ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦਾ ਵਿਕਾਸ ਕੀਤਾ:ਭੂੰਦੜ

ss1

ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦਾ ਵਿਕਾਸ ਕੀਤਾ:ਭੂੰਦੜ
ਐਫ ਸੀ ਆਈ ਸਰਦੂਲਗੜ੍ਹ ਦੇ ਕਾਮਿਆ ਨੇ ਭੂੰਦੜ ਨੂੰ ਕਾਮਯਾਬ ਬਣਾਉਣ ਦੀ ਕੀਤੀ ਹਮਾਇਤ
ਸਰਦੂਲਗੜ੍ਹ ਤੋ ਅਕਾਲੀ ਭਾਜਪਾ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਕਾਮਯਾਬ ਬਣਾਂਵਾਂਗੇ:ਬੌਬੀ ਜੈਨ

20161024_120742ਗੁਰਜੀਤ ਸ਼ੀਂਹ ,ਸਰਦੂਲਗੜ੍ਹ 24 ਅਕਤੂਬਰ: ਸਰਦੂਲਗੜ੍ਹ ਹਲਕੇ ਚ ਅਕਾਲੀਦਲ ਬਾਦਲ ਪਾਰਟੀ ਨੂੰ ਉਸ ਸਮੇ ਵੱਡੀ ਕਾਮਯਾਬੀ ਹਾਸਲ ਹੋਈ ਜਦੋ ਐਫ ਸੀ ਆਈ ਚ ਕੰਮ ਕਰ ਰਹੇ ਵੱਡੀ ਗਿਣਤੀ ਚ ਲੋਕਾਂ ਨੇ ਲੇਬਰ ਯੂਨੀਅਨ ਦੇ ਪ੍ਰਧਾਨ ਭਜਨ ਸਿੰਘ ਦੀ ਅਗਵਾਈ ਚ ਸ਼੍ਰੋਮਣੀ ਅਕਾਲੀਦਲ ਦੇ ਸੀਨੀਅਰ ਮੀਤ ਪ੍ਰਧਾਨ ਸ.ਬਲਵਿੰਦਰ ਸਿੰਘ ਭੂੰਦੜ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਕਾਮਯਾਬ ਬਣਾਉਣ ਲਈ ਆਪਣਾ ਸਮਰਥਣ ਦੇ ਦਿੱਤਾ।ਇਸ ਮੌਕੇ ਅੱਜ ਐਫ ਸੀ ਆਈ ਸਰਦੂਲਗੜ੍ਹ ਦੇ ਗਡਾਉਣ ਵਿਖੇ ਐਫ ਸੀ ਆਈ ਵਿੱਚ ਕੰਮ ਕਰ ਰਹੇ ਸੈਂਕੜੇ ਵਰਕਰਾਂ ਨੇ ਸ.ਭੂੰਦੜ ਨੂੰ ਹਮਾਇਤ ਦੇ ਕੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਉਹ ਇੱਥੋ ਅਕਾਲੀ ਭਾਜਪਾ ਦੇ ਉਮੀਦਵਾਰ ਨੂੰ ਕਾਮਯਾਬ ਬਣਾਉਣਗੇ।ਇਸ ਮੌਕੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਆਪਣੇ ਸੰਬੋਧਨ ਚ ਕਿਹਾ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਜਿੱਥੇ ਪੰਜਾਬ ਦੇ ਹਰ ਵਰਗ ਦਾ ਵਿਕਾਸ ਕਰਕੇ ਸੂਬੇ ਨੂੰ ਮੋਹਰੀ ਸੂਬਾ ਬਣਾਇਆ ਉੱਥੇ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੇ ਸਰਦੂਲਗੜ੍ਹ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ।ਸ.ਭੂੰਦੜ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਦਲ ਨੂੰ ਕੀਤੇ ਗਏ ਵਿਕਾਸ ਸਦਕਾ ਪੰਜਾਬ ਚ ਤੀਸਰੀ ਵਾਰ ਸਰਕਾਰ ਬਣਾਉਣ ਲਈ ਉਤਾਵਲੇ ਹਨ।ਉਹਨਾਂ ਸਮੂਹ ਐਫ ਸੀ ਆਈ ਵਿਖੇ ਕੰਮ ਕਰ ਰਹੇ ਮਜਦੂਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਆਉਣ ਵਾਲੇ ਦਿਨਾਂ ਚ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ।ਇਸ ਮੌਕੇ ਨਗਰ ਪੰਚਾਇਤ ਸਰਦੂਲਗੜ੍ਹ ਦੇ ਪ੍ਰਧਾਨ ਜਤਿੰਦਰ ਕੁਮਾਰ ਬੌਬੀ ਜੈਨ ਨੇ ਜਿੱਥੇ ਇਸ ਹਮਾਇਤ ਤੇ ਐਫ ਸੀ ਆਈ ਵਿਖੇ ਕੰਮ ਕਰ ਰਹੇ ਸੈਂਕੜੇ ਮਜਦੂਰਾਂ ਦਾ ਧੰਨਵਾਦ ਕੀਤਾ ਉੱਥੇ ਸ.ਭੂੰਦੜ ਦੀ ਅਗਵਾਈ ਚ ਇਸ ਹਲਕੇ ਤੋ ਅਕਾਲੀ ਭਾਜਪਾ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਕਾਮਯਾਬ ਬਣਾਉਣ ਲਈ ਸ.ਭੂੰਦੜ ਨੂੰ ਵਿਸ਼ਵਾਸ ਦਿਵਾਇਆ।ਇਸ ਮੌਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਤਰਸੇਮ ਚੰਦ ਭੋਲੀ ,ਚੇਅਰਮੈਨ ਸੁਰਜੀਤ ਸਿੰਘ ਝੰਡਾ ਕਲਾਂ ,ਚੇਅਰਮੈਨ ਜਗਦੀਪ ਸਿੰਘ ,ਕੈਪਟਨ ਤੇਜਾ ਸਿੰਘ ,ਕੌਂਸਲਰ ਨੀਟਾ ,ਟਰੱਕ ਯੂਨੀਅਨ ਸਰਦੂਲਗੜ੍ਹ ਦੇ ਪ੍ਰਧਾਨ ਭਿੰਦਰ ਸਿੰਘ ,ਐਫ ਸੀ ਆਈ ਲੇਬਰ ਯੂਨੀਅਨ ਦੇ ਪ੍ਰਧਾਨ ਭਜਨ ਸਿੰਘ ,ਬੋਹੜ ਸਿੰਘ ਝੰਡਾ ਕਲਾਂ ,ਮੇਵਾ ਸਿੰਘ ਬਰਨ ,ਸਰਪੰਚ ਤਰਸੇਮ ਸਿੰਘ ਭੱਲਣਵਾੜਾ ,ਸਰਪੰਚ ਬਲਵਿੰਦਰ ਸਿੰਘ ਆਲੀਕੇ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *