Thu. May 23rd, 2019

ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ 10 ਸਾਲਾਂ ਚ ਪੰਜਾਬ ਦਾ ਕੋਈ ਵਿਕਾਸ ਨਹੀ ਕੀਤਾ

ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ 10 ਸਾਲਾਂ ਚ ਪੰਜਾਬ ਦਾ ਕੋਈ ਵਿਕਾਸ ਨਹੀ ਕੀਤਾ
ਕੋਟੜਾ ਦੇ 8 ਅਕਾਲੀ ਪਰਿਵਾਰ ਕਾਂਗਰਸ ਚ ਹੋਏ ਸ਼ਾਮਲ
ਚੋਣ ਜਾਬਤਾ ਲਗਦਿਆਂ ਹੀ ਇੱਥੋ ਵੱਡੀ ਗਿਣਤੀ ਚ ਅਕਾਲੀ ਕਾਂਗਰਸ ਚ ਹੋਣਗੇ ਸ਼ਾਮਲ:ਮੋਫਰ

a-in-cਸਰਦੂਲਗੜ੍ਹ 1 ਦਸੰਬਰ (ਗੁਰਜੀਤ ਸ਼ੀਂਹ) ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਰਾਜ ਚ ਜਿੱਥੇ ਪੰਜਾਬ ਦਾ ਉੱਕਾ ਹੀ ਵਿਕਾਸ ਨਹੀ ਕੀਤਾ ਉੱਥੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦਾ ਵੀ ਰੱਤੀ ਭਰ ਵਿਕਾਸ ਨਹੀ ਕੀਤਾ ਹੈ।ਜਿਸ ਸਦਕਾ ਹਲਕਾ ਸਰਦੂਲਗੜ੍ਹ ਦੇ ਅਕਾਲੀ ਵਰਕਰਾਂ ਦਾ ਕਾਂਗਰਸ ਚ ਆਉਣਾ ਸ਼ੁਰੂ ਹੋ ਗਿਆ ਹੈ।ਇਹ ਪ੍ਰਗਟਾਵਾ ਕਾਂਗਰਸ ਦੇ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਪਿੰਡ ਕੋਟੜਾ ਵਿਖੇ 8 ਅਕਾਲੀ ਪਰਿਵਾਰਾਂ ਦਾ ਕਾਂਗਰਸ ਪਾਰਟੀ ਜੁਆਇਨ ਕਰਨ ਮੌਕੇ ਕੀਤਾ।ਉਹਨਾਂ ਪਾਰਟੀ ਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦਾ ਧੰਨਵਾਦ ਕੀਤਾ।ਸ਼ਾਮਲ ਹੋਣ ਵਾਲਿਆਂ ਵਿੱਚ ਗੁਰਦੀਪ ਸਿੰਘ ਢਿੱਲੋ ,ਟੇਕ ਸਿੰਘ ਖਾਲਸਾ ,ਮੰਗਾ ਸਿੰਘ ,ਗੁਰਵਿੰਦਰ ਸਿੰਘ ,ਪ੍ਰੇਮ ਸਿੰਘ ,ਦਰਸ਼ਨ ਸਿੰਘ ,ਅਮਨਦੀਪ ਸਿੰਘ ,ਮੋਹਨ ਸਿੰਘ ਆਦਿ ਹਾਜਰ ਸਨ।ਸ਼੍ਰੀ ਮੋਫਰ ਨੇ ਕਿਹਾ ਕਿ ਚੋਣ ਜਾਬਤਾ ਲਗਦਿਆਂ ਸਾਰ ਹੀ ਇੱਥੋ ਵੱਡੀ ਗਿਣਤੀ ਚ ਅਕਾਲੀ ਕਾਂਗਰਸ ਪਾਰਟੀ ਜੁਆਇਨ ਕਰਨਗੇ।ਜੋ ਉਹਨਾਂ ਦੇ ਸੰਪਰਕ ਚ ਹਨ।ਇਸ ਮੌਕੇ ਲੋਕ ਸਭਾ ਹਲਕਾ ਬਠਿੰਡਾ ਤੋ ਯੂਥ ਕਾਂਗਰਸ ਦੇ ਪ੍ਰਧਾਨ ਜਗਸੀਰ ਸਿੰਘ ਮੀਰਪੁਰ, ਸਰਦੂਲ ਸਿੰਘ ,ਗੁਰਜੰਟ ਸਿੰਘ ਢਿੱਲੋ ,ਮਹਿੰਦਰ ਸਿੰਘ ਢਿੱਲੋ ,ਸਿਮਰ ਸਿੰਘ ਢਿੱਲੋ ,ਰਜਿੰਦਰ ਸਿੰਘ ,ਜਸਵੰਤ ਸਿੰਘ ਨੰਬਰਦਾਰ ਅਤੇ ਗੋਬਿੰਦ ਸਿੰਘ ਮੀਰਪੁਰ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: