ਪੰਜਾਬ ਗਵਰਨਰ ਬਦਨੋਰ ਵੱਲੋਂ ਭੂਰੀਮਾਜਰਾ ਨੂੰ ਸੌਂਪਿਆ ਨਿਯੁੱਕਤੀ ਪੱਤਰ

ss1

ਪੰਜਾਬ ਗਵਰਨਰ ਬਦਨੋਰ ਵੱਲੋਂ ਭੂਰੀਮਾਜਰਾ ਨੂੰ ਸੌਂਪਿਆ ਨਿਯੁੱਕਤੀ ਪੱਤਰ
ਪੰਜਾਬ ਸਰਕਾਰ ਵੱਲੋਂ ਭਲਾਈ ਬੋਰਡ ਦੀ ਸੌਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ-ਸੁਖਬੀਰ ਭੂਰੀਮਾਜਰਾ

ਰਾਜਪੁਰਾ, 15 ਦਸੰਬਰ (ਐਚ.ਐਸ.ਸੈਣੀ)- ਮੋਜੂਦਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਨਵੇਂ ਗਠਿਤ ਕੀਤੇ ਗਏ ਪੰਜਾਬ ਰਾਜਪੂਤ ਭਲਾਈ ਬੋਰਡ ਦੇ ਨਿਯੁੱਕਤ ਕੀਤੇ ਗਏ ਸੀਨੀਅਰ ਵਾਈਸ ਚੇਅਰਮੈਨ ਸ. ਸੁਖਬੀਰ ਸਿੰਘ ਭੂਰੀਮਾਜਰਾ ਨੂੰ ਅੱਜ ਪੰਜਾਬ ਗਵਰਨਰ ਮਾਣਯੋਗ ਸ੍ਰੀ ਵੀ.ਪੀ.ਸਿੰਘ ਬਦਨੋਰ ਵੱਲੋਂ ਭਲਾਈ ਬੋਰਡ ਦੇ ਅਹੁਦੇ ਲਈ ਨਿਯੁੱਕਤੀ ਪੱਤਰ ਸੌਂਪਿਆ ਗਿਆ। ਇਸ ਮੌਕੇ ਪੰਜਾਬ ਰਾਜਪੂਤ ਭਲਾਈ ਬੋਰਡ ਦੇ ਚੇਅਰਮੈਨ ਕੈਪਟਨ ਆਰ.ਕੇ.ਪਠਾਣੀਆ, ਏ.ਡੀ.ਸੀ ਰਾਜਬਚਨ ਸਿੰਘ ਵੀ ਮੌਜੂਦ ਸਨ। ਇਸ ਨਿਯੁੱਕਤੀ ਪੱਤਰ ਮਿਲਣ ਉਪਰੰਤ ਸ. ਭੂਰੀਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਹਲਕਾ ਘਨੋਰ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਉਨਾਂ ਨੂੰ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਨੂੰ ਉਹ ਪੂਰੀ ਮਿਹਨਤ ਤੇ ਲਗਨ ਨਾਲ ਪੂਰੀ ਕਰਨਗੇ ਅਤੇ ਸਮੁੱਚੇ ਰਾਜਪੂਤ ਭਾਈਚਾਰੇ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਲਈ ਵੀ ਉਪਰਾਲੇ ਕਰਦੇ ਰਹਿਣਗੇੇ। ਇਸ ਮੌਕੇ ਉਨਾਂ ਦੇ ਨਾਲ ਸੰਤੋਖ ਸਿੰਘ ਸਾਬਕਾ ਸਰਪੰਚ ਮਾਂਗਪੁਰ, ਸਤਨਾਮ ਸਿੰਘ ਸ਼ਾਮਦੂ, ਸਤਵਿੰਦਰ ਸਿੰਘ ਬੰਟੀ ਹਾਜਰ ਸਨ।

Share Button

Leave a Reply

Your email address will not be published. Required fields are marked *