ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿੱਥੇ ਆਊਣ-ਜਾਣ ਲਈ ਕੋਈ ਵੀ ਫਾਟਕ ਨਹੀ ਮਿਲੇਗਾ: ਸੁਖਬੀਰ ਸਿੰਘ ਬਾਦਲ

ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿੱਥੇ ਆਊਣ-ਜਾਣ ਲਈ ਕੋਈ ਵੀ ਫਾਟਕ ਨਹੀ ਮਿਲੇਗਾ: ਸੁਖਬੀਰ ਸਿੰਘ ਬਾਦਲ
*ਸ. ਬਾਦਲ ਨੇ ਕਚਿਹਰੀ ਚੌਕ ਵਿਖੇ 52.98 ਕਰੋੜ ਦੀ ਲਾਗਤ ਦੇ ਰੇਲਵੇ ਓਵਰ ਬਰਿਜ ਦਾ ਰੱਖਿਆ ਨੀਂਹ ਪੱਥਰ
*ਅਗਲੇ 5 ਸਾਲਾਂ ਵਿੱਚ ਸਹਿਰਾਂ ਤੇ ਪਿੰਡਾ ਦੇ ਸਰਵਪੱਖੀ ਵਿਕਾਸ ਲਈ 30 ਹਜ਼ਾਰ ਕਰੋੜ ਖਰਚੇ ਜਾਣਗੇ
*ਕਾਂਗਰਸ ਪੰਜਾਬ ਨੂੰ ਲੁੱਟਣ ਵਾਲੀ ਸਭ ਤੋ ਮਾੜੀ ਪਾਰਟੀ ਹੈ
*ਹੁਣ ਪੰਜਾਬੀ ਆਮ ਆਦਮੀ ਪਾਰਟੀ ਦੀਆਂ ਦੋਗਲੀਆਂ ਨੀਤੀਆਂ ਤੋ ਜਾਣੂ ਹੋ ਚੁੱਕੇ ਹਨ

16-19 (1)
ਬਰਨਾਲਾ, 16 ਅਗਸਤ (ਡਾ. ਓਮੀਤਾ): ਪੰਜਾਬ ਸਰਕਾਰ ਵੱਲੋ ਸੂਬੇ ਦੇ ਲੋਕਾਂ ਨੂੰ ਮਜਬੂਤ ਬੁਨਿਆਦੀ ਢਾਂਚਾ ਅਤੇ ਬਿਹਤਰ ਆਵਾਜਾਈ ਦੀਆਂ ਸਹੂਲਤਾ ਮੁਹੱਈਆ ਕਰਵਾਊਣ ਦੇ ਮੰਤਵ ਨਾਲ ਪਿਛਲੇ 2 ਸਾਲਾਂ ਵਿੱਚ 150 ਰੇਲਵੇ ਓਵਰ ਬਰਿਜ ਬਣਾਏ ਗਏ ਹਨ। ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੋਵੇਗਾ, ਜਿੱਥੇ ਲੋਕਾਂ ਨੂੰ ਆਊਣ-ਜਾਣ ਲਈ ਕੋਈ ਵੀ ਫਾਟਕ ਨਹੀ ਮਿਲੇਗਾ।
ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸ. ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਮੋਗਾ ਰੋਡ ਕਚਿਹਰੀ ਚੌਕ ਵਿਖੇ 52.98 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰ ਬਰਿਜ ਦਾ ਨੀਂਹ ਪੱਥਰ ਰੱਖਣ ਉਪਰੰਤ ਮੈਰੀਲੈਂਡ ਰਿਜੋਰਟ ਵਿਖੇ ਇੱਕ ਭਰਵੀ ਰੈਲੀ ਨੂੰ ਸੰਬੋਧਨ ਕਰਦਿਆ ਕੀਤਾ। ਉਹਨਾਂ ਇਸ ਮੌਕੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋ ਪਿਛਲੇ 9 ਸਾਲਾਂ ਦੌਰਾਨ ਰਿਕਾਰਡ ਤੌੜ ਵਿਕਾਸ ਕਾਰਜ ਕੀਤੇ ਹਨ। ਉਹਨਾਂ ਕਿਹਾ ਕਿ ਰਾਜ ਦੇ 160 ਸਹਿਰਾਂ ਵਿੱਚ ਪੀਣ ਵਾਲਾ ਸਾਫ ਪਾਣੀ, ਸੀਵਰੇਜ, ਗਲੀਆਂ, ਨਾਲੀਆਂ ਅਤੇ ਸਟਰੀਟ ਲਾਇਟਾ ਦੇ ਕੰਮ ਜੰਗੀ ਪੱਧਰ ਤੇ ਚੱਲ ਰਹੇ ਹਨ ਅਤੇ ਆਊਂਦੇ 2 ਮਹੀਨੀਆਂ ਵਿੱਚ 100 ਸਹਿਰਾਂ ਦੇ ਕੰਮ ਮੁਕੰਮਲ ਹੋ ਜਾਣਗੇ। ਉਹਨਾਂ ਕਿਹਾ ਕਿ ਅਗਲੇ 5 ਸਾਲਾਂ ਵਿੱਚ ਸਹਿਰਾਂ ਅਤੇ ਪਿੰਡਾ ਦੇ ਸਰਵਪੱਖੀ ਵਿਕਾਸ ਲਈ 30 ਹਜ਼ਾਰ ਕਰੋੜ ਰੁਪਏ ਖਰਚੇ ਜਾਣਗੇ ਅਤੇ ਸੂਬੇ ਦੇ ਸਾਰੇ ਪਿੰਡਾ ਵਿੱਚ 100 ਫੀਸਦੀ ਸੀਵਰੇਜ, ਪੀਣ ਵਾਲਾ ਪਾਣੀ ਅਤੇ ਸਮੀਟਿੰਡ ਗਲੀਆਂ ਬਣਾ ਦਿੱਤੀਆਂ ਜਾਣਗੀਆਂ।
ਸ. ਬਾਦਲ ਨੇ ਕਿਹਾ ਕਿ ਅਗਲੇ 2 ਮਹੀਨੀਆਂ ਵਿੱਚ 1000 ਪਿੰਡਾ ਵਿੱਚ ਸੋਲਰ ਲਾਇਟਾ ਲਗਾਈਆਂ ਜਾ ਰਹੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਆਉਂਦੇ 2 ਮਹੀਨੀਆਂ ਵਿੱਚ ਮੁਫ਼ਤ ਦਵਾਈਆਂ ਦੀਆਂ ਦੁਕਾਨਾ ਖੋਲੀਆਂ ਜਾਣਗੀਆਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਸੂਬੇ ਵਿੱਚ 300 ਸਕਿੱਲ ਸੈਂਟਰ ਖੋਲੇ ਜਾ ਰਹੇ ਹਨ, ਜੋ ਕਿ 2 ਮਹੀਨੀਆਂ ਵਿੱਚ ਬਣ ਕੇ ਤਿਆਰ ਹੋ ਜਾਣਗੇ ਅਤੇ ਇਹਨਾਂ ਸੈਂਟਰਾ ਵਿੱਚ ਹਰ ਸਾਲ 1 ਲੱਖ ਤੋ ਵਧੇਰੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤੀਆਂ ਦੀ ਟਰੈਨਿੰਗ ਦੇ ਕੇ ਰੋਜਗਾਰ ਦੇ ਕਾਬਿਲ ਬਣਾਈਆਂ ਜਾਵੇਗਾ। ਉਹਨਾਂ ਕਿਸਾਨਾਂ ਤੇ ਕਰਜੇ ਦੀ ਗੱਲ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋ ਕਾਨੂੰਨ ਬਣਾਈਆਂ ਗਿਆ ਹੈ ਕਿ ਜੇਕਰ ਕੋਈ ਕਿਸਾਨ 1 ਲੱਖ ਰੁਪਏ ਦਾ ਕਰਜਾ ਲਏਗਾ ਤਾਂ ਉਸ ਨੂੰ 1 ਲੱਖ ਰੁਪਏ ਤੋ ਵੱਧ ਬਿਆਜ ਨਹੀ ਦੇਣਾ ਪਵੇਗਾ।
ਸ. ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ ਸਿੰਘ ਬਾਦਲ ਨੇ ਸੂਬੇ ਦੇ ਕਿਸਾਨਾ ਦੀ ਬਾਂਹ ਫੜੀ ਹੈ ਅਤੇ ਉਹਨਾਂ ਦੇ ਟਿਊਬਲਾ ਦੇ ਬਿਲ ਮਾਫ ਕੀਤੇ ਹਨ। ਉਹਨਾਂ ਕਿਹਾ ਕਿ ਅਨੁਸੂਚਿਤ ਜਾਤਿਆ ਦੇ ਨਾਲ-ਨਾਲ ਹੁਣ ਪਛੜੀਆਂ ਸ੍ਰੈਣੀਆਂ ਨੂੰ ਵੀ ਬਿਜਲੀ ਦੇ 200 ਯੁਨਿਟ ਮਾਫ ਕੀਤੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋ ਹਰ ਵਰਗ ਦੀ ਭਲਾਈ ਦੇ ਕੰਮਾਂ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ ਇਸ ਤਹਿਤ ਆਊਣ ਵਾਲੇ ਸਮੇ ਅੰਦਰ ਲੋੜਵੰਦ ਗਰੀਬ ਔਰਤਾ ਨੂੰ ਸਿਲਾਈ ਮਸ਼ੀਨਾ ਵੀ ਮੁੱਹਈਆ ਕਰਵਾਈਆ ਜਾਣਗੀਆਂ।
ਸ. ਬਾਦਲ ਨੇ ਕਾਂਗਰਸ ਤੇ ਹਮਲਾ ਕਰਦਿਆ ਕਿਹਾ ਕਿ ਕਾਂਗਰਸ ਪੰਜਾਬ ਨੂੰ ਲੁੱਟਣ ਵਾਲੀ ਸਭ ਤੋ ਮਾੜੀ ਪਾਰਟੀ ਹੈ ਅਤੇ ਪੰਜਾਬ ਵਿੱਚ ਇੱਕ ਵੀ ਵਿਕਾਸ ਦੀ ਨਿਸਾਨੀ ਅਜਿਹੀ ਨਹੀ ਹੈ, ਜੋ ਕਿ ਕਾਂਗਰਸ ਦੀ ਦੇਣ ਹੋਵੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪੰਜਾਬੀਆਂ ਨੂੰ ਝੁੱਠ ਬੋਲਕੇ ਗੁੰਮਰਾਂਹ ਕਰ ਰਹੀ ਹੈ, ਜਿਸ ਨੂੰ ਪੰਜਾਬੀ ਕਦੇ ਵੀ ਮੁੰਹ ਨਹੀ ਲਾਉਣਗੇ। ਉਹਨਾਂ ਕਿਹਾ ਕਿ ਹੁਣ ਲੋਕ ਇਹਨਾਂ ਦੀਆਂ ਦੋਗਲੀਆਂ ਨਿਤੀਆਂ ਤੋ ਜਾਣੂ ਹੋ ਚੁੱਕੇ ਹਨ ਅਤੇ ਉਹ ਕਿਸੇ ਵੀ ਧਰਮ ਦਾ ਸਤਿਕਾਰ ਨਹੀ ਕਰਦੇ। ਉਹਨਾਂ ਕਿਹਾ ਕਿ ਜੇਕਰ ਇਹਨਾਂ ਦੀ ਸਰਕਾਰ ਆ ਗਈ ਤਾਂ ਪੰਜਾਬ ਵਿੱਚ ਵਿਕਾਸ ਕਾਰਜ ਰੁਕ ਜਾਣਗੇ ਅਤੇ ਕਿਸਾਨਾਂ ਦਾ ਝੌਨਾ ਅਤੇ ਕਣਕ ਨਹੀ ਚੁੱਕੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਪੰਜਾਬੀ ਸੂਬਾ ਬਹੁਤ ਕੁਰਬਾਨੀਆਂ ਦੇਕੇ ਬਣਾਈਆ ਹੈ।
ਇਸ ਮੌਕੇ ਸੰਤ ਬਲਵੀਰ ਸਿੰਘ ਘੁੰਨਸ,ਉਪ ਚੇਅਰਮੈਨ ਯੋਜਨਾ ਬੋਰਡ ਸ੍ਰੀ ਰਾਜਿੰਦਰ ਗੁਪਤਾ, ਉਪ ਚੇਅਰਮੈਨ ਪੇਡਾ ਸ. ਕੁਲਵੰਤ ਸਿੰਘ ਕੰਤਾ, ਜ਼ਿਲ੍ਹਾਂ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਬਣਾਂਵਾਲੀ, ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਸੰਜੀਵ ਸੌਰੀ, ਚੇਅਰਮੈਨ ਰੁਪਿੰਦਰ ਸੰਧੂ, ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ, ਐਸ ਐਸ ਪੀ ਗੁਰਪ੍ਰੀਤ ਸਿੰਘ ਤੂਰ, ਲੱਖੀ ਜੈਲਦਾਰ, ਇੰਜ ਗੁਰਜਿੰਦਰ ਸਿੰਘ ਸਿੱਧੂ, ਅਜੀਤ ਸਿੰਘ ਸਾਂਤ, ਰਮਿੰਦਰ ਸਿੰਘ ਢਿੱਲੋ, ਬਲਦੇਵ ਸਿੰਘ ਚੁੰਘਾ, ਰਾਜੀਵ ਲੂਬੀ, ਜਤਿੰਦਰ ਜਿੰਮੀ, ਰਾਜੀਵ ਰਿੰਪਾ, ਵੀਰਇੰਦਰ ਸਿੰਘ ਜੈਲਦਾਰ, ਬਾਬਾ ਟੇਕ ਸਿੰਘ ਧਨੋਲਾ, ਜਰਨੈਲ ਸਿੰਘ ਭੋਤਨਾ, ਹਰਪਾਲ ਇੰਦਰ ਸਿੰਘ ਰਾਹੀ, ਪਰਜੀਤ ਕੌਰ, ਜਸਵਿੰਦਰ ਕੌਰ, ਬੀਬੀ ਜਸਵਿੰਦਰ ਕੌਰ ਘੁੰਨਸ, ਮੱਖਣ ਸਿੰਘ ਧਨੋਲਾ ਆਦਿ ਹਾਜ਼ਰ ਸਨ।

1 thought on “ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿੱਥੇ ਆਊਣ-ਜਾਣ ਲਈ ਕੋਈ ਵੀ ਫਾਟਕ ਨਹੀ ਮਿਲੇਗਾ: ਸੁਖਬੀਰ ਸਿੰਘ ਬਾਦਲ

  1. ਬਾਦਲ ਸਾਹਿਬ ਤੁਹਾਡੇ ੲਿਨ੍ਹਾ ਓਵਰਬ੍ਰਿਜਾਂ ਅਤੇ ਨਵੀਅਾਂ ਸੜਕਾਂ ਨਾਲੋ ਤਾ ਅਸੀ ਪਹਿਲਾਂ ਹੀ ਚੰਗੇ ਸੀ. ਹੁਣ ਹਰ ਦਸ ਕੁ ਕਿਲੋਮੀਟਰ ਤੇ ਤਾਂ ਟੌਲ ਟੈਕਸ ਦੇਣਾ ਪੈਦਾ ਹੈ ਤੇ ਓਥੇ ਵੀ ਲੰਬੀਅਾਂ ਲੱਗੀਅਾਂ ਹੁੰਦੀਅਾਂ ਨੇ, ੲਿਹ ਤਾ ਦੋਹਰੀ ਮਾਰ ਪੈ ਗੲੀ ਜੀ.

Leave a Reply

Your email address will not be published. Required fields are marked *

%d bloggers like this: