ਪੰਜਾਬ ਦੀ ਖੁਸ਼ਹਾਲੀ ਲਈ ਕਾਂਗਰਸ ਦੀ ਸਰਕਾਰ ਜਰੂਰੀ-ਮਨਪ੍ਰੀਤ ਬਾਦਲ

ss1

ਪੰਜਾਬ ਦੀ ਖੁਸ਼ਹਾਲੀ ਲਈ ਕਾਂਗਰਸ ਦੀ ਸਰਕਾਰ ਜਰੂਰੀ-ਮਨਪ੍ਰੀਤ ਬਾਦਲ
ਕਾਂਗਰਸ ਦੀ ਰਥ ਯਾਤਰਾ ਪੁੱਜੀ ਭੀਖੀ

bhikhi-29-septਭੀਖੀ,29ਸਤੰਬਰ (ਵੇਦ ): ਅਕਾਲੀ ਦਲ ਭਾਜਪਾ ਦੇ 9 ਸਾਲ ਦੇ ਕਾਰਜਕਾਲ ਨੂੰ ਕਾਂਗਰਸੀ ਵਰਕਰਾਂ ਲਈ ਸੰਤਾਪ ਕਰਾਰ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਕਾਂਗਰਸ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਸz. ਬਾਦਲ ਸਥਾਨਕ ਸ਼ਿਵ ਮੰਦਿਰ ਵਿਖੇ ਪ੍ਰਚਾਰ ਮੁਹਿੰਮ ਤਹਿਤ ਕੱਢੀ ਜਾ ਰਹੀ ਰਥ ਯਾਤਰਾ ਦੌਰਾਨ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕਿਹਾ ਕਿ ਸਾਡੀ ਲੜਾਈ ਸਾਡੀ ਲੜਾਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਜਾ ਆਮ ਆਦਮੀ ਪਾਰਟੀ ਨਾਲ ਨਹੀ ਬਲਕਿ ਸਾਡੀ ਲੜਾਈ ਤਾਂ ਪੰਜਾਬ ਦੇ ਭ੍ਰਿਸ਼ਟਾਚਾਰ ਅਤੇ ਬੇਰੁਜਗਾਰੀ ਨਾਲ ਹੈ। ਉਨਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਸਰਕਾਰ ਬਨਣ ‘ਤੇ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ। ਉਨਾਂ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਭਾਜਪਾ ਨੇ ਕਦੇ ਵੀ ਪੰਜਾਬ ਦੇ ਭਲੇ ਦੀ ਗੱਲ ਨਹੀ ਕੀਤੀ ਅਤੇ ਨਾ ਹੀ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਭਲੇ ਦੀ ਆਸ ਕੀਤੀ ਜਾ ਸਕਦੀ ਹੈ। ਇਸ ਮੌਕੇ ਬੋਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸਕੱਤਰ ਗੁਰਪ੍ਰੀਤ ਕੌਰ ਗਾਗੋਵਾਲ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਕਾਂਗਰਸ ਨੂੰ ਸੱਤਾ ਵਿੱਚ ਲਿਆਉਣਾ ਜਰੂਰੀ ਹੈ। ਉਨਾਂ ਕਿਹਾ ਕਿ 4 ਮਹੀਨੇ ਬਾਅਦ ਕਾਂਗਰਸ ਦਾ ਗਠਨ ਤੈਅ ਹੈ। ਇਸ ਮੌਕੇ ਜਸਵੰਤ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਅਕਾਲੀ ਭਾਜਪਾ ਗਠਜੋੜ ਨਾਲ ਟੱੱਕਰ ਲੈਣ ਦੇ ਸਮਰੱਥ ਹੈ ਅਤੇ ਸੂਬੇ ਅੰਦਰ ਨਸ਼ਾਖੋਰੀ, ਬੇਰੁਜਗਾਰੀ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਤਤਪਰ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਝਲਬੂਟੀ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਸਰਕਾਰ ਬਨਣ ‘ਤੇ ਨੌਜਵਾਨਾਂ ਨੂੰ ਮੈਰਿਟ ਦੇ ਅਧਾਰ ‘ਤੇ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਨਸ਼ਾ ਸਮੱਗਲਰਾਂ ਨੂੰ ਨੱਥ ਪਾਈ ਜਾਵੇਗੀ। ਇਸ ਮੌਕੇ ਜਿਲਾ ਕਾਂਗਰਸ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ, ਗੁਰਪ੍ਰੀਤ ਸਿੰਘ ਵਿੱਕੀ, ਸੁਖਦੇਵ ਸਿੰਘ ਸੁੱਖਾ, ਅਰਸ਼ਦੀਪ ਗਾਗੋਵਾਲ, ਬਬਲਜੀਤ ਸਿੰਘ ਖਿਆਲਾ, ਜਰਨੈਲ ਸਿੰਘ ਢਿਲ਼ੋਂ, ਧਰਮਵੀਰ ਮਿੰਟਾ, ਡਾ. ਰਜਿੰਦਰ ਮਿੱਤਲ, ਪ੍ਰਿੰਸ ਸਿੰਗਲਾ, ਸੁਖਦਰਸ਼ਨ ਖਾਰਾ, ਵਿਨੌਦ ਸਿੰਗਲਾ ਐਮ.ਸੀ., ਬਲਵਿੰਦਰ ਨਾਰੰਗ, ਸੁਖਪਾਲ ਸਿੰਘ ਭੁੱਲਰ, ਭੁਪਿੰਦਰ ਭਾਈਦੇਸਾ, ਬੂਟਾ ਕੋਟੜਾ, ਗੁਰਜੰਟ ਕੋਟੜਾ, ਸੰਦੀਪ ਮਹਿਤਾ, ਮੰਗੂ ਪੰਧੇਰ, ਰਣਜੀਤ ਸਿੰਘ ਬਰਖਾ, ਅਮਰੀਕ ਅਲੀਸ਼ੇਰ, ਮਲਕੀਤ ਸਿੰਘ, ਖੇਮ ਸਿੰਘ ਜਟਾਣਾ ਅਤੇ ਨਿਰਮਲ ਸਿੰਘ ਨਿੰਮਾ ਤੋਂ ਇਲਾਵਾ ਜਸਵੀਰ ਸਿੰਘ ਸੀਰਾ, ਰਤਨ ਗੋਇਲ ਠੇਕੇਦਾਰ, ਭੂਸ਼ਣ ਜੱਟ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *