ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 11th, 2020

ਪੰਜਾਬ ਦਾ ਪਰਸੋਨਲ ਵਿਭਾਗ ਹੀ ਦੱਸਦਾ ਨਹੀਂ ਪਰਸਨਲ ਜਾਣਕਾਰੀ

ਪੰਜਾਬ ਦਾ ਪਰਸੋਨਲ ਵਿਭਾਗ ਹੀ ਦੱਸਦਾ ਨਹੀਂ ਪਰਸਨਲ ਜਾਣਕਾਰੀ
ਵਿਭਾਗ ਦੀ ਅਣਗਹਿਲੀ ਕਾਰਨ 15 ਸਾਲ ਤੋਂ ਭਟਕ ਰਹੇ ਨੇ ਬੇਰੁਜ਼ਗਾਰ

ਬਠਿੰਡਾ 03 ਜੁਲਾਈ (ਜਸਵੰਤ ਦਰਦਪ੍ਰੀਤ): ਪੰਜਾਬ ਸਰਕਾਰ ਦਾ ਸਭ ਤੋਂ ਅਹਿਮ ਮੰਨਿਆ ਜਾਣ ਵਾਲਾ ਪਰਸੋਨਲ ਵਿਭਾਗ ਹੀ ਆਮ ਲੋਕਾਂ ਨੂੰ ਪਰਸਨਲ ਪੱਧਰ ਤੇ ਗੁੰਮਰਾਹ ਕਰਨ ਵਿੱਚ ਲੱਗਾ ਹੋਇਆ ਹੈ। ਹਾਲਤ ਇਹ ਹੈ ਕਿ ਇਸ ਵਿਭਾਗ ਕੋਲ ਸੈਂਕੜੇ ਅਸਾਮੀਆਂ ਖਾਲੀ ਪਈਆਂ ਹਨ ਅਤੇ ਇਹ ਅਸਾਮੀਆਂ ਦੀ ਪੂਰਤੀ ਲਈ ਦੂਜੇ ਵਿਭਾਗਾਂ ਤੋਂ ਜਾਣਕਾਰੀ ਮੰਗਣ ਦਾ ਡਰਾਮਾ ਰਚ ਕੇ ਸੂਬੇ ਦੇ ਬੇਰੋਜਗਾਰਾਂ ਨੂੰ ਗੁੰਮਰਾਹ ਕਰਨ ਵਿੱਚ ਲੱਗਾ ਹੋਇਆ ਹੈ।
ਇਸ ਵਿਭਾਗ ਦੀ ਇਸ ਨਲਾਇਕੀ ਦਾ ਹੀ ਨਤੀਜਾ ਹੈ ਕਿ ਸੁਬਾਰਡੀਨੇਟ ਸਰਵਿਸਜ਼ ਬੋਰਡ ਵੱਲ ਸਾਲ 2001 ਦੌਰਾਨ ਚੁਣੇ ਗਏ ਅੱਧੀ ਦਰਜਨ ਦੇ ਕਰੀਬ ਉਮੀਦਵਾਰ 15 ਸਾਲ ਤੋਂ ਆਪਣੀ ਨੌਕਰੀ ਹਾਸਲ ਕਰਨ ਲਈ ਅਦਾਲਤਾਂ ਦੇ ਧੱਕੇ ਖਾਣ ਲਈ ਮਜ਼ਬੂਰ ਹਨ, ਪਰ ਵਿਭਾਗ ਦੇ ਕੰਨਾਂ ਤੇ ਜੂੰ ਨਹੀਂ ਸਰਕ ਸਕੀ।
ਜ਼ਿਕਰਯੋਗ ਹੈ ਕਿ ਐਸ.ਐਸ. ਬੋਰਡ ਵੱਲੋਂ ਸਾਲ 2001 ਦੋਰਾਨ ਵੱਖ੍ਰਵੱਖ ਵਿਭਾਗਾਂ ਵਿੱਚ ਸੀਨੀਅਰ ਸਹਾਇਕਾਂ ਦੀ ਸਿੱਧੀ ਭਰਤੀ ਕੀਤੀ ਗਈ ਸੀ, ਇਸ ਦੌਰਾਨ ਚੁਣੇ ਗਏ ਕੁੱਝ ਉਮੀਦਵਾਰਾਂ ਨੂੰ ਇਹ ਆਖ ਕੇ ਨਿਯੁਕਤੀ ਪੱਤਰ ਦੇਣ ਤੋਂ ਰੋਕ ਲਿਆ ਸੀ ਕਿ ਵਿਭਾਗਾਂ ਕੋਲ ਖਾਲੀ ਅਸਾਮੀਆਂ ਨਹੀਂ ਹਨ। ਉਕਤ ਉਮੀਦਵਾਰਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਅਸਾਮੀਆਂ ਖਾਲੀ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ।
ਇਸ ਭਰੋਸੇ ਦੀ ਪੂਰਤੀ ਨਾ ਹੋਣ ਕਾਰਨ ਚੁਣੇ ਗਏ ਸੀਨੀਅਰ ਸਹਾਇਕਾਂ ਨੇ ਵੱਖ੍ਰਵੱਖ ਵਿਭਾਗਾ ਤੋਂ ਖਾਲੀ ਅਸਾਮੀਆਂ ਦੀ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕੀਤੀ। ਜਿਸ ਦੌਰਾਨ ਖੁਲਾਸਾ ਹੋ ਗਿਆ ਕਿ ਇਸ ਤਰ੍ਹਾਂ ਦੀ ਜਾਣਕਾਰੀ ਦੇਣ ਵਾਲੇ ਪਰਸੋਨਲ ਵਿਭਾਗ ਕੋਲ 18 ਜੁਲਾਈ 2001 ਦੌਰਾਨ ਹੀ 187 ਅਸਾਮੀਆਂ ਖਾਲੀ ਪਈਆਂ ਸਨ।ਪਰ ਵਿਭਾਗ ਵੱਲੋਂ 11 ਮਾਰਚ 2003 ਨੂੰ ਲਿਖੇ ਆਪਣੇ ਇੱਕ ਅਰਧ ਸਰਕਾਰੀ ( ਡੀ.ਓ.) ਪੱਤਰ ਨੰਬਰ 15/ 46/ 2002੍ਰ1 ਪੀ.ਪੀ. 3/ 403 ਰਾਹੀਂ ਵਿਭਾਗਾਂ ਨੂੰ ਇੱਥੋਂ ਤੱਕ ਲਿਖਿਆ ਗਿਆ ਸੀ ਕਿ ਚਾਹੇ ਇਹ ਅਸਾਮੀਆਂ ਮੁੱਖ ਸਕੱਤਰ ਜੀ ਦੇ ਅ.ਸ. ਪੱਤਰ ਨੰਬਰ ਐਫ.ਡੀ./ ਡੀ.ਐਫ.ਆਰ/ਪ ਆਈ੍ਰ2002 ਦੇ ਫੈਸਲੇ ਅਨੁਸਾਰ ਸਮਾਪਤ ਹੋ ਗਈਆਂ ਹੋਣ ਤਦ ਵੀ ਇੰਨ੍ਹਾਂ ਨੂੰ ਖਾਲੀ ਮੰਨਦੇ ਖਾਲੀ ਅਸਾਮੀਆਂ ਵਿੱਚ ਸ਼ਾਮਿਲ ਕੀਤਾ ਜਾਵੇ। ਭਰ ਹੈਰਾਨੀ ਦੀ ਗੱਲ ਇਹ ਹੈ ਕਿ ਦੂਜੇ ਵਿਭਾਗਾਂ ਤੋ ਖਾਲੀ ਅਸਾਮੀਆਂ ਦੀ ਜਾਣਕਾਰੀ ਮੰਗਣ ਵਾਲੇ ਇਸ ਵਿਭਾਗ ਨੇ ਕਦੇ ਇਹ ਨਹੀਂ ਸੋਚਿਆ ਕਿ ਖੁਦ ਦੇ ਖੀਸੇ ਵਿੱਚ ਪਈਆਂ ਦੋ ਸੌ ਦੇ ਕਰੀਬ ਅਸਾਮੀਆਂ ਦੀ ਪੂਰਤੀ ਕਰਨ ਲਈ ਕੀ ਕੀਤਾ ਜਾਣਾ ਚਾਹੀਦਾ ਹੈ। ਐਨਾ ਹੀ ਨਹੀਂ ਇਸ ਵਿਭਾਗ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਰਿੱਟ ਨੰਬਰ ਸੀ.ਡਬਲਊ.ਪੀ. 1159 ਆਫ਼ 2003 ਦਾ ਜਵਾਬ ਦਾਇਰ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਵਿੱਚ ਸੀਨੀਅਰ ਸਹਾਇਕਾਂ ਦੀ ਸਿੱਧੀ ਭਰਤੀ ਤਹਿਤ ਕੋਈ ਅਸਾਮੀ ਖਾਲੀ ਨਹੀਂ ਹੈ, ਜਿਸ ਕਾਰਨ ਅਜਿਹੇ ਉਮੀਦਵਾਰਾਂ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾ ਸਕਦੀ। ਅਜਿਹੀ ਗਲਤ ਜਾਣਕਾਰੀ ਦੇ ਕਾਰਨ ਹੀ ਉਕਤ ਕੇਸ ਮਾਨਯੋਗ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ।
ਸਾਲ 2005 ਦ”ਰਾਨ ਲਾਗੂ ਹੋਏ ਸੂਚਨਾ ਦੇ ਅਧਿਕਾਰ ਕਾਨੂੰਨ ਰਾਹੀਂਂ ਇਕੱਤਰ ਕੀਤੀ ਜਾਣਕਾਰੀ ਨੇ ਵਿਭਾਗ ਵੱਲੋ ਅਦਾਲਤ ਵਿੱਚ ਦਿੱਤੇ ਸਾਰੇ ਬਿਆਨਾਂ ਨੂੰ ਸ਼ਰੇਆਮ ਝੂਠਲਾ ਦਿੱਂਤਾ।ਦਿਲਚਸਪ ਗੱਲ ਤਾਂ ਇਹ ਹੈ ਕਿ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗੇ ਜਾਣ ਤੋਂ ਬਾਅਦ ਪਰਸੋਨਲ ਵਿਭਾਗ ਨੇ ਮਿਤੀ 15 ਅਕਤੂਬਰ 2001 ਨੂੰ ਸਮੁੱਚੇ ਵਿਭਾਗਾਂ ਨੂੰ ਪੱਤਰ ਲਿਖ ਕੇ ਇਹ ਜਾਣਕਾਰੀ ਮੰਗੀ ਸੀ ਕਿ ਹਰ ਵਿਭਾਗ ਆਪਣੇ ਕੋਲ ਖਾਲੀ ਪਈਆਂ ਅਸਾਮੀਆਂ ਦੀ ਜਾਣਕਾਰੀ ਦੇਵੇ, ਪਰ ਵਿਭਾਗ ਨੇ ਆਪਣੇ ਕੋਲ ਪਈਆਂ ਅਸਾਮੀਆਂ ਨੂੰ ਢਕ ਕੇ ਰੱਖਣ ਨੂੰ ਹੀ ਪਹਿਲ ਦਿੱਤੀ।ਇਸ ਤੋ ਪਹਿਲਾਂ ਸੀਨੀਅਰ ਸਹਾਇਕਾਂ ਦੀ ਸਿੱਧੀ ਭਰਤੀ ਨਾ ਹੋਣ ਕਾਰਨ ਇਸ ਕੋਟੇ ਤਹਿਤ ਪੰਜਾਬ ਦੇ ਸਾਰੇ ਹੀ ਵਿਭਾਗਾਂ ਵਿੱਚ ਵੱਡੀ ਗਿਣਤੀ ਦੀਆਂ ਅਸਾਮੀਆਂ ਖਾਲੀ ਪਈਆਂ ਸਨ, ਪਰ ਹਰ ਵਿਭਾਗ ਨੇ ਇਸ ਮਾਮਲੇ ਤੇ ਜਾਣਕਾਰੀ ਨੂੰ ਛੁਪਾ ਕੇ ਰੱਖਣ ਨੂੰ ਹੀ ਪਹਿਲ ਦਿੱਤੀ।
ਇਸ ਮਾਮਲੇ ਸਬੰਧੀ ਲੜਾਈ ਲੜ ਰਹੇ ਯੋਗੇਸ਼ ਕੁਮਾਰ, ਹਰਜਿੰਦਰ ਸਿੰਘ ਅਤੇ ਹੋਰਾਂ ਨੇ ਅੱਜ ਇੱਥੇ ਆਪਣਾ ਦੁਖੜਾ ਰੋਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨਾਂ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਦਾ ਦਾਅਵਾ ਕਰਦੇ ਹਨ ਪਰ ਉਨ੍ਹਾਂ ਬੀਤੇ 10 ਸਾਲ ਦੌਰਾਨ ਹਰ ਸੰਗਤ ਦਰਸ਼ਨ ਰਾਹੀਂ ਆਪਣਾ ਦੁਖੜਾ ਸੁਣਾਉਣ ਦਾ ਯਤਨ ਕੀਤਾ, ਪਰ ਮਾਮਲਾ ਅਦਾਲਤ ਵਿੱਚ ਹੋਣ ਦਾ ਬਹਾਨਾ ਲਾ ਕੇ ਇਸ ਤੋਂ ਟਾਲਾ ਵੱਟ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਇਸ ਸਰਕਾਰ ਨੇ ਕਦੇ ਇਹ ਜਾਨਣ ਦੀ ਕੋਸਿਸ਼ ਨਹੀਂ ਕੀਤੀ ਕਿ ਆਖਿਰ ਵਿਭਾਗ ਹਰ ਜਾਣਕਾਰੀ ਨੂੰ ਕਿਉਂ ਲੁਕੋ ਕੇ ਰੱਖ ਰਹੇ ਹਨ, ਜਿਸ ਕਾਰਨ ਬੇਰੋਜਗਾਰਾਂ ਨੂੰ ਅਦਾਲਤੀ ਚੱਕਰਾਂ ਵਿੱਚ ਪੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਦਾਲਤੀ ਬਹਾਨੇ ਕਾਰਨ ਉਸ ਸਮੇਂਂ ਤੋ ਬਾਅਦ ਹੋਈ ਭਰਤੀ ਦੌਰਾਨ ਵੀ ਉਨ੍ਹਾਂ ਨੂੰ ਅਣਗੋਲਿਆ ਗਿਆ ਹੈ। ਉਕਤ ਉਮੀਦਵਾਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਬਣਦਾ ਇਨਸਾਫ਼ ਨਾ ਮਿਲਿਆ ਤਾਂ ਉਹ ਚੋਣ ਪ੍ਰਚਾਰ ਦੌਰਾਨ ਸਰਕਾਰ ਦੇ ਇਸ ਵੱਡੇ ਝੂਠ ਦਾ ਖੁਲਾਸ਼ਾ ਸ਼ਰੇਆਮ ਕਰਨਗੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: