ਪੰਜਾਬ ਦੀ ਆਬੋ-ਹਵਾ ਕਾਂਗਰਸ ਦੇ ਪੱਖ ਵਿੱਚ: ਮਨਪ੍ਰੀਤ ਬਾਦਲ

ss1

ਪੰਜਾਬ ਦੀ ਆਬੋ-ਹਵਾ ਕਾਂਗਰਸ ਦੇ ਪੱਖ ਵਿੱਚ: ਮਨਪ੍ਰੀਤ ਬਾਦਲ
ਕਾਂਗੜ ਦੇ ਮੁੱਖ ਚੋਣ ਦਫ਼ਤਰ ਦਾ ਕੀਤਾ ਉਦਘਾਟਨ

ਰਾਮਪੁਰਾ ਫੂਲ 23 ਦਸੰਬਰ (ਮਨਦੀਪ ਢੀਂਗਰਾ): ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਪੰਜਾਬ ਨੂੰ ਨਸ਼ੇ ਦੀ ਲਾਹਨਤ ਤੋਂ ਮੁਕਤ ਕਰਵਾਉਣ ਲਈ ਇਸ ਦੀ ਵਾਂਗਡੋਰ ਕਾਂਗਰਸ ਨੂੰ ਸੰਭਾਈ ਜਾਵੇ। ਅੱਜ ਇੱਥੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਇਕੱਤਰ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣ ਲਈ ਕਾਂਗਰਸ ਦੀ ਸਰਕਾਰ ਹੀ ਠੋਸ ਕਦਮ ਚੁੱਕ ਸਕਦੀ ਹੈ।

        ਮਨਪ੍ਰੀਤ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਸਰਕਾਰ ਦੀਆਂ ਭ੍ਰਿਸ਼ਟ ਨੀਤੀਆਂ ਤੋਂ ਬੁਰੀ ਤਰਾਂ ਪ੍ਰਭਾਵਿਤ ਹਨ ਅਤੇ ਇਸ ਸਰਕਾਰ ਨੂੰ ਚਲਦਾ ਕਰਨ ਲਈ ਤਿਆਰੀ ਕਰੀ ਬੈਠੇ ਹਨ। ਉਨਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਗੁਰਪ੍ਰੀਤ ਕਾਂਗੜ ਨੂੰ ਵੱਡੀ ਜਿੱਤ ਦਿਵਾ ਕੇ ਵਿਧਾਨ ਸਭਾ ਪਹੁੰਚਾਇਆ ਜਾਵੇ। ਉਨਾਂ ਕਿਹਾ ਕਿ ਬੀਤੇ 9 ਸਾਲ ਦੇ ਰਾਜਭਾਗ ਦੌਰਾਨ ਅਕਾਲੀ-ਭਾਜਪਾ ਗਠਜੋੜ ਨੇ ਸੂਬੇ ਨੂੰ ਬਰਬਾਦੀ ਦੇ ਕੰਢੇ ਲਿਆ ਖੜਾ ਕਰ ਦਿੱਤਾ ਹੈ। ਜਿਸ ਨੌਜਵਾਨ ਵਰਗ ਦੇ ਹੱਥ ਡਿਗਰੀਆਂ ਹੋਣੀਆਂ ਚਾਹੀਦੀਆਂ ਸਨ ਅੱਜ ਉਨਾਂ ਦੇ ਹੱਥ ਨਸ਼ੇ ਦੇ ਪੈਕਟ ਫੜਾ ਦਿੱਤੇ ਹਨ। ਉਨਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਰੋਜਗਾਰ ਦੇ ਸਾਧਨ ਸਿਰਜਣ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪੈਣ ਤੋਂ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਸੂਬੇ ਦੀ ਆਰਥਿਕਤਾ ਨੂੰ ਪੈਰ ਸਿਰ ਕਰਨ ਲਈ ਰਾਜਨੀਤਿਕ ਆਗੂਆਂ ਨੂੰ ਸਰਕਾਰੀ ਸਹੂਲਤਾਂ ਛੱਡਣੀਆਂ ਪੈਣਗੀਆਂ।

         ਇਸ ਮੌਕੇ ਬੋਲਦਿਆਂ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ ਅਤੇ ਗੁੰਡਾਗਰਦੀ ਵਾਲੇ ਰਾਜ ਤੋਂ ਮੁਕਤ ਕਰਵਾਉਣ ਲਈ ਇੱਕ ਵੱਡੇ ਹੰਭਲੇ ਦੀ ਲੋੜ ਹੈ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੀਆਂ ਨਕਾਮੀਆਂ ਛੁਪਾਉਣ ਲਈ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਫਸਾ ਦਿੱਤਾ ਹੈ, ਤਾਂ ਜੋ ਉਹ ਰੋਜਗਾਰ ਆਦਿ ਦੀ ਮੰਗ ਹੀ ਨਾ ਕਰ ਸਕਣ।

         ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ, ਜੈਸੀ ਕਾਂਗੜ ਬਲਕਾਰ ਸਿੱਧੂ, ਡਾਕਟਰ ਅਮਰਜੀਤ ਸ਼ਰਮਾ, ਰਾਕੇਸ਼ ਸਹਾਰਾ, ਸੰਜੀਵ ਢੀਂਗਰਾ, ਰਮੇਸ਼ ਮੱਕੜ, ਆਰ.ਐਸ.ਜੇਠੀ, ਰਾਜੂ ਜੇਠੀ, ਸਾਬਕਾ ਸਰਪੰਚ ਮਹਿਰਾਜ ਕੁਲਵੀਰ ਬੀਰਾ, ਸੁਰੇਸ਼ ਬਾਹੀਆ, ਸਤਨਾਮ ਸਿੰਘ ਔਲਖ, ਦਲਵਿੰਦਰ ਸਿੰਘ ਘੋਲੀਆ, ਜਗਦੀਪ ਸਿੰਘ ਕਾਕਾ, ਜੋਗਿੰਦਰ ਸਿੰਘ, ਜਗਦੀਪ ਸਿੰਘ ਜੇਠੂਕੇ, ਗਮਦੂਰ ਸਿੰਘ ਚਾਉਕੇ, ਜਸਵੰਤ ਸਿੰਘ ਮਹਿਰਾਜ, ਸਤਿਵੀਰ ਸਿੰਘ, ਦਰਸ਼ਨ ਕੁਮਾਰ, ਬਲਵੀਰ ਸਿੰਘ ਖਹਿਰਾ, ਭਰਪੂਰ ਸਿੰਘ ਗਿੱਲ ਕਲਾਂ, ਭੋਲਾ ਸ਼ਰਮਾ, ਬੂਟਾਂ ਸਿੰਘ , ਤਿੱਤਰ ਮਾਨ ਅਮਰਿੰਦਰ ਰਾਜ ਗਿੱਲ, ਤਰਸੇਮ ਸ਼ਰਮਾ, ਕਾਲਾ ਰਾਈਆ, ਗੁਰਦੀਪ ਦੀਪਾ ਅਤੇ ਪਰਵਿੰਦਰ ਪਿੰਟੂ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *