੋ ਗਈ ਹੈ। ਉਕਤ ਆਗੂਆ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨਾ ਲੋਕਾਂ ਨੂੰ ਮੂੰਹ ਨਾ ਲਾਉਣ ਜਿਹੜੇ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿੰਮੇਵਾਰ ਹਨ ਜਾਂ ਜਿੰਨਾਂ ਨੇ ਬੇਅਦਬੀ ਦੇ ਜਿੰਮੇਵਾਰ ਲੋਕਾਂ ਨੂੰ ਨੰਗੇ ਕਰਨ ਵਿੱਚ ਕੋਈ ਤਕਲੀਫ ਨਹੀ ਉਠਾਈ। ਉਨਾਂ ਕਿਹਾ ਕਿ ਨਵੰਬਰ 2016 ਵਿੱਚ ਹੋਣ ਵਾਲਾ ਸਰਬੱਤ ਖਾਲਸਾ ਇਸ ਗੱਲ ਨੂੰ ਤਸਦੀਕ ਕਰੇਗਾ ਕਿ ਖਾਲਸਾ ਪੰਥ ਦੇ ਮੁੱਦਿਆਂ ਨੂੰ ਕਿਹੜੀ ਲੀਡਰਸ਼ਿਪ ਗੰਭੀਰਤਾ ਨਾਲ ਲੈਂਦੀ ਹੈ,ਸਿੱਖਾਂ ਨਾਲ ਵਿਸਵਾਸ਼ਘਾਤ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਨੂੰ ਮੁੰਕਮਲ ਤੌਰ ਤੇ ਭਾਂਜ ਦੇ ਕੇ ਖਾਲਸੇ ਦੇ ਬੋਲਬਾਲੇ ਸਥਾਪਿਤ ਕਰਨ ਦਾ ਵੇਲਾ ਆ ਗਿਆ ਹੈ ।

Leave a Reply

Your email address will not be published. Required fields are marked *

%d bloggers like this: