ਪੰਜਾਬੀ ਵਿਭਾਗ ਵੱਲੋਂ ਅੰਤਰਕਾਲਜ ਕਵਿਤਾ ਉਚਾਰਨ ਅਤੇ ਭਾਸ਼ਣ ਕਲਾ ਮੁਕਾਬਲੇ ਕਰਵਾਏ

ਪੰਜਾਬੀ ਵਿਭਾਗ ਵੱਲੋਂ ਅੰਤਰਕਾਲਜ ਕਵਿਤਾ ਉਚਾਰਨ ਅਤੇ ਭਾਸ਼ਣ ਕਲਾ ਮੁਕਾਬਲੇ ਕਰਵਾਏ

punjabi-kala-mukablaਬੁਢਲਾਡਾ, 01 ਨਵੰਬਰ (ਤਰਸੇਮ ਸ਼ਰਮਾਂ)ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪੰਜਾਬੀ ਵਿਭਾਗ ਵੱਲੋਂ ਗੁਰੂ ਨਾਨਕ ਸਾਹਿਤ ਸਦਨ ਅਤੇ ਪੰਜਾਬੀ ਅਲੂਮਨੀ ਦੇ ਸਹਿਯੋਗ ਨਾਲ ਅੰਤਰ ਕਾਲਜ ਕਵਿਤਾ ਉਚਾਰਨ ਅਤੇ ਭਾਸ਼ਣ ਕਲਾ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਮਾਨਸਾ ਜ਼ਿਲ੍ਹੇ ਦੇ ਵੱਖਵੱਖ ਕਾਲਜਾਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਕੀਤੀ। ਵੱਖਵੱਖ ਕਾਲਜਾਂ ਤੋਂ ਆਏ ਪ੍ਰਾਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ‘ਜੀ ਆਇਆਂ’ ਆਖਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਸਤਗੁਰ ਸਿੰਘ ਨੇ ਵਿਭਾਗ ਦੇ ਕਾਰਜਾਂ, ਅਧਿਆਪਨ ਅਮਲੇ, ਮੁਕਾਬਲਿਆਂ ਬਾਰੇ ਅਤੇ ਭਵਿੱਖ ਵਿੱਚ ਉਲੀਕੇ ਪ੍ਰੋਗਰਾਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਸਾਹਿਤਕ ਹਲਕਿਆਂ ਵਿੱਚ ਜਾਣੀਪਹਿਚਾਣੀ ਸ਼ਖਸੀਅਤ ਨਵਨੀਤ ਕੱਕੜ ਅਤੇ ਸਮਕਾਲੀ ਗ਼ਜ਼ਲ ਦੇ ਨਵੇਂ ਦਿਸਹੱਦਿਆਂ ਦੇ ਸਿਰਜਕ ਪੋz. ਦੀਪਕ ਧਲੇਵਾਂ ਨੇ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਭਾਸ਼ਣ ਕਲਾ ਵਿੱਚ ਮਾਈ ਭਾਗੋ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀ ਨੇ ਪਹਿਲਾ, ਯੂਨੀਵਰਸਿਟੀ ਕਾਲਜ ਮੂਣਕ ਦੇ ਵਿਦਿਆਰਥੀ ਨੇ ਦੂਜਾ ਅਤੇ ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਮਾਨਸਾ ਦੇ ਵਿਦਿਆਰਥੀ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਣ ਮੁਕਾਬਲਿਆਂ ਵਿੱਚ ਰੌਇਲ ਗਰੁੱਪ ਆਫ਼ ਕਾਲਜਿਜ ਬੋੜਾਵਾਲ ਦੇ ਵਿਦਿਆਰਥੀ ਨੇ ਪਹਿਲਾ, ਮਾਈ ਭਾਗੋ ਡਿਗਰੀ ਕਾਲਜ ਰੱਲ੍ਹਾ ਦੇ ਵਿਦਿਆਰਥੀ ਨੇ ਦੂਜਾ ਅਤੇ ਭਾਈ ਬਹਿਲੋ ਖਾਲਸਾ ਕਾਲਜ ਫਫੜੇ ਭਾਈ ਕੇ ਦੇ ਵਿਦਿਆਰਥੀ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੋ. ਨਰਿੰਦਰ ਸਿੰਘ ਕਾਲੜਾ ਨੇ ਕਿਹਾ ਕਿ ਅਜਿਹੇ ਪੋ੍ਰਗਰਾਮ ਪ੍ਰਤਿਭਾ ਨਿਖਾਰਣ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ। ਪ੍ਰੋਗਰਾਮ ਦੇ ਪ੍ਰਬੰਧਕੀ ਸਕੱਤਰ ਡਾ. ਪਰਗਟ ਸਿੰਘ ਨੇ ਕਿਹਾ ਕਿ ਪੰਜਾਬੀ ਵਿਭਾਗ ਅਜਿਹੇ ਉਪਰਾਲਿਆਂ ਲਈ ਵੀ ਯਤਨਸ਼ੀਲ ਰਹੇਗਾ। ਮੰਚ ਸੰਚਾਲਨ ਪ੍ਰੋ. ਗੁਰਦੀਪ ਸਿੰਘ ਨੇ ਕੀਤਾ। ਇਸ ਮੌਕੇ ਸਮੂਹ ਪੰਜਾਬੀ ਵਿਭਾਗ ਦੇ ਅਧਿਆਪਕ, ਪ੍ਰੋ. ਰੁਪਿੰਦਰਜੀਤ ਕੌਰ (ਅੰਗਰੇਜ਼ੀ ਵਿਭਾਗ), ਡਾ. ਰਸ਼ਪਾਲ ਸਿੰਘ (ਮੁਖੀ ਸੰਗੀਤ ਵਿਭਾਗ) ਅਤੇ ਪੰਜਾਬੀ ਅਲੂਮਨੀ ਦੇ ਮੈਂਬਰ ਬਲਜਿੰਦਰ ਸਿੰਘ ਹਾਜ਼ਰ ਹੋਏ। ਅਖੀਰ ਵਿੱਚ ਧੰਨਵਾਦੀ ਸ਼ਬਦ ਡਾ. ਰਾਜਨਦੀਪ ਕੌਰ ਨੇ ਕਹੇ।

Share Button

Leave a Reply

Your email address will not be published. Required fields are marked *

%d bloggers like this: