ਪੰਜਾਬ ਅੰਦਰ ਹੁਣ ਨਸ਼ਾ ਕਾਰੋਬਾਰੀਆਂ ਅਤੇ ਗੁੰਡਾਗਰਦੀ ਦਾ ਰਾਜ-ਸ਼ਿਵ ਸੈਨਾ ਹਿੰਦੁਸਤਾਨ

ss1

ਪੰਜਾਬ ਅੰਦਰ ਹੁਣ ਨਸ਼ਾ ਕਾਰੋਬਾਰੀਆਂ ਅਤੇ ਗੁੰਡਾਗਰਦੀ ਦਾ ਰਾਜ-ਸ਼ਿਵ ਸੈਨਾ ਹਿੰਦੁਸਤਾਨ

_20161007_162439ਤਲਵੰਡੀ ਸਾਬੋ, 7 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਮੇਤ ਸਮੁੱਚੇ ਦੇਸ਼ ਅੰਦਰ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਰਾਜ ਕਰਦੀਆਂ ਆ ਰਹੀਆਂ ਪਾਰਟੀਆਂ ਨੇ ਰਿਸ਼ਵਤਖੋਰੀ ਹੀ ਪੈਦਾ ਕੀਤੀ ਹੈ ਅਤੇ ਹਿੰਦੂ ਸਮਾਜ ਨੂੰ ਹਮੇਸ਼ਾ ਹੀ ਨਜ਼ਰ ਅੰਦਾਜ਼ ਕਰਕੇ ਹਿੰਦੂ ਸਮਾਜ ਦੇ ੱਹਕਾਂ ‘ਤੇ ਡਾਕੇ ਮਾਰੇ ਜਾ ਰਹੇ ਹਨ ਪ੍ਰੰਤੂ ਸ਼ਿਵ ਸੈਨਾ ਹਿੰਦੁਸਤਾਨ ਹੁਣ ਇਸ ਧੱਕੇ ਸਾਹੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 30 ਸੀਟਾਂ ‘ਤੇ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਸੈਨਾ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਗੁਪਤਾ ਨੇ ਆਪਣੀ ਰਾਮਾਂ ਮੰਡੀ ਫੇਰੀ ਦੌਰਾਨ ਸਥਾਨਕ ਥਾਣੇ ਵਾਲਾ ਚੌਂਕ ਤੋਂ ਮੋਟਰ ਸਾਈਕਲ ਰੈਲੀ ਦੀ ਅਗਵਾਈ ‘ਚ ਰਾਮਾਂ ਮੰਡੀ ਨੂੰ ਰਵਾਨਾ ਹੁੰਦਿਆਂ ਕੀਤਾ।
ਆਪਣੀ ਗੱਲ ਜਾਰੀ ਰੱਖਦਿਆਂ ਉਹਨਾਂ ਕਿਹਾ ਕਿ ਪੰਜਾਬ ਮੌਜ਼ੂਦਾ ਸਮੇਂ ਵਿੱਚ ਨਸ਼ਿਆਂ ਅਤੇ ਗੁੰਡਾਗਰਦੀ ਦੀ ਮਾਰ ਝੱਲ ਰਿਹਾ ਹੈ ਅਤੇ ਵਿਕਾਸ ਦੇ ਨਾਂ ‘ਤੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਦੋਂ ਕਿ ਅਸਲ ਵਿੱਚ ਵਿਕਾਸ ਰਾਜ ਕਰਦੀਆਂ ਧਿਰਾਂ ਦੀ ਸਰਪ੍ਰਸਤੀ ਹਾਸਲ ਨਸ਼ਾ ਕਾਰੋਬਾਰੀਆਂ ਅਤੇ ਗੁੰਡਾਗਰਦੀ ਦਾ ਹੀ ਹੋਇਆ ਹੈ ਜਿਸ ਕਾਰਨ ਪੰਜਾਬ ਆਪਣੇ ਵਿਕਾਸ ‘ਚ 50 ਸਾਲ ਪਛੜ ਗਿਆ ਹੈ। ਉਹਨਾਂ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਸਰਕਾਰ ਦੀ ਵਿਰੋਧੀ ਧਿਰ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਲੋਕ ਹਿਤਾਂ ਅਤੇ ਹਿੰਦੂ ਸਮਾਜ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰੇਗੀ।
ਇਸ ਮੌਕੇ ਵੱਡੀ ਗਿਣਤੀ ਪਾਰਟੀ ਵਰਕਰਾਂ ਤੋਂ ਇਲਾਵਾ ਸ੍ਰੀ ਸੁਸ਼ੀਲ ਜਿੰਦਲ ਜ਼ਿਲ੍ਹਾ ਪ੍ਰਧਾਨ, ਸੁਖਚੈਨ ਭਾਰਗੋ ਉਪ ਪ੍ਰਧਾਨ, ਕਾਕਾ ਬਾਬੂ, ਬਿਮਲਾ ਰਾਣੀ, ਪੁਸ਼ਪਾ ਰਾਣੀ, ਮੁਰਾਰੀ ਲਾਲ, ਸੋਨੂੰ ਸ਼ਰਮਾ, ਗਾਇਕ ਲਵੀ ਸਿੱਧੂ, ਸੁਖਵੀਰ ਸਰਾਂ, ਜਗਜੀਤ ਸਿੰਘ, ਰਮਨ ਸੰਧੂ, ਅਮਰਜੀਤ ਤਲਵੰਡੀ ਸਾਬੋ, ਗਿਆਨ ਚੰਦ ਅਤੇ ਕੁਲਦੀਪ ਕੁਮਾਰ ਤਲਵੰਡੀ ਸਾਬੋ ਹਾਜ਼ਰ ਸਨ।

Share Button

Leave a Reply

Your email address will not be published. Required fields are marked *