Wed. Jul 17th, 2019

ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਰਾਜ ਪੱਧਰੀ ਮੇਲਾ ਨਹਿਰੂ ਸਟੇਡੀਅਮ ਵਿਖੇ 22 ਨੂੰ, ਤਿਆਰੀਆਂ ਮੁਕੰਮਲ: ਡਿਪਟੀ ਕਮਿਸ਼ਨਰ

ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਰਾਜ ਪੱਧਰੀ ਮੇਲਾ ਨਹਿਰੂ ਸਟੇਡੀਅਮ ਵਿਖੇ 22 ਨੂੰ, ਤਿਆਰੀਆਂ ਮੁਕੰਮਲ: ਡਿਪਟੀ ਕਮਿਸ਼ਨਰ
ਵੱਖ ਵੱਖ ਜਿਲਿਆਂ ਤੋਂ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੇ ਰਹਿਣ ਅਤੇ ਨਹਿਰੂ ਸਟੇਡੀਅਮ ਵਿਚ ਸਟਾਲਾਂ ਦਾ ਵੀ ਪ੍ਰਬੰਧ ਮੁਕੰਮਲ: ਡਾ:ਸੈਰ

dc-karuneshਸ਼੍ਰੀ ਅਨੰਦਪੁਰ ਸਾਹਿਬ, 20 ਅਕਤੂਬਰ (ਦਵਿੰਦਰਪਾਲ ਸਿੰਘ/ਅੰਕੁਸ਼):-ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਹਰ ਜ਼ਿਲੇ ਵਿਚ ਸਮਾਗਮ ਕੀਤੇ ਜਾ ਰਹੇ ਹਨ। ਇਸ ਦੀ ਕੜੀ ਤਹਿਤ ਰੂਪਨਗਰ ਵਿਖੇ ਮੇਲੇ ਤੇ ਤਿਊਹਾਰ ਵਿਸ਼ੇ ਤੇ ਰਾਜ ਪੱਧਰੀ ਸਮਗਾਮ ਕੀਤਾ ਜਾ ਰਿਹਾ ਹੈ। ਇਹ ਰਾਜ ਪੱਧਰੀ ਮੇਲਾ ਅਤੇ ਤਿਉਹਾਰ ਦੇ ਮੁਕਾਬਲੇ 22 ਅਕਤੂਬਰ ਨੂੰ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸੂਬੇ ਦੇ 22 ਜ਼ਿਲਿਆਂ ਦੇ ਲਗਭਗ 850 ਵਿਦਿਆਰਥੀ ਆਪਣੇ-ਆਪਣੇ ਜ਼ਿਲੇ ਦੇ ਪਰੰਪਰਾਗਤ ਮੇਲੇ ਦੀ ਪੇਸ਼ਕਾਰੀ ਜਾਂ ਪ੍ਰਦਰਸ਼ਨੀ ਪੇਸ਼ ਕਰਣਗੇ। ਉਨਾਂ ਇਹ ਵੀ ਦਸਿਆ ਕਿ ਇਸ ਸਬੰਧੀ ਮੁਕਾਬਲਿਆਂ ਦੀ ਸਫਲਤਾ ਲਈ ਜਿਲੇ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਦੀਆਂ ਡਿਉਟੀਆਂ ਲਗਾਇਆ ਹਨ। ਉਨਾਂ ਦੱਸਿਆ ਕਿ ਇਸ ਰਾਜ ਪੱਧਰੀ ਮੇਲੇ ਦਾ ਉਦਘਾਟਨ ਡਾ. ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਸ਼ਨੀਵਾਰ 22 ਅਕਤੂਬਰ ਨੂੰ ਸਵੇਰੇ 9.00 ਵਜੇ ਕਰਨਗੇੇ।
ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿ) ਰੂਪਨਗਰ ਡਾ: ਹਰਚਰਨ ਦਾਸ ਸੈਰ ਨੇ ਦੱਸਿਆ ਕਿ ਵੱਖ ਵੱਖ ਜਿਲਿਆਂ ਤੋਂ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੇ ਰਹਿਣ ਅਤੇ ਨਹਿਰੂ ਸਟੇਡੀਅਮ ਵਿਚ ਹਰ ਜਿਲੇ ਦੀ ਸਟਾਲ ਦਾ ਵੀ ਪ੍ਰਬੰਧ ਕਰ ਲਿਆ ਹੈ । ਉਨਾਂ ਇਹ ਵੀ ਦਸਿਆ ਕਿ ਹਰ ਜਿਲੇ ਦੇ ਵਿਦਿਆਰਥੀ ਲਈ ਰਜਿਸਟਰੇਸ਼ਨ 22 ਨੂੰ ਸਵੇਰੇ 8:30 ਵਜੇ ਸ਼ੁਰੂ ਹੋ ਜਾਵੇਗੀ ਅਤੇ ਮੇਲਾ 9 ਵਜੇ ਸ਼ੁਰੂ ਕੀਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: