ਪੰਜਾਬ ਅੰਦਰ ਵੱਧ ਰਹਿ ਡੇਂਗੂ ਦੀ ਮਰੀਜ਼ਾ ਦੀ ਗਿਣਤੀ ਨੂੰ ਲੈ ਕੇ ਸਿਹਤ ਵਿਭਾਗ ਹੋਈਆ ਸੁਚੇਤ

ss1

ਪੰਜਾਬ ਅੰਦਰ ਵੱਧ ਰਹਿ ਡੇਂਗੂ ਦੀ ਮਰੀਜ਼ਾ ਦੀ ਗਿਣਤੀ ਨੂੰ ਲੈ ਕੇ ਸਿਹਤ ਵਿਭਾਗ ਹੋਈਆ ਸੁਚੇਤ
ਸਿਹਤ ਵਿਭਾਗ ਅਤੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀ ਸਾਂਝੀ ਟੀਮ ਵਲੋਂ ਸ਼ਹਿਰ ਦੇ ਘਰ ਘਰ ਜਾ ਕੇ ਡੇਂਗੂ ਮੱਛਰ ਸਬੰਧੀ ਦਿੱਤੀ ਜਾਣਕਾਰੀ

23sarbjit1ਕੀਰਤਪੁਰ ਸਾਹਿਬ 23 ਸਤੰਬਰ (ਸਰਬਜੀਤ ਸਿੰਘ ਸੈਣੀ) ਪੰਜਾਬ ਅੰਦਰ ਵੱਧ ਰਹੇ ਡੇਂਗੂ ਦੇ ਮਰੀਜ਼ਾ ਦੀ ਗਿਣਤੀ ਨੂੰ ਲੈ ਕੇ ਸਿਹਤ ਵਿਭਾਗ ਸੁਚੇਤ ਹੋ ਗਿਆ ਹੈ ਸਿਹਤ ਵਿਭਾਗ ਵਲੋਂ ਮਲੇਰੀਆ ਅਤੇ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਦੇ ਹੋਏ ਅੱਜ ਪੀ.ਐਚ.ਸੀ ਕੀਰਤਪੁਰ ਸਾਹਿਬ ਅਤੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਅਧਿਕਾਰੀਆਂ ਵਲੋਂ ਸਾਂਝੀ ਟੀਮ ਬਣਾ ਕੇ ਸ਼ਹਿਰ ਅੰਦਰ ਘਰ ਘਰ ਜਾ ਕੇ ਜਿਥੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਸਬੰਧੀ ਜਾਣਕਾਰੀ ਦਿੱਤੀ ਗਈ ਉਥੇ ਹੀ ਉਹਨਾ ਨੇ ਕੂਲਰ,ਗਮਲੇ,ਫ਼ਰਿਜ,ਟਾਇਰਾਂ ਆਦਿ ਚੈਕਿੰਗ ਕੀਤੀ ।ਚੈਕਿੰਗ ਦੌਰਾਨ ਬਹੁਤ ਸਾਰੇ ਘਰਾਂ ਦੇ ਕੂਲਰਾਂ, ਗਮਲਿਆਂ ਦੇ ਸਾਫ ਪਾਣੀ ਵਿੱਚ ਡੇਂਗੂ ਪੈਦਾ ਕਰਨ ਵਾਲਾ ਲਾਰਵਾ ਮਿਲਿਆ ਫਿਰ ਉਕਤ ਟੀਮ ਵਲੋਂ ਮੋਕੇ ਤੇ ਹੀ ਸਾਰੇ ਗਮਲੇ ਅਤੇ ਕੂਲਰਾਂ ਆਦਿ ਖਾਲੀ ਕਰਵਾ ਕੇ ਲਾਰਵਾ ਖਤਮ ਕੀਤਾ ਅਤੇ ਲੋਕਾਂ ਨੂੰ ਭਵਿਖ ਵਿੱਚ ਸਾਵਧਾਨ ਰਹਿਣ ਲਈ ਕਿਹਾ ਉਹਨਾ ਕਿਹਾ ਕਿ ਇਹ ਲਾਰਵਾ ਕਾਫੀ ਦਿਨ ਤੋਂ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਜਿਸ ਤੋਂ ਡੇਂਗੂ ਦੇ ਮੱਛਰ ਪੈਦਾ ਹੁੰਦੇ ਹਨ।ਉਹਨਾ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਹ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿੱਚੋਂ ਹੀ ਪੈਦਾ ਹੁੰਦਾ ਹੈ ।ਇਸ ਮੋਕੇ ਉਹਨਾ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਕੂਲਰਾਂ, ਗਮਲਿਆਂ ਅਤੇ ਫ਼ਰਿਜਾਂ ਦੀਆ ਟੇ੍ਰਆਂ ਵਿੱਚ ਖੜ੍ਹੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਚੰਗੀ ਤਰ੍ਹਾਂ ਸਾਫ ਕਰਕੇ ਸੁਕਾਓ।ਛੱਤਾਂ ਤੇ ਰੱਖੀਆਂ ਪਾਣੀ ਦੀਆ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰ੍ਹਾਂ ਬੰਦ ਕਰੋ, ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿਓ ਘਰਾਂ ਅਤੇ ਦਫ਼ਤਰਾਂ ਵਿੱਚ ਮੱਛਰ ਭਜਾਓ ਕਰੀਮਾਂ ਤੇਲ ਆਦਿ ਦੀ ਵਰਤੋ ਕਰੋ,ਸੋਣ ਸਮੇਂ ਮੱਛਰਦਾਨੀ ਦੀ ਵਰਤੋਂ ਕਰੋ ਬੁਖਾਰ ਵਿੱਚ ਪੈਰਾਸੀਟਾਮੋਲ ਜਾਂ ਕਰੋਸੀਨ ਦੀ ਹੀ ਵਰਤੋਂ ਕਰੋ ਇਸ ਮੋਕੇ ਟੀਮ ਮੈਂਬਰ ਨੇ ਲੋਕਾਂ ਨੂੰ ਕਿਹਾ ਅਗਰ ਦੁਬਾਰਾ ਕਿਸੇ ਘਰ ਵਿੱਚ ਲਾਰਵਾ ਮਿਲਦਾ ਹੈ ਤਾਂ ਉਸ ਦਾ ਚਲਾਣ ਕੀਤਾ ਜਾ ਸਕਦਾ ਹੈ ਇਸ ਮੋਕੇ ਐਸ.ਆਈ ਸਿਕੰਦਰ ਸਿੰਘ ਢੇਰ, ਸੁਖਦੀਪ ਸਿੰਘ, ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਸੈਨਟਰੀ ਇੰਸਪੈਕਟਰ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ,ਰਵਿੰਦਰ ਸਿੰਘ, ਵਰਿੰਦਰ ਸਿੰਘ, ਸਚੀਨ ਸਰਮਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *