ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰਸ਼ਾਨੀ ਨਾ ਹੋਣ ਦਿੱਤੀ ਜਾਵੇ

ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰਸ਼ਾਨੀ ਨਾ ਹੋਣ ਦਿੱਤੀ ਜਾਵੇ
ਮੰਡੀਆਂ ਚ ਕਿਸਾਨਾਂ ਦੀ ਸਾਰ ਨਾ ਲਏ ਜਾਣ ਸੰਬੰਧੀ ਧਰਨਾ ਅੱਜ:ਮਾਨ

img-20161106-wa0009ਸਰਦੂਲਗੜ 6 ਨਵੰਬਰ(ਗੁਰਜੀਤ ਸ਼ੀਂਹ) ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕਿਸੇ ਵੀ ਕਿਸਾਨ ਨੂੰ ਆਪਣੀ ਫਸਲ ਵੇਚਣ ਆਦਿ ਲਈ ਮੰਡੀਆਂ ਚ ਨਹੀ ਪ੍ਰੇਸ਼ਾਨ ਹੋਣ ਦਿੱਤਾ ਜਾਵੇਗਾ।ਕਿਸਾਨਾਂ ਨੂੰ ਹਰ ਕਿਸਮ ਦੀ ਸਹੂਲਤ ਮੁਹੱਈਆਂ ਕਰਵਾਈ ਜਾਵੇਗੀ।ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਤਾਜ ਪੈਲਿਸ ਜਟਾਣਾ ਵਿਖੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ।ਉਹਨਾਂ ਕਿਹਾ ਕਿ ਪੰਜਾਬ ਚ ਕਿਸਾਨ ਜਿੰਨਾਂ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਹਰ ਪੱਖੋ ਕਮਜੋਰ ਹੋਇਆ ਹੈ ਉਨਾਂ ਕਿਸੇ ਸਰਕਾਰ ਦੇ ਰਾਜ ਅੰਦਰ ਪ੍ਰੇਸਾਨ ਨਹੀ ਹੋਇਆ।ਜਿਸ ਦੇ ਲਈ ਪੰਜਾਬ ਚ ਆਮ ਆਦਮੀ ਪਾਰਟੀ ਵੱਲੋ ਅੱਜ 7 ਨਵੰਬਰ ਨੂੰ ਸਮੂਹ ਹਲਕਿਆਂ ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੰਬੰਧੀ ਦਿੱਤੇ ਜਾ ਰਹੇ ਧਰਨੇ ਤਹਿਤ ਫੱਤਾ ਮਾਲੋਕਾ ਦੀ ਅਨਾਜ ਮੰਡੀ ਵਿਖੇ ਸੁਭਾ 10 ਵਜੇ ਧਰਨਾਦਿੱਤਾ ਜਾਵੇਗਾ।ਜਿਸ ਵਿੱਚ ਉਹਨਾਂ ਹਲਕਾ ਸਰਦੂਲਗੜ੍ਹ ਦੇ ਸਮੂਹ ਆਪ ਵਰਕਰਾਂ ਪਹੁੰਚਣ ਦੀ ਅਪੀਲ ਕੀਤੀ ਹੈ।ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਜਟਾਣਾ ,ਮਹਿਲਾ ਆਗੂ ਐਡਵੋਕੇਟ ਗਗਨਦੀਪ ਕੌਰ ,ਨਾਇਬ ਸਿੰਘ ਝੁਨੀਰ ,ਗੁਰਦੀਪ ਸਿੰਘ ਗੈਟੀ ,ਐਡਵੋਕੇਟ ਅਭੇ ਰਾਮ ਗੋਦਾਰਾ ,ਤਰਸੇਮ ਸਿੰਘ ਹੀਰਕੇ ,ਕੁਆਰਡੀਨੇਟਰ ਨਿਰਮਲ ਸਿੰਘ ਫੱਤਾ ਮਾਲੋਕਾ,ਭਰਪੂਰ ਸਿੰਘ ਚਚੋਹਰ ,ਟੇਕ ਸਿੰਘ ਭੰਮੇ ਕਲਾਂ ,ਸਤਵਿੰਦਰ ਸੱਤੀ ,ਸੁਰਿੰਦਰ ਸਿੰਘ ,ਮਿੱਠੂ ਸਿੰਘ ,ਮਲਕੀਤ ਸਿੰਘ ਜੌੜਕੀਆਂ ,ਗੋਰਾ ਸਿੰਘ ਬਾਜੇਵਾਲਾ ,ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: