ਪੰਜਾਬ ਕੌਮਾਂਤਰੀ ਪੱਧਰ ਤੇ ਮੁਕਾਬਲਾ ਕਰਨ ਲਈ ਤਿਆਰ-ਸ:ਸ਼ਾਤ

ss1

ਪੰਜਾਬ ਕੌਮਾਂਤਰੀ ਪੱਧਰ ਤੇ ਮੁਕਾਬਲਾ ਕਰਨ ਲਈ ਤਿਆਰ-ਸ:ਸ਼ਾਤ

ਮਹਿਲ ਕਲਾਂ 17 ਅਕਤੂਬਰ (ਪ੍ਰਦੀਪ ਕੁਮਾਰ)ਸ੍ਰੋਮਣੀ ਅਕਾਲੀ ਦਲ (ਬ)ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਵਿਧਾਇਕ ਮਾਸਟਰ ਅਜੀਤ ਸਿੰਘ ਸ਼ਾਤ ਹਲਕਾ ਇੰਚਾਰਜ ਮਹਿਲ ਕਲਾਂ ਨੇ ਅੱਜ ਇੱਥੇ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਕਿਹਾ ਕਿ ਪੰਜਾਬ ਦੇ ਅਗਾਹ ਵਧੂ ਲੋਕ ਵਿਕਾਸ ਪੁਰਸ਼ ਸ:ਪ੍ਰਕਾਸ਼ ਸਿੰਘ ਬਾਦਲ ਨੂੰ ਲਗਾਤਾਰ ਤੀਸਰੀ ਵਾਰ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ ਹੋਏ ਬੈਠੇ ਹਨ,ਕਿਉਕਿ ਸਰਦਾਰ ਬਾਦਲ ਨੇ ਦਿਲ ਖੋਲ ਕੇ ਪੰਜਾਬ ਦਾ ਵਿਕਾਸ ਕੀਤਾ ਹੈ।ਅੱਜ਼ ਪੰਜਾਬ ਕੌਮਾਂਤਰੀ ਪੱਧਰ ਤੇ ਮੁਕਾਬਲਾ ਕਰਨ ਲਈ ਤਿਆਰ ਹੈ।ਸ:ਸ਼ਾਤ ਨੇ ਕਿਹਾ ਕਿ ਪੰਜਾਬ ਭਾਰਤ ਦਾ ਪਹਿਲਾ ਰਾਜ ਹੈ ਜੋ ਬਿਜਲੀ ਉਤਪਾਦਨ ਚ ਸਰਪਲੱਸ ਬਣਿਆ ਇਹ ਵੀ ਬਾਦਲ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਨਵੇਂ ਥਰਮਲ ਪਲਾਟ,ਨਵੇਂ ਗਰੱੈਡ ਲਗਾ ਕੇ 24 ਘੰਟੇ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਪੰਜਾਬ ਦੇ ਕਿਸਾਨ ਨੂੰ ਬਿਜਲੀ ਮੁਫਤ ਅਤੇ ਗਰੀਬ ਵਰਗ ਦੇ ਲੋਕਾਂ ਨੂੰ 200 ਯੂਿਨਟ ਬਿਜਲੀ ਮਾਫ ਕਰਕੇ ਪੰਜਾਬ ਸਰਕਾਰ ਨੇ ਵੱਡਾ ਊੱਦਮ ਕੀਤਾ ਹੈ।ਪੰਜਾਬ ਚ ਬਿਜਲੀ ਦਿੱਲੀ ਦੇ ਮੁਕਾਬਲੇ ਬਹੁਤ ਸਸਤੀ ਹੈ।ਉਨਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਪੱਧਰ ਤੇ ਚੱਲ ਰਹੀ ਵਿਕਾਸ ਦੀ ਲਹਿਰ ਦਾ ਅੰਦਾਜਾ ਤਾਂ ਪੰਜਾਬ ਦੀਆਂ 4 ਮਾਰਗੀ 6 ਮਾਰਗੀ ਸੜਕਾਂ ਨੂੰ ਦੇਖ ਕੇ ਹੀ ਲੱਗ ਜਾਦਾਂ ਹੈ।ਕਿਉਕਿ ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿਸਦੇ ਸਾਰੇ ਹਾਈਵੇ ਆਧੂਨਿਕ ਸਹੂਲਤਾਂ ਨਾਲ ਬਣਾਏ ਗਏ ਹਨ।ਪੁਲਾ ਅਤੇ ਫਲਾਈ ਓਵਰਾ ਦੇ ਨਿਰਮਾਣ ਚ ਵੀ ਪੰਜਾਬ ਭਾਰਤ ਦਾ ਅਗਾਹ ਵਧੂ ਸੂਬਾ ਹੈ ।ਇੱਥੋ ਦੀਆਂ ਸਾਰੀਆਂ ਸੜਕਾਂ ਰੇਲਵੇ ਫਾਟਕ ਤੋਂ ਰਹਿਤ ਹਨ।ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀਦਲ ਦੀ ਸਰਕਾਰ ਨੇ ਪੰਜਾਬ ਅੰਦਰ ਦੋ ਕੋਮਾਂਤਰੀ ਹਵਾਈ ਅੱਡੇ ਰਾਜਾ ਸੰਂਸੀ(ਅੰਮ੍ਰਿਤਸਰ ਮੁਹਾਲੀ) ਬਣਾਕੇ ਪੰਜਾਬ ਨੂੰ ਦੁਨੀਆਂ ਨਾਲ ਜੋੜ ਦਿੱਤਾ ਹੈ।ਸ਼ਹਿਰਾਂ ਦੀ ਤਰੱਕੀ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ।ਪੀਣ ਵਾਲੇ ਸ਼ੁੱਧ ਪਾਣੀ ਲਈ ਪੰਜਾਬ ਚ ਆਰੋ ਸਿਸਟਮ ਲਗਾਇਆ ਗਿਆ ਹੈ।ਪੰਜਾਬ ਦੇ ਕਿਸਾਨਾਂ ਨੁੰ ਵੱਡੀਆਂ ਸਹੂਲਤਾਂ ਬਿਜਲੀ ਪਾਣੀ ਮੁਫਤ ,ਸਿਹਤ ਬੀਮਾਂ ਸਕੀਮ ਤੇ ਨਵੇਂ ਟਿਊਬਵੈਲ ਕੁਨੈਕਸ਼ਨ ਅਤੇ ਖੇਤੀਬਾੜੀ ਨੂੰ ਲਾਹੇਵੰਂਦ ਧੰਦਾ ਬਣਾਉਣ ਲਈ ਨਵੇਂ ਕਾਲਜ ਵੀ ਪੰਜਾਬ ਚ ਖੋਲੇ ਜਾ ਰਹੇ ਹਨ।ਉਨਾਂ ਕਿਹਾ ਕਿ ਬਾਦਲ ਸਰਕਾਰ ਨੇ ਪੰਜਾਬ ਦੀ ਨੌਜਵਾਨੀ ਨੂੰ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ 15 ਨਵੀਆਂ ਯੂਨੀਵਰਸਿਟੀਆਂ,ਇੰਜੀਨੀਅਰ ਕਾਲਜ,ਇੰਸਟੀਚਿਊਟ ਆਫ ਸਾਇੰਸ ਐਂਡ ਰਿਸਰਚ ਸੈਂਟਰ ,ਅਨਸੂਚਿਤ ਤੇ ਪੱਛੜੀ ਸ੍ਰੇਣੀ ਦੀਆਂ ਜਾਤੀਆਂ ਨੂੰ ਵਜੀਫੇ ਦੇ ਕੇ ਵਿੱਦਿਆ ਦੇ ਮਿਆਰ ਨੂੰ ਪੰਜਾਬ ਚ ਕਾਫੀ ਉੱਚਾ ਚੁੱਕਿਆ ਹੈ।ਉਨਾਂ ਕਿਹਾ ਕਿ ਮੈਨੂੰ ਪਾਰਟੀ ਵੱਲੋਂ ਹਲਕਾ ਮਹਿਲ ਕਲਾਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।ਮੈਂ ਹਰ ਸਮੇਂ ਲੋੜਵੰਦ ਲੋਕਾਂ ਦੀ ਸੇਵਾ ਲਈ ਤਿਆਰ ਰਹਿੰਦਾ ਹਾਂ ਕਿਸੇ ਦਾ ਭਲਾ ਕਰਕੇ ਹੀ ਮੇਰੇ ਮਨ ਨੂੰ ਸਕੂਨ ਮਿਲਦਾ ਹੈ।ਇਸ ਸਮੇਂ ਉਨਾਂ ਨਾਲ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ,ਵਰਕਿੰਗ ਕਮੇਟੀ ਮੈਂਬਰ ਜੱਥੇਦਾਰ ਅਜਮੇਰ ਸਿੰਘ ,ਤੇਜਿੰਦਰ ਦੇਵ ਸਿੰਘ ਮਿੰਟੂ,ਚੇਅਰਮੈਂਨ ਰੂਬਲ ਗਿੱਲ ,ਸਰਕਲ ਪ੍ਰਧਾਨ ਐਸ.ਸੀ ਵਿੰਗ ਗੁਰਮੇਲ ਸਿੰਘ ਨਿਹਾਲੂਵਾਲ ਅਤੇ ਬਲਰਾਜ ਸਿੰਘ ਕਾਕਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *