ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਪੰਜਾਬ ਅੰਦਰ ਸਦੀਆਂ ਤੋਂ ਚਲਿਆ ਆ ਰਿਹਾ ਕੈਪਟਨ ਚਾਰ ਹਫਤਿਆਂ ‘ਚ ਨਹੀ ਖਤਮ ਕਰ ਸਕਦਾ-ਬਾਦਲ

ਪੰਜਾਬ ਅੰਦਰ ਸਦੀਆਂ ਤੋਂ ਚਲਿਆ ਆ ਰਿਹਾ ਕੈਪਟਨ ਚਾਰ ਹਫਤਿਆਂ ‘ਚ ਨਹੀ ਖਤਮ ਕਰ ਸਕਦਾ-ਬਾਦਲ
ਕਾਂਗਰਸ ਸਰਕਾਰ ਨੇ ਪੰਜਾਬੀਆਂ ਨਾਲ ਵਾਅਦਾਖਿਲਾਫੀ ਕੀਤੀ ਤਾਂ ਸੰਘਰਸ਼ ਵਿੱਢਾਂਗੇ-ਬਾਦਲ

ਲੰਬੀ, 05 ਅਪ੍ਰੈਲ (ਆਰਤੀ ਕਮਲ)-ਪੰਜਾਬ ਅੰਦਰ ਕਾਂਗਰਸ ਪਾਰਟੀ ਨੇ ਲੋਕਾਂ ਨੂੰ ਲਾਰੇ ਲਾ ਕੇ ਇਕ ਵਾਰ ਸਰਕਾਰ ਤਾਂ ਬਣਾ ਲਈ ਹੈ, ਪਰ ਕਾਂਗਰਸ ਵੱਲੋਂ ਆਪਣੇ ਮੈਨੀਫ਼ੈਸਟੋ ਵਿਚ ਕੀਤੇ ਵਾਅਦੇ ਪੂਰੇ ਕਰਨ ਦੀ ਕੋਈ ਸੰਭਾਵਨਾ ਨਜਰ ਆ ਰਹੀ ਤੇ ਜੇਕਰ ਕਾਂਗਰਸ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਵਾਅਦਾ ਖਿਲਾਫੀ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਸਰਕਾਰ ਖਿਲਾਫ਼ ਆਪਣਾ ਸੰਘਰਸ਼ ਵਿੱਢੇਗੀ। ਇਹ ਵਿਚਾਰ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਧੰਨਵਾਦੀ ਦੌਰਾਨ ਪਿੰਡ ਕੋਲਿਆਂਵਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਹਰ ਘਰ ਦੇ ਨੌਜਵਾਨ ਨੂੰ ਨੌਕਰੀ ਦੇਣ ਦਾ ਕੀਤਾ ਗਿਆ ਵਾਅਦਾ ਬੜੀ ਅਜੀਬ ਜਾਪਦਾ ਹੈ, ਕਿਉਂਕਿ ਕਿਸੇ ਵੀ ਸਰਕਾਰੀ ਨੌਕਰੀ ਲਗਾਉਣ ਤੋਂ ਪਹਿਲਾਂ ਇਸ਼ਤਿਹਾਰਾਂ ਰਾਹੀਂ ਯੋਗਤਾ ਅਤੇ ਹੋਰ ਚੀਜਾਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਉਹ ਪ੍ਰੀਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਸਰਕਾਰੀ ਨੌਕਰੀ ਦਿੱਤੀ ਜਾਂਦੀ, ਪਰ ਕਾਂਗਰਸ ਹਰ ਘਰ ਵਿਚ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਿਸ ਤਰਾਂ ਪੂਰਾ ਕਰੇਗੀ, ਇਹ ਆਪਣੇ ਆਪ ਵਿਚ ਇਕ ਸਵਾਲ ਬਣ ਜਾਂਦਾ ਹੈ। ਸ. ਬਾਦਲ ਨੂੰ ਜਦ ਪੁੱਛਿਆ ਗਿਆ ਕਿ ਯੂ.ਪੀ ਸਰਕਾਰ ਵੱਲੋਂ ਆਪਣੇ ਰਾਜ ਦੇ ਕਿਸਾਨਾਂ ਦਾ ਕਰਜਾ ਮੁਆਫ਼ ਕਰਨ ਦਾ ਐਲਾਨ ਕਰ ਦਿੱਤਾ ਹੈ, ਜਦਕਿ ਪੰਜਾਬ ਵਿਚ ਅਜੇ ਕੋਈ ਵੀ ਰਸਮੀ ਐਲਾਨ ਨਹੀਂ ਹੋਇਆ ਤਏ ਉਹਨਾਂ ਕਿ ਪੰਜਾਬ ਸਰਕਾਰ ਨੂੰ ਕੈਬਨਿਟ ਵਿਚ ਆਪਣੇ ਕੀਤੇ ਵਾਅਦੇ ਦਾ ਐਲਾਨ ਕਰ ਦੇਣਾ ਚਾਹੀਦਾ ਸੀ, ਪਰ ਲੱਗ ਰਿਹਾ ਹੈ ਕਿ ਕਾਂਗਰਸ ਇਸ ਮੁੱਦੇ ਨੂੰ ਲੈ ਕੇ ਟਾਲ ਮਟੋਲ ਕਰ ਰਹੀ ਹੈ। ਕੈਪਟਨ ਵੱਲੋਂ ਸਰਕਾਰ ਬਣਦਿਆਂ ਹੀ ਚਾਰ ਹਫ਼ਤਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣ ਦੇ ਵਾਅਦੇ ਦੇ ਜਵਾਬ ਵਿਚ ਸ: ਬਾਦਲ ਨੇ ਕਿਹਾ ਕਿ ਇਹ ਨਸ਼ਾ ਸਦੀਆਂ ਤੋਂ ਚਲਿਆ ਆ ਰਿਹਾ ਹੈ ਤੇ ਇਸ ‘ਤੇ ਇੰਨੀ ਜਲਦੀ ਕਾਬੂ ਪਾਉਣਾ ਕੋਈ ਸੌਖਾ ਕੰਮ ਨਹੀਂ। ਨਸ਼ੇ ‘ਤੇ ਪੂਰਨ ਪਾਬੰਦੀ ਲਾਉਣ ਵਾਲਾ ਕੈਪਟਨ ਦਾ ਬਿਆਨ ਕਾਹਲੀਪਣ ਵਿੱਚ ਕੀਤਾ ਇਕ ਝੂਠਾ ਵਾਅਦਾ ਸੀ। ਪਰ ਸ਼੍ਰੋਮਣੀ ਅਕਾਲੀ ਦਲ ਇੰਨਾਂ ਵੱਲੋਂ ਕੀਤੇ ਵਾਅਦਿਆਂ ਦੇ ਪੂਰਾ ਹੋਣ ਦਾ ਇੰਤਜ਼ਾਰ ਕਰੇਗੀ ਅਤੇ ਜੇਕਰ ਕਾਂਗਰਸ ਸਰਕਾਰ ਵਾਅਦੇ ਪੂਰੇ ਨਹੀਂ ਕਰਦੀ ਤਾਂ ਅਸੀਂ ਜਨਤਾ ਦੇ ਸਹਿਯੋਗ ਨਾਲ ਸ਼ੰਘਰਸ਼ ਵਿੱਢਾਂਗੇ ਅਤੇ ਸਰਕਾਰ ‘ਤੇ ਦਬਾਅ ਪਾਵਾਂਗੇ ਕਿ ਉਹ ਆਪਣੇ ਕੀਤੇ ਵਾਅਦੇ ਪੂਰੇ ਕਰਨ। ਸਾਬਕਾ ਮੁੱਖ ਮੰਤਰੀ ਨੂੰ ਜਦ ਪੁੱਛਿਆ ਕਿ ਵਿਧਾਨ ਸਭਾ ਚੋਣਾਂ ਵਿਚ ਕੁੱਝ ਪਾਰਟੀ ਉਮੀਦਵਾਰਾਂ ਵੱਲੋਂ ਸੱਚਾ ਸੌਦਾ ਦੀ ਹਮਾਇਤ ਲੈਣ ਸਬੰਧੀ 17 ਅਪ੍ਰੈਲ ਅਕਾਲ ਤਖ਼ਤ ਸਾਹਿਬ ‘ਤੇ ਆਪਣਾ ਸ਼ਪਸ਼ਟੀਕਰਨ ਦੇਣ ਲਈ ਬੁਲਾਇਆ ਗਿਆ ਹੈ ਤਾਂ ਸ: ਬਾਦਲ ਨੇ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦੇ ਹਨ ਅਤੇ ਕਰਦੇ ਰਹਿਣਗੇ। ਇਸ ਮੌਕੇ ਪੰਜਾਬ ਐਗਰੋ ਫ਼ੂਡ ਗ੍ਰੇਨ ਕਾਰਪੋਰੇਸ਼ਨ ਦੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਓ.ਐਸ.ਡੀ ਗੁਰਚਰਨ ਸਿੰਘ ਸਿੱਧੂ, ਡਾ.ਫ਼ਤਿਹ ਸਿੰਘ ਮਾਨ, ਪਿੱਪਲ ਸਿੰਘ ਸਰਪੰਚ, ਰਾਜਾ ਸਿੰਘ ਢਾਣੀ ਕੁੰਦਨ ਸਿੰਘ, ਨਿਸ਼ਾਨ ਸਿੰਘ, ਨਰਿੰਦਰ ਸਿੰਘ ਭੈਲ ਸਰਪੰਚ, ਟੀਟੂ ਭੈਲ, ਜਗਦੀਸ਼ ਸਿੰਘ ਸਰਪੰਚ ਬੁਰਜਾਂ, ਸੱਤਪਾਲ ਸਿੰਘ ਕਰਮਗੜ, ਹਰਬੰਸ ਸਿੰਘ ਸਰਪੰਚ ਕਰਮਗੜ, ਬਲਕਰਨ ਸਿੰਘ ਚੇਅਰਮੈਨ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: